ਊਬਰ ਤੋਂ ਬੁੱਕ ਕਰਦੇ ਹੋ ਰਾਈਡ ਤਾਂ ਨਿੱਜੀ ਜਾਣਕਾਰੀ ਨੂੰ ਹੈ ਖਤਰਾ, ਪੜ੍ਹੋ ਪੂਰੀ ਖਬਰ!

By  Joshi November 23rd 2017 05:08 PM

Uber's massive hack: data breach case filed: ਊਬਰ, ਜਿਸ 'ਤੇ 2016 'ਚ ਲੋਕਾਂ ਵੱਲੋਂ ਪ੍ਰਦਾਨ ਕੀਤੇ ਗਈ ਜਾਣਕਾਰੀ ਨਾਲ ਛੇੜਛਾੜ ਕਰਨ ਦੇ ਦੋਸ਼ ਲੱਗ ਰਹੇ ਹਨ। ਇਸ ਮਾਮਲੇ 'ਚ ਇਸਦੇ ਖਿਲਾਫ ਕੈਲੀਫੋਰਨੀਆ ਵਿਚ ਵੱਖ-ਵੱਖ ਫੈਡਰਲ ਅਦਾਲਤਾਂ ਵਿਚ ਦੋ ਵੱਖ-ਵੱਖ ਪ੍ਰਸਤਾਵਿਤ ਐਕਸ਼ਨ ਐਕਟ ਮੁਕੱਦਮੇ ਦਰਜ ਕੀਤੇ ਗਏ ਹਨ।

Uber's massive hack: data breach case filed ਊਬਰ ਤੋਂ ਬੁੱਕ ਕਰਦੇ ਹੋ ਰਾਈਡਕੇਸਾਂ ਨੇ ਉਬਰ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ।ਕੰਪਨੀ ਪ੍ਰਭਾਵਿਤ 5 ਕਰੋੜ ਗਾਹਕਾਂ ਅਤੇ 7 ਮਿਲੀਅਨ ਚਾਲਕਾਂ ਦੇ ਅੰਕੜਿਆਂ ਨੂੰ ਸੁਰੱਖਿਅਤ ਨਹੀਂ ਰੱਖ ਸਕੀ। ਇਸ ਤੋਂ ਇਲਾਵਾ ਉਬਰ 'ਤੇ ਚੋਰੀ ਕੀਤੇ ਗਏ ਡੇਟਾ ਨੂੰ ਮਿਟਾਉਣ ਅਤੇ ਇਸ ਬਾਰੇ ਕਿਸੇ ਹੋਰ ਨੂੰ ਨਾ ਪਤਾ ਲੱਗੇ ਤਕਰੀਬਨ ੧੦੦,੦੦੦ ਡਾਲਰ ਦਾ ਭੁਗਤਾਨ ਕਰਨ ਦੇ ਦੋਸ਼ ਲੱਗੇ ਹਨ।

ਮੰਗਲਵਾਰ ਨੂੰ ਸੀਈਓ ਦਾਰਾ ਖੋਸਰਾਸ਼ਹਿਹੀ ਨੇ ਲਿਖਿਆ ਸੀ, " ਅਜਿਹਾ ਨਹੀਂ ਹੋਣਾ ਚਾਹੀਦਾ ਸੀ, ਇਸ ਲਈ ਕੋਈ ਬਹਾਨਾ ਵਾਜਬ ਨਹੀਂ ਹੈ"।

ਦੱਖਣੀ ਕੈਰੋਲੀਨਾ ਦੇ ਦੋ ਲੋਕਾਂ ਦੀ ਤਰਫੋਂ ਇਕ ਹੋਰ ਮੁਕੱਦਮਾ ਬੁੱਧਵਾਰ ਨੂੰ ਸੈਨ ਫਰਾਂਸਿਸਕੋ ਦੀ ਸੰਘੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ।

Uber's massive hack: data breach case filed ਊਬਰ ਤੋਂ ਬੁੱਕ ਕਰਦੇ ਹੋ ਰਾਈਡ ਵਕੀਲਾਂ ਦਾ ਇਹ ਦੋਸ਼ ਹੈ ਕਿ ਕੰਪਨੀ ਕੋਲ "ਪ੍ਰਸ਼ਾਸਨਕ, ਭੌਤਿਕ ਅਤੇ ਤਕਨੀਕੀ ਸੇਫਟੀਜਾਰਡ, ਜਿਵੇਂ ਕਿ ਘੁਸਪੈਠ ਦੀ ਖੋਜ ਪ੍ਰਕਿਰਿਆਵਾਂ, ਜੋ ਸਮੇਂ ਸਮੇਂ ਤੇ ਡੇਟਾ ਉਲੰਘਣਾ ਦਾ ਪਤਾ ਲਗਾ ਸਕਦੀਆਂ ਹਨ, ਪਲੇਂਟਿਫ ਦੀ ਰੱਖਿਆ ਅਤੇ ਸੁਰੱਖਿਅਤ ਕਰਨ ਲਈ ਹੋਣੀਆਂ ਚਾਹੀਦੀਆਂ ਹਨ"

ਉਨ੍ਹਾਂ ਨੇ ਲਿਖਿਆ, "ਵੱਡੀਆਂ ਕੰਪਨੀਆਂ ਜਿਵੇਂ ਕਿ ਉਬਰ ਨੂੰ ਛੋਟੀਆਂ ਕੰਪਨੀਆਂ ਦੇ ਮੁਕਾਬਲੇ ਦੀ ਸੁਰੱਖਿਆ ਦਾ ਵੱਧ ਖਤਰਾ ਹੈ, ਕਿਉਂਕਿ ਉਨ੍ਹਾਂ ਕੋਲ ਵੱਡੀ ਮਾਤਰਾ ਵਿੱਚ ਡਾਟਾ ਹੁੰਦਾ ਹੈ।" "ਉਬਰ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਇਸਦੀ ਸੁਰੱਖਿਆ ਪ੍ਰਣਾਲੀ ਢੁਕਵੀਂ ਨਹੀਂ ਸੀ।"

—PTC News

Related Post