ਅਖ਼ਬਾਰਾਂ ਦੀਆਂ ਸੁਰਖੀਆਂ 'ਚ ਛਾਇਆ ਉੱਧਵ ਠਾਕਰੇ ਦਾ ਨਾਮ, ਫੜਨਵੀਸ ਮਾਰ ਗਏ ਬਾਜ਼ੀ !

By  Jashan A November 23rd 2019 04:27 PM

ਅਖ਼ਬਾਰਾਂ ਦੀਆਂ ਸੁਰਖੀਆਂ 'ਚ ਛਾਇਆ ਉੱਧਵ ਠਾਕਰੇ ਦਾ ਨਾਮ, ਫੜਨਵੀਸ ਮਾਰ ਗਏ ਬਾਜ਼ੀ !,ਨਵੀਂ ਦਿੱਲੀ: ਮਹਾਰਾਸ਼ਟਰ ਦੀ ਸਿਆਸਤ ’ਚ ਅੱਜ ਉਸ ਵੇਲੇ ਇੱਕ ਵੱਡਾ ਫੇਰਬਦਲ ਵੇਖਣ ਨੂੰ ਮਿਲਿਆ, ਜਦੋਂ ਭਾਰਤੀ ਜਨਤਾ ਪਾਰਟੀ ਨੇ ਐੱਨ. ਸੀ. ਪੀ ਨਾਲ ਮਿਲ ਕੇ ਸਰਕਾਰ ਬਣਾ ਲਈ ਹੈ। ਭਾਜਪਾ ਨੇਤਾ ਦਵਿੰਦਰ ਫੜਨਵੀਸ ਨੇ ਮੁੜ ਸੂਬੇ ਦੇ ਮੁੱਖ ਮੰਤਰੀ ਅਤੇ ਰਾਕਾਂਪਾ ਨੇਤਾ ਅਜੀਤ ਪਵਾਰ ਨੇ ਡਿਪਟੀ ਸੀ. ਐੱਮ. ਵਜੋਂ ਸਹੁੰ ਚੁੱਕੀ।

Maharashtra ਤੁਹਾਨੂੰ ਦੱਸ ਦੇਈਏ ਕਿ ਇਕ ਦਿਨ ਪਹਿਲਾਂ ਸ਼ਿਵ ਸੈਨਾ-ਰਾਕਾਂਪਾ ਅਤੇ ਕਾਂਗਰਸ ਵਿਚਾਲੇ ਮੁੱਖ ਮੰਤਰੀ ਲਈ ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਦੇ ਨਾਂ 'ਤੇ ਸਹਿਮਤੀ ਬਣੀ ਸੀ। ਅਖਬਾਰਾਂ ਦੀਆਂ ਸੁਰਖੀਆਂ ਸਨ ਕਿ ਉੱਧਵ ਦੀ ਤਾਜਪੋਸ਼ੀ ਬਾਰੇ ਤਿੰਨੋਂ ਪਾਰਟੀਆਂ ਸਹਿਮਤ ਹਨ।ਉੱਧਵ ਠਾਕਰੇ ਪੂਰੇ 5 ਸਾਲਾਂ ਲਈ ਸੀ. ਐੱਮ. ਬਣਨਗੇ।

ਹੋਰ ਪੜ੍ਹੋ: ਮੁੱਖ ਮੰਤਰੀ ਜ਼ਿੰਮੇਵਾਰੀਆਂ ਤੋਂ ਭੱਜ ਰਿਹਾ ਹੈ ਅਤੇ ਇੱਕ ਪੁਰਾਣੇ ਅਪਰਾਧੀ ਵਾਂਗ ਵਿਵਹਾਰ ਕਰ ਰਿਹਾ ਹੈ: ਬਿਕਰਮ ਸਿੰਘ ਮਜੀਠੀਆ

ਅੱਜ ਸਵੇਰੇ ਘਰਾਂ 'ਚ ਅਖ਼ਬਾਰ ਆਏ ਤਾਂ ਹੈੱਡਲਾਈਨ ਇਹ ਸੀ ਕਿ ਊਧਵ ਠਾਕਰੇ ਹੀ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ ਹੋਣਗੇ। ਸ਼ਾਇਦ ਅਜੇ ਲੋਕਾਂ ਨੇ ਅਖ਼ਬਾਰ ਨੂੰ ਚੰਗੀ ਤਰ੍ਹਾਂ ਪੜ੍ਹਿਆ ਨਾ ਹੋਵੇ ਪਰ ਲੋਕਾਂ ਨੂੰ ਉਦੋਂ ਹੈਰਾਨੀ 'ਚ ਪਾਉਣ ਵਾਲੀ ਖ਼ਬਰ ਮਿਲੀ ਕਿ ਦਵਿੰਦਰ ਫੜਨਵੀਸ ਨੇ ਇਕ ਵਾਰ ਫਿਰ ਤੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਲਈ ਅਹੁਦੇ ਦੀ ਸਹੁੰ ਚੁੱਕ ਲਈ। ਇਸ ਖ਼ਬਰ ਨਾਲ ਸਿਆਸੀ ਗਲਿਆਰੇ ਵਿਚ ਭੂਚਾਲ ਆ ਗਿਆ।ਇਸ ਖ਼ਬਰ ਨਾਲ ਹੀ ਟੀਵੀ 'ਤੇ ਨਿਊਜ਼ ਚੈਨਲਾਂ ਦੀ ਹੈੱਡਲਾਈਨ ਬਦਲ ਗਈ।

Maharashtra ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ ‘ਤੇ 21 ਅਕਤੂਬਰ ਨੂੰ ਚੋਣਾਂ ਹੋਈਆਂ ਸਨ ਤੇ ਨਤੀਜੇ 24 ਅਕਤੂਬਰ ਨੂੰ ਆਏ ਸਨ ਪਰ ਸੂਬੇ ਵਿੱਚ ਕਿਸੇ ਪਾਰਟੀ ਜਾਂ ਗੱਠਜੋੜ ਦੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਨਹੀਂ ਕਰਨ ਕਰਕੇ ਸੂਬੇ ਵਿੱਚ 12 ਨਵੰਬਰ ਨੂੰ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਸੀ।

-PTC News

Related Post