ਦੋ ਭਰਾਵਾਂ ਦੀ ਨਿਵੇਕਲੀ ਪਹਿਲ ਕਦਮੀ, ਛੱਤ ‘ਤੇ ਹੀ ਕੀਤੀ ਸਬਜ਼ੀਆਂ ਦੀ ਕਾਸ਼ਤ

By  Jagroop Kaur May 30th 2021 08:07 PM -- Updated: May 30th 2021 08:08 PM

ਲੌਕਡਾਉਣ ਕਾਰਨ ਕੰਮ-ਕਾਜ ਠੱਪ ਹੋਣ ਪਿੱਛੋਂ ਜਿੱਥੇ ਲੋਕ ਘਰਾਂ ਵਿੱਚ ਬੈਠ ਸਰਕਰਾਂ ਨੂੰ ਕੋਸ ਰਹੇ ਹਨ, ਉਥੇ ਕੁੱਝ ਲੋਕ ਇਸ ਲੌਕਡਾਉਣ ਦਾ ਪੂਰਾ ਫਾਇਦਾ ਚੁੱਕ ਕੇ ਚੰਗਾ ਮੁਨਾਫ਼ਾ ਵੀ ਕਮਾ ਰਹੇ ਹਨ। ਗੁਰਦਾਸਪੁਰ ਵਿੱਚ ਦੋ ਸਕੇ ਭਰਾਵਾਂ ਨੇ ਲੌਕਡਾਉਣ ਵਿੱਚ ਘਰ ਦੀ ਛੱਤ ਉਪਰ ਸਬਜ਼ੀਆਂ, ਫਲਾਂ ਅਤੇ ਫੁੱਲਾਂ ਦੀ ਕਾਸ਼ਤ ਸ਼ੁਰੂ ਕੀਤੀ ਹੈ ਅਤੇ ਘਰ ਦੀ ਛੱਤ ਉਪਰ ਹੀ ਪਨੀਰੀ ਤਿਆਰ ਕਰ ਕਿਸਾਨਾਂ ਨੂੰ ਵੇਚ ਕੇ ਵਧੀਆ ਮੁਨਾਫ਼ਾ ਕਮਾ ਰਹੇ ਹਨ।

Read More : ਕੋਰੋਨਾ ਵਾਇਰਸ ਨੂੰ ਲੈਕੇ ਕੇਂਦਰ ਨੇ ਨਿਜੀ ਚੈਨਲਾਂ ਲਈ ਜਾਰੀ ਕੀਤੀ ਐਡਵਾਇਜ਼ਰੀ

ਇਸ ਵਾਰ ਵਿਦੇਸ਼ੀ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਵੀ ਕਰ ਰਹੇ ਹਨ ਅਤੇ ਉਸ ਦੀ ਪਨੀਰੀ ਵੀ ਤਿਆਰ ਕਰ ਰਹੇ ਹਨ ਜੋ ਕਿ ਕਾਫੀ ਲਾਭਦਾਇਕ ਹੈ। ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਵਿਦੇਸ਼ ਜਾਣ ਦੀ ਬਜਾਏ ਆਪਣੇ ਦੇਸ਼ ਵਿੱਚ ਹੀ ਸਹੀ ਢੰਗ ਨਾਲ ਖੇਤੀਬਾੜੀ ਕਰ ਵਧੀਆ ਪੈਸੇ ਕਮਾਏ ਜਾ ਸਕਦੇ ਹਨ।ਦੋ ਭਰਾਵਾਂ ਨੇ ਘਰ ਦੀ ਛੱਤ ਉਪਰ ਵਿਦੇਸ਼ੀ ਸਬਜ਼ੀਆਂ ਦੀ ਕਾਸ਼ਤ ਕੀਤੀ ਸ਼ੁਰੂ, ਪਨੀਰੀ ਵੇਚ ਕਮਾ ਰਹੇ ਚੋਖਾ ਮੁਨਾਫ਼ਾ

ਇਸ ਸਬੰਧੀ ਖ਼ਾਸ ਗੱਲਬਾਤ ਕਰਦਿਆਂ ਨਿਤਿਨ ਅਤੇ ਜਤਿਨ ਨੇ ਦੱਸਿਆ ਕਿ ਉਹ ਇਕ ਫੀਡ ਸਟੋਰ ਚਲਾਉਂਦੇ ਹਨ ਪਰ ਲੌਕਡਾਉਣ ਕਰਕੇ ਕੰਮ ਕਾਜ ਠੱਪ ਹੋਣ ਕਰਕੇ ਉਹਨਾਂ ਨੇ ਘਰ ਦੀ ਛੱਤ ਉਪਰ ਹੀ ਸਬਜ਼ੀਆਂ ਦੀ ਖੇਤੀ ਕਰਨ ਦੀ ਸੋਚੀ ਅਤੇ ਯੂਟਿਊਬ ਤੋਂ ਟ੍ਰੈੱਸ ਗਾਰਡਨ ਬਾਰੇ ਜਾਣਕਾਰੀ ਹਾਸਲ ਕੀਤੀ।

ਵਿਦੇਸ਼ੀ ਸਬਜ਼ੀਆਂ ਅਤੇ ਫਲਾਂ ਦੀ ਖੇਤੀ ਸ਼ੁਰੂ ਕੀਤੀ। ਸ਼ੁਰੂ ਵਿਚ ਉਹਨਾਂ ਨੂੰ ਕਾਫੀ ਨੁਕਸਾਨ ਹੋਇਆ ਪਰ ਹੌਲੀ-ਹੌਲੀ ਜਾਣਕਾਰੀ ਅਨੁਸਾਰ ਉਹ ਕੰਮ ਕਰਦੇ ਗਏ ਅਤੇ ਅੱਜ ਵਧੀਆ ਮੁਨਾਫ਼ਾ ਕਮਾ ਰਹੇ ਹਨ ਅਤੇ ਆਪਣੀ ਘਰ ਦੀ ਛੱਤ ਉਪਰ ਹੀ ਵਿਦੇਸ਼ੀ ਸਬਜ਼ੀਆਂ ਅਤੇ ਫਲਾਂ ਦੀ ਪਨੀਰੀ ਤਿਆਰ ਕਰ ਕਿਸਾਨਾਂ ਨੂੰ ਵੀ ਵੇਚ ਰਹੇ ਹਨ।

Related Post