ਜਿਨ੍ਹਾਂ ਲੋਕਾਂ ਨਾਲ ਬੇਇਨਸਾਫ਼ੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦਾ ਕੇਸ ਮੁਫ਼ਤ ਲੜੇਗਾ: ਬਿਕਰਮ ਸਿੰਘ ਮਜੀਠੀਆ

By  Shanker Badra January 30th 2021 06:22 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਹੈ ਕਿ ਕਿਸਾਨ ਲਗਭਗ ਪਿਛਲੇ 66 ਦਿਨਾਂ ਤੋਂ ਦਿੱਲੀ 'ਚ ਅੰਦੋਲਨ ਕਰ ਰਹੇ ਹਨ। ਕਿਸਾਨੀ ਅੰਦੋਲਨ ਸ਼ਾਂਤਮਈ ਚੱਲ ਰਿਹਾ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਨੂੰ ਇਹ ਗੱਲ ਪਸੰਦ ਨਹੀਂ ਆਈ ,ਜੋ ਮੰਤਰੀਆਂ ਦੀ ਜ਼ੁਬਾਨ ਤੋਂ ਪਤਾ ਲੱਗਦੀ ਹੈ। ਸਾਡੇ ਬਜ਼ੁਰਗ , ਨੌਜਵਾਨ ਅਤੇ ਹੋਰ ਲੋਕ ਸ਼ਾਂਤਮਈ ਧਰਨੇ 'ਚ ਬੈਠੇ ਹਨ ਪਰ ਸਾਡੇ ਦੇਸ਼ ਦੀ ਸਰਕਾਰ ਇਨ੍ਹਾਂ ਨੂੰ ਅਤਵਾਦੀ ਦੱਸ ਰਹੀ ਹੈ।ਸਰਕਾਰ ਪਹਿਲਾਂ ਇਨ੍ਹਾਂ ਕਿਸਾਨਾਂ ਨੂੰ ਵਿਚੋਲੀਏ ,ਫ਼ਿਰ ਨਕਸਲੀਏ ਦੱਸ ਰਹੀ ਸੀ।

ਪੜ੍ਹੋ ਹੋਰ ਖ਼ਬਰਾਂ : ਕਿਸਾਨ ਅੱਜ ਮਨਾਉਣਗੇ ਸਦਭਾਵਨਾ ਦਿਹਾੜਾ, ਰੱਖਣਗੇ ਇੱਕ ਦਿਨ ਦੀ ਭੁੱਖ ਹੜਤਾਲ

UAPA should also be police personnel who are beating up Sikh youth in Delhi : Bikram Singh Majithia ਜਿਨ੍ਹਾਂ ਲੋਕਾਂ ਨਾਲ ਬੇਇਨਸਾਫ਼ੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦਾ ਕੇਸ ਮੁਫ਼ਤ ਲੜੇਗਾ: ਬਿਕਰਮ ਸਿੰਘ ਮਜੀਠੀਆ

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿਸ਼੍ਰੋਮਣੀ ਅਕਾਲੀ ਦਲ ਸ਼ਾਂਤੀ ਨਾਲ ਅੰਦੋਲਨ ਦੇ ਹੱਕ ਵਿਚ ਹੈ ਪਰ ਹੋ ਰਹੀ ਹਿੰਸਾ ਦੇ ਹੱਕ ਵਿਚ ਨਹੀਂ ਕਿਉਂਕਿ ਕਿਸਾਨ ਉਹ ਕੰਮ ਨਹੀਂ ਕਰ ਸਕਦਾ। ਇਸ ਅੰਦੋਲਨ ਵਿੱਚ ਜਿੰਨੇ ਲੋਕ ਬੈਠੇ ਹਨ ,ਉਸ ਵਿੱਚ ਕਿੰਨ੍ਹੇ ਐਕਸ ਸਰਵਿਸਮੈਨ ਹਨ, ਜਿਨ੍ਹਾਂ ਵਿਚੋਂ ਕੁਝ ਸਰਹੱਦ 'ਤੇਬੈਠੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਆਪਣੇ ਲੋਕਾਂ ਨੂੰ ਇਸ ਅੰਦੋਲਨ ਵਿੱਚ ਵਾੜ ਕੇ ਇਹ ਕੰਮ ਕਰਵਾਇਆ ਹੈ , ਜਿਸ ਦਾ ਨਾਮ ਲੈਣਾ ਵੀ ਸ਼ਰਮਿੰਦਗੀ ਵਾਲਾ ਹੈ।

