ਬੋਰਿਸ ਜੌਨਸਨ ਨੇ ਸਿੱਖ ਪਾਇਲਟ ਦੀ ਕੀਤੀ ਪ੍ਰਸ਼ਸੰਸਾ, ਮਦਦ ਲਈ ਕਿਹਾ ਸ਼ੁਕਰੀਆ

By  Jagroop Kaur May 24th 2021 03:49 PM

ਦੇਸ਼ ਵਿਚ ਫੈਲੀ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨੇ ਜਦ ਭਾਰਤ ਨੂੰ ਬੁਰੀ ਤਰ੍ਹਾਂ ਜਕੜ ਲਿਆ ਸੀ ਤਦ ਦੁਨੀਆ ਦੇ ਕਈ ਵੱਡੇ ