ਬ੍ਰਿਟੇਨ: ਬਜ਼ੁਰਗ ਔਰਤ ਨੂੰ ਮਿਲੀ ਮੌਤ ਦੀ ਸਜ਼ਾ, ਰੱਦ ਹੋਈ ਰਹਿਮ ਅਪੀਲ

By  Joshi February 8th 2018 05:27 PM

UK: British grandmother on death row loses appeal : ਯੂ.ਕੇ 'ਚ ਬ੍ਰਿਟਿਸ਼ ਬਜ਼ੁਰਗ ਔਰਤ, ਜਿਸ ਨੂੰ ਟੈਕਸਸ ਵਿੱਚ ਮੌਤ ਦੀ ਸਜ਼ਾ ਹੋਇਆਂ 15 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ, ਦੀ ਰਹਿਮ ਦੀ ਅਪਲਿ ਨੂੰ ਰਾਜ ਦੇ ਸਭ ਤੋਂ ਵੱਡੇ ਫੌਜਦਾਰੀ ਅਦਾਲਤ ਨੇ ਖਾਰਜ ਕਰ ਦਿੱਤਾ ਹੈ।

ਇਸ ਮਾਮਲੇ 'ਚ ਦੋਸ਼ੀ ਕਰਾਰ ਲਿੰਡਾ ਕਾਰਟੀ ਦਾ ਕਹਿਣਾ ਹੈ ਕਿ ਉਹ ਨਿਰਦੋਸ਼ ਹੈ ਅਤੇ ਉਸ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਆਪਣੀ ਸਹਿ ਮੁਜ਼ਰਮ ਦੇ ਸ਼ਬਦਾਂ 'ਤੇ ਦੋਸ਼ੀ ਠਹਿਰਾਈ ਗਈ ਸੀ ।ਇੱਕ ਬ੍ਰਿਟਿਸ਼ ਦਾਦੀ ਜਿਸ ਨੂੰ 15 ਸਾਲਾਂ ਤੋਂ ਮੌਤ ਦੀ ਸਜ਼ਾ ਮਿਲੀ ਹੋਈ ਹੈ, ਉਸ ਦੀ ਅਪੀਲ ਦੀ ਅਰਜ਼ੀ ਰਾਜ ਦੇ ਸਭ ਤੋਂ ਵੱਡੀ ਅਪਰਾਧਿਕ ਕੌਰਟ ਨੇ ਠੁਕਰਾ ਦਿੱਤੀ ਹੈ।ਮਈ 2001 ਵਿੱਚ ਆਪਣੀ ਗੁਆਂਢੀ ਦੀ ਹੱਤਿਆ ਦੇ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਲਿੰਡਾ ਕਾਰਟੀ ਨੁੰ ਮੌਤ ਸਜ਼ਾ ਸੁਣਾਈ ਗਈ ਸੀ।ਸਰਕਾਰੀ ਵਕੀਲਾਂ ਨੇ ਦੋਸ਼ ਲਗਾਇਆ ਕਿ ਕੈਰੀ ਨੇ ਜੋਆਨਾ ਰੋਡਰੀਗੁਏਜ਼ ਅਤੇ ਉਸਦੇ ਨਵਜੰਮੇ ਬੱਚੇ ਨੂੰ 3 ਆਦਮੀਆਂ ਤੋਂ ਅਗਵਾ ਕਰਵਾਇਆ ਸੀ।ਉਨ੍ਹਾਂ ਕਿਹਾ ਕਿ ਉਸ ਨੇ ਬੱਚੇ ਨੂੰ ਆਪਣੇ ਕੋਲ ਰੱਖਣ ਅਤੇ ਖੁਦ ਹੀ ਪਾਲਣ ਦੀ ਯੋਜਨਾ ਬਣਾਈ ਸੀ।

UK: British grandmother on death row loses appealਪਰ ਕਾਰਟੀ ਨੇ ਆਪਣੇ ਆਪ ਨੂੰ ਹਮੇਸ਼ਾ ਹੀ ਨਿਰਦੋਸ਼ ਦੱਸਿਆ ਹੈ।ਉਸ ਨੂੰ 2016 ਵਿੱਚ ਕੋਰਟ ਵਿੱਚ ਪੇਸ਼ ਹੋਣ ਦੀ ਤਾਰੀਖ ਮਿਲੀ ਸੀ ਜਿਸ ਵਿੱਚ ਉਸ ਨੇ ਆਪਣੇ ਨਿਰਦੋਸ਼ ਹੋਣ ਦੇ ਸਬੂਤ ਪੇਸ਼ ਕੀਤੇ ਸੀ।

—PTC News

Related Post