UAPA should also be police personnel who are beating up Sikh youth in Delhi : Bikram Singh Majithia ਜਿਨ੍ਹਾਂ ਲੋਕਾਂ ਨਾਲ ਬੇਇਨਸਾਫ਼ੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦਾ ਕੇਸ ਮੁਫ਼ਤ ਲੜੇਗਾ: ਬਿਕਰਮ ਸਿੰਘ ਮਜੀਠੀਆ

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਲਾਲ ਕਿਲ੍ਹਾ ਕੋਈ ਦੁਕਾਨ ਨਹੀਂ , ਜਿੱਥੇ ਕੋਈ ਵੀ ਚਲਾ ਜਾਵੇਂ ਅਤੇ ਜੋ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਵਰਗੇ ਲੋਕ ਹੈ ,ਉਨ੍ਹਾਂ ਨੇ ਉਥੇ ਸਭ ਕੁਝ ਕੀਤਾ ਹੈ ਅਤੇ ਜਿਹੜਾ ਵਿਅਕਤੀ ਪੀਐੱਮ ਹਾਊਸ ਜਾ ਸਕਦਾ ਹੈ ,ਉਹ ਕੁੱਝ ਵੀ ਕਰ ਸਕਦਾ ਹੈ ਅਤੇ ਉਨ੍ਹਾਂ ਦੋਵਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਮਜੀਠੀਆ ਨੇ ਕਿਹਾ ਕਿ ਜਿਹੜੇਬਜ਼ੁਰਗ ਕਿਸਾਨ ਤੇ ਬੀਬੀਆਂ ਇਸ ਅੰਦੋਲਨ ਵਿੱਚ ਸ਼ਾਮਿਲ ਹੀ ਨਹੀਂ ਸੀ ,ਉਨ੍ਹਾਂ 'ਤੇ UAPA ਲਗਾਈ ਗਈ ਹੈ।

UAPA should also be police personnel who are beating up Sikh youth in Delhi : Bikram Singh Majithia ਜਿਨ੍ਹਾਂ ਲੋਕਾਂ ਨਾਲ ਬੇਇਨਸਾਫ਼ੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦਾ ਕੇਸ ਮੁਫ਼ਤ ਲੜੇਗਾ: ਬਿਕਰਮ ਸਿੰਘ ਮਜੀਠੀਆ

ਵੀਡੀਓ ਦਿਖਾਉਂਦੇ ਹੋਏ ਮਜੀਠੀਆ ਨੇ ਕਿਹਾ ਕਿ ਜੇਕਰ ਕਿਸਾਨਾਂ 'ਤੇ UAPA ਲੱਗੀ ਹੈ ਤਾਂ ਉਨ੍ਹਾਂ ਪੁਲਿਸ ਕਰਮਚਾਰੀਆਂ 'ਤੇ ਵੀ UAPA ਲੱਗਣੀ ਚਾਹੀਦੀ ਹੈ ,ਜੋ ਸਿੱਖ ਲੜਕੇ ਨੂੰ  ਉਠਾ ਕੇ ਲੈ ਕੇ ਜਾ ਰਹੇ ਹਨ। ਓਥੇ ਹੀ ਭਾਜਪਾ ਨੇਤਾਵਾਂ ਨੇ ਗੁੰਡਾਗਰਦੀ ਕੀਤੀ ਅਤੇ ਗਾਲ੍ਹਾਂ ਕੱਢੀਆਂ ਹਨ। ਇਸ ਨੌਜਵਾਨ ਦੀ ਕੋਈ ਗ਼ਲਤੀ ਨਹੀਂ ਸੀ ,ਜਦਕਿ ਭਾਜਪਾ ਨੇਤਾਵਾਂ ਨੇਗਾਲ੍ਹਾਂ ਕੱਢੀਆਂ ਸਨ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨਾਲ ਬੇਇਨਸਾਫ਼ੀ ਹੋਈ ਹੈ , ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦਾ ਕੇਸ ਮੁਫ਼ਤ ਲੜੇਗਾ।

UAPA should also be police personnel who are beating up Sikh youth in Delhi : Bikram Singh Majithia ਜਿਨ੍ਹਾਂ ਲੋਕਾਂ ਨਾਲ ਬੇਇਨਸਾਫ਼ੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦਾ ਕੇਸ ਮੁਫ਼ਤ ਲੜੇਗਾ: ਬਿਕਰਮ ਸਿੰਘ ਮਜੀਠੀਆ

