ਮਾਤਾ ਪਿਤਾ ਦੀ ਮਦਦ ਨਾਲ ਬੱਚੇ ਨੇ ਉਡਾਇਆ ਜਹਾਜ

By  Joshi October 9th 2017 03:33 PM

UK Kid flying plane: ਮਾਤਾ ਪਿਤਾ ਦੀ ਮਦਦ ਨਾਲ ਬੱਚੇ ਨੇ ਉਡਾਇਆ ਜਹਾਜ

ਬ੍ਰਿਟੇਨ ਵਿੱਚ ਸਭ ਤੋਂ ਛੋਟੀ ਉਮਰ ਦੇ ਪਾਇਲਟ ਦੀ ਹਰ ਕਿਤੇ ਵਾਹ ਵਾਹ ਹੋ ਰਹੀ ਹੈ। ਇਹ ਬੱਚਾ ਮਹਿਜ਼ 7 ਸਾਲ ਦਾ ਹੈ ਅਤੇ ਇਸਦਾ ਕੱਦ ਵੀ ਕਈ ਚਾਰ ਫੁੱਟ ਤੋਂ ਉਪਰ ਨਹੀਂ ਹੋਵੇਗਾ।

ਆਪਣੇ ਪਾਈਪਰ ਵਾਰੀਅਰ 999 ਜਹਾਜ਼ ਦੇ ਕੰਟਰੋਲ ਬਟਨਾਂ ਨੂੰ ਵੀ ਸਹੀ ਤਰ੍ਹਾਂ ਨਾਲ ਨਾ ਦੇਖ ਪਾਉਣ ਵਾਲਾ ਇਹ ਬੱਚਾ ਮਾਰਵਾਨ ਜਹਾਜ਼ ਦੇ ਜਾਯ ਸਟਿਕ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਹੈ, ਚੰਗੀ ਤਰ੍ਹਾਂ ਜਾਣਦਾ ਹੈ।

UK Kid flying plane: ਮਾਤਾ ਪਿਤਾ ਦੀ ਮਦਦ ਨਾਲ ਬੱਚੀ ਨੇ ਉਡਾਇਆ ਜਹਾਜਇਸ ਬੱਚੇ ਦਾ ਨਾਮ ਮਾਰਵਾਨ ਹੈ ਅਤੇ ਇਸਦਾ ਸੁਪਨਾ ਸੀ ਜਹਾਜ ਉਡਾਉਣਾ ਜੋ ਉਦੋਂ ਸੱਚ ਹੋਇਆ ਜਦੋਂ ਉਸ ਦੇ ਮਾਤਾ-ਪਿਤਾ ਨੇ ਉਸਨੂੰ ਫਲਾਈੰਗ ਲੈਸਨ ਬੁੱਕ ਕਰਵਾ ਕੇ ਦਿੱਤੇ।

ਹੁਣ, ਉਹ ਇੰਨ੍ਹਾ ਮਾਹਿਰ ਹੋ ਚੁੱਕਾ ਹੈ ਆਪਣੇ ਪਿਤਾ ਰਿਜ਼ਵਾਨ ਅਤੇ ਛੋਟੇ ਭਰਾ ਸਾਫਵਾਨ ਨੂੰ ਨਾਲ ਬਿਠਾ ਕੇ ਬੜੀ ਆਸਾਨੀ ਨਾਲ ਜਹਾਜ ਉਡਾ ਲੇਂਦਾ ਹੈ।

ਜਦੋਂ ਉਸਨੇ ਪਹਿਲੀ ਵਾਰ ਆਪਣੇ ਜਹਾਜ ਨੂੰ ਸਹੀ ਤਰੀਕੇ ਨਾਲ ਲੈਂਡ ਕੀਤਾ ਤਾਂ ਉਸਨੇ ਕਿਹਾ ਕਿ ਇਹ ਬਹੁਤ ਮਜ਼ੇਦਾਰ ਹੈ ਅਤੇ ਮੈਂ ਅਗਲੇ ਲੈਸਨ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦਾ।

UK Kid flying plane: ਮਾਤਾ ਪਿਤਾ ਦੀ ਮਦਦ ਨਾਲ ਬੱਚੀ ਨੇ ਉਡਾਇਆ ਜਹਾਜਉਹ ਜਲਦੀ ਤੋਂ ਜਲਦੀ ਆਪਣੀ ਟ੍ਰੇਨਿੰਗ ਖਤਮ ਕਰ ਕੇ ਪਾਇਲਟ ਦਾ ਲਾਇਸੈਂਸ ਲਵੇ ਅਤੇ ਵਿਸ਼ਵ ਵਿਚ ਯਾਤਰੀ ਜਹਾਜ਼ ਉਡਾਏ। ਮਾਰਵਾਨ ਦੀ ਮਾਂ ਨੇ ਕਿਹਾ ਕਿ ਛੋਟੇ ਹੁੰਦਿਆਂ ਤੋਂ ਹੀ ਉਹ ਜਹਾਜ ਉਡਾਉਣ ਦੀਆਂ ਗੱਲਾਂ ਕਰਦਾ ਸੀ ਅਤੇ ਉਹ ਹਮੇਸ਼ਾ ਜਹਾਜ਼ ਦੀ ਵੀਡੀਓ ਦੇਖਦਾ ਸੀ।

ਉਸਦੀ ਮਾਂ ਨੇ ਕਿਹਾ ਕਿ ਉਸਨੂੰ ਬਹੁਤ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਉਹ ਪਾਇਲਟ ਬਣਨਾ ਚਾਹੁੰਦਾ ਹੈ।

—PTC News

Related Post