ਬਰਤਾਨੀਆ ਦੀ ਅਦਾਲਤ ਨੇ ਵਿਜੇ ਮਾਲਿਆ ਨੂੰ ਦਿੱਤੀ ਰਾਹਤ, ਵਾਪਿਸ ਭੇਜੇ ਜਾਣ ਦੇ ਹੁਕਮ ਖਿਲਾਫ ਕਰ ਸਕੇਗਾ ਅਪੀਲ

By  Jashan A July 2nd 2019 10:08 PM -- Updated: July 2nd 2019 10:10 PM

ਬਰਤਾਨੀਆ ਦੀ ਅਦਾਲਤ ਨੇ ਵਿਜੇ ਮਾਲਿਆ ਨੂੰ ਦਿੱਤੀ ਰਾਹਤ, ਵਾਪਿਸ ਭੇਜੇ ਜਾਣ ਦੇ ਹੁਕਮ ਖਿਲਾਫ ਕਰ ਸਕੇਗਾ ਅਪੀਲ,ਲੰਡਨ: ਭਾਰਤੀ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਬਰਤਾਨੀਆ ਦੀ ਅਦਾਲਤ ਨੇ ਰਾਹਤ ਦੇ ਦਿੱਤੀ ਹੈ। ਲੰਡਨ ਹਾਈਕੋਰਟ ਨੇ ਭਗੌੜਾ ਕਾਰੋਬਾਰੀ ਵਿਜੇ ਮਾਲਿਆ ਨੂੰ ਹੋਰ ਮਾਮਲੇ 'ਚ ਅਪੀਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਇਸ ਤੋਂ ਪਹਿਲਾਂ ਅਪ੍ਰੈਲ 'ਚ ਮਾਲਿਆ ਦੀ ਲਿਖਤ ਅਪੀਲ ਖਾਰਜ ਹੋ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਕਿ ਮਾਲਿਆ ਨੂੰ ਕਥਿਤ ਰੂਪ ਤੋਂ 9,000 ਕਰੋੜ ਰੁਪਏ ਦੀ ਧੋਖਧੜੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਦਾ ਸਾਹਮਣਾ ਕਰਨ ਲਈ ਭਾਰਤ ਸੌਂਪਿਆ ਜਾਣਾ ਹੈ।

ਹੋਰ ਪੜ੍ਹੋ:ਬਹਿਬਲਕਲਾਂ ਗੋਲੀਕਾਂਡ ਮਾਮਲਾ: ਹਾਈਕੋਰਟ ਵੱਲੋਂ ਸਾਬਕਾ SSP ਚਰਨਜੀਤ ਸ਼ਰਮਾ ਤੇ ਤਤਕਾਲੀ SHO ਗੁਰਦੀਪ ਸਿੰਘ ਪੰਧੇਰ ਨੂੰ ਵੱਡੀ ਰਾਹਤ

ਜ਼ਿਕਰਯੋਗ ਹੈ ਕਿ ਮਾਲਿਆ ਨੇ ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਵਲੋਂ ਉਸ ਦੀ ਹਵਾਲਗੀ ਦੇ ਆਦੇਸ਼ 'ਤੇ ਦਸਤਾਖਤ ਕਰਨ ਖਿਲਾਫ ਅਪੀਲ ਕਰਨ ਦੀ ਅਨੁਮਤੀ ਮੰਗੀ ਸੀ। ਹਾਈ ਕੋਰਟ ਨੇ ਇਸ 'ਤੇ ਬਚਾਅ ਪੱਖ ਵਲੋਂ ਦਲੀਲਾਂ ਦੀ ਸੁਣਵਾਈ ਸ਼ੁਰੂ ਕੀਤੀ।

-PTC News

Related Post