ਪੜ੍ਹੋ ਹੋਰ ਖ਼ਬਰਾਂ : ਸਿੰਘੂ, ਗਾਜੀਪੁਰ, ਟਿਕਰੀ ਬਾਰਡਰ ਤੇ ਆਸ -ਪਾਸ ਦੇ ਇਲਾਕਿਆਂ 'ਚ 31 ਜਨਵਰੀ ਤੱਕ ਇੰਟਰਨੈੱਟ ਸੇਵਾਵਾਂ ਠੱਪ

ਮਜੀਠੀਆ ਨੇ ਵੀਡੀਓ ਵਿੱਚ ਦਿਖਾਇਆ ਕਿ ਨੌਜਵਾਨ ਨੂੰ ਕੁੱਟਦੇ ਸਮੇਂ ਇੱਕ ਨਿੱਜੀ ਕੱਪੜਿਆਂ ਵਿੱਚ ਵਿਅਕਤੀ ਉਸ ਸਿੱਖ ਨੌਜਵਾਨ ਨੂੰ ਕੁੱਟ ਰਿਹਾ ਹੈ। ਇਸ ਦੇ ਲਈ ਦਿੱਲੀ ਪੁਲਿਸ ਜਵਾਬ ਦੇਵੇ ਕਿ ਕੁੱਟਮਾਰ ਕਰਨ ਵਾਲੇ ਲੋਕਾਂ 'ਤੇ UAPA   ਲਗੇਗੀ ਅਤੇ ਕਕਾਰਾਂ ਦੀ ਬੇਅਦਬੀ ਬਰਦਾਸ਼ਿਤ ਨਹੀਂ ਕੀਤੀ ਜਾਵੇਗੀ। ਇਹ ਉਹੀ ਕੰਮ ਹੈ ਜਦੋਂ 1984 ਵਿਚ ਕਾਂਗਰਸ ਨੇ ਬੇਅਦਬੀ ਕੀਤੀ ਅਤੇ ਹੁਣ ਓਹੀ ਭਾਜਪਾ ਕਰ ਰਹੀ ਹੈ ਅਤੇ ਪੁਲਿਸ ਵੀ ਓਹੀ ਹੈ। ਫਰਕ ਇਨ੍ਹਾਂ ਹੀ ਹੈ ਕਿ ਉਸ ਸਮੇਂ ਕਾਂਗਰਸ ਸੀ ਅਤੇ ਹੁਣ ਬੀਜੇਪੀ ਹੈ।

UAPA should also be police personnel who are beating up Sikh youth in Delhi : Bikram Singh Majithia ਜਿਨ੍ਹਾਂ ਲੋਕਾਂ ਨਾਲ ਬੇਇਨਸਾਫ਼ੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦਾ ਕੇਸ ਮੁਫ਼ਤ ਲੜੇਗਾ: ਬਿਕਰਮ ਸਿੰਘ ਮਜੀਠੀਆ

ਮਜੀਠੀਆ ਨੇ ਕਿਹਾ ਕਿ ਜੇ ਦੀਪ ਸਿੱਧੂ ਦੀ ਭਾਲ ਕਰੋਗੇ ਤਾਂ ਇਹ ਹੇਮਾ ਮਾਲਿਨੀ ਜਾਂ ਸੰਨੀ ਦਿਓਲ ਦੇ ਘਰ ਜਾਂ ਕਿਸੇ ਭਾਜਪਾ ਨੇਤਾ ਦੇ ਘਰ ਵਿੱਚ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਮੈਨੂੰ ਦਿੱਲੀ ਪੁਲਿਸ ਤੋਂ ਬਹੁਤੀ ਉਮੀਦ ਨਹੀਂ ਕਿ ਇਨਸਾਫ਼ ਮਿਲੇਗਾ ,ਕਿਉਂਕਿ ਅਜੇ ਤੱਕ 84 ਦਾ ਇਨਸਾਫ਼ ਨਹੀਂ ਮਿਲਿਆ। ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਹੁਣ ਇਨ੍ਹਾਂ ਪੁਲਿਸ ਮੁਲਾਜ਼ਮਾਂ ਖਿਲਾਫ ਪੰਜਾਬ ਵਿੱਚ ਕੇਸ ਦਰਜ ਕੀਤੇ ਜਾਣੇ ਚਾਹੀਦੇ ਹਨ।

-PTCNews

Related Post