ਅਰਬਾਂ ਦਾ ਘੁਟਾਲਾ ਕਰਨ ਵਾਲੇ ਨੀਰਵ ਮੋਦੀ ਨੂੰ ਲੰਡਨ ਤੋਂ ਲਿਆਂਦਾ ਜਾਵੇਗਾ ਭਾਰਤ

By  Jagroop Kaur February 25th 2021 04:54 PM -- Updated: February 26th 2021 09:05 AM

ਪੀ.ਐੱਨ.ਬੀ. ਘਪਲੇ ਦੇ ਮੁੱਖ ਦੋਸ਼ੀ ਅਤੇ ਭਗੋੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਪਟੀਸ਼ਨ ਨੂੰ ਲੰਡਨ ਕੋਰਟ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਠੁਕਰਾ ਦਿੱਤਾ ਹੈ। ਕੋਰਟ ਨੇ ਉਸ ਦੇ ਭਾਰਤ ਹਵਾਲੇ ਕੀਤੇ ਜਾਣ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਕੋਰਟ ਨੇ ਕਿਹਾ ਹੈ ਕਿ ਭਾਰਤ ਦੀ ਨਿਆਂਪਾਲਿਕਾ ਨਿਰਪੱਖ ਹੈ। ਦਰਅਸਲ ਪੰਜਾਬ ਨੈਸ਼ਨਲ ਬੈਂਕ ਤੋਂ ਲਗਭਗ 2 ਅਰਬ ਡਾਲਰ ਦੀ ਧੋਖਾ ਦੇਹੀ ਦੇ ਮਾਮਲੇ ਵਿਚ ਲੋੜੀਂਦਾ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਭਾਰਤ ਹਵਾਲਗੀ ’ਤੇ ਇਕ ਅਦਾਲਤ ਨੇ ਅੱਜ ਫੈਸਲਾ ਦਿੱਤਾ ਹੈ।

UK extradition judge orders Nirav Modi to be extradited to India

ਪੜ੍ਹੋ ਹੋਰ ਖ਼ਬਰਾਂ : ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਵਿਛੋੜੇ ਤੋਂ ਬਾਅਦ ਪਤਨੀ ਅਮਰ ਨੂਰੀ ਦਾ ਰੋ-ਰੋ ਬੁਰਾ ਹਾਲ

ਵੈਸਟਮਿੰਸਟਰ ਮਜਿਸਟ੍ਰੇਟ ਕੋਰਟ ਦੇ ਜੱਜ ਸੈਮੁਅਲ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਸਪੱਸ਼ਟ ਹੈ ਕਿ ਨੀਰਵ ਮੋਦੀ ਨੇ ਭਾਰਤ ਵਿਚ ਕਈ ਸਵਾਲਾਂ ਦੇ ਜਵਾਬ ਦੇਣੇ ਹਨ।ਜੱਜ ਨੇ ਇਹ ਵੀ ਕਿਹਾ ਕਿ ਨੀਰਵ ਮੋਦੀ ਵੱਲੋਂ ਦਿੱਤੇ ਕਈ ਬਿਆਨ ਆਪਸ ਵਿਚ ਮੇਲ ਨਹੀਂ ਖਾਂਦੇ ਹਨ। ਨਾਲ ਹੀ ਇਹ ਵੀ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਜੇਕਰ ਉਹਨਾਂ ਦੀ ਹਵਾਲਗੀ ਕੀਤੀ ਗਈ ਤਾਂ ਉਹਨਾਂ ਨਾਲ ਨਿਆਂ ਨਹੀਂ ਹੋਵੇਗਾ। ਕੋਰਟ ਨੇ ਮਾਨਸਿਕ ਸਿਹਤ ਨੂੰ ਲੈਕੇ ਲਗਾਈ ਗਈ ਨੀਰਵ ਦੀ ਪਟੀਸ਼ਨ ਨੂੰ ਠੁਕਰਾ ਦਿੱਤਾ ਹੈ। ਕੋਰਟ ਨੇ ਇਹ ਵੀ ਕਿਹਾ ਹੈ ਕਿ ਗਵਾਹਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ।

ਪੜ੍ਹੋ ਹੋਰ ਖ਼ਬਰਾਂ :ਮਰਹੂਮ ਸਰਦੂਲ ਸਿਕੰਦਰ ਦੀ ਅੰਤਿਮ ਯਾਤਰਾ ‘ਚ ਪਹੁੰਚੇ ਬੱਬੂ ਮਾਨ ਤੇ ਹਰਭਜਨ ਮਾਨ , ਭੇਂਟ ਕੀਤੀ ਸ਼ਰਧਾਂਜਲੀ

ਮੈਜਿਸਟ੍ਰੇਟ ਦੀ ਅਦਾਲਤ ਦੇ ਫੈਸਲੇ ਨੂੰ ਇਸ ਤੋਂ ਬਾਅਦ ਮਾਮਲਾ ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਕੋਲ ਹਸਤਾਖਰ ਲਈ ਭੇਜਿਆ ਜਾਵੇਗਾ। ਨੀਰਵ ਮੋਦੀ ਨੂੰ ਹਵਾਲਗੀ ਵਾਰੰਟ 'ਤੇ 19 ਮਾਰਚ 2019 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹਵਾਲਗੀ ਮਾਮਲੇ ਦੇ ਸਿਲਸਿਲੇ 'ਚ ਹੋਈਆਂ ਸੁਣਵਾਈਆਂ ਦੌਰਾਨ ਉਹ ਵਾਨਡਸਵਰਥ ਜੇਲ੍ਹ ਤੋਂ ਵੀਡੀਓ ਲਿੰਕ ਰਾਹੀਂ ਸ਼ਾਮਲ ਹੋਏ ਸਨ।

ਜ਼ਮਾਨਤ ਨੂੰ ਲੇ ਕੇ ਉਸ ਦੀਆਂ ਕਈ ਕੋਸ਼ਿਸ਼ਾਂ ਮੈਜਿਸਟ੍ਰੇਟ ਅਦਾਲਤ ਅਤੇ ਹਾਈ ਕੋਰਟ 'ਚ ਖਾਰਿਜ ਹੋ ਚੁੱਕੀਆਂ ਹਨ ਕਿਉਂਕਿ ਉਸ ਦੇ ਫਰਾਰ ਹੋਣ ਦਾ ਜ਼ੋਖਿਮ ਹੈ। ਉਸ ਨੂੰ ਭਾਰਤ 'ਚ ਸੀ.ਬੀ.ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਰਜ ਮਾਮਲਿਆਂ ਤਹਿਤ ਅਪਰਾਧਿਕ ਕਾਰਵਾਈ ਦਾ ਸਾਹਮਣਾ ਕਰਨਾ ਹੋਵੇਗਾ। ਇਸ ਤੋਂ ਇਵਾਲਾ ਕੁਝ ਹੋਰ ਮਾਮਲੇ ਵੀ ਉਸ ਵਿਰੁੱਧ ਭਾਰਤ 'ਚ ਦਰਜ ਹਨ।

Related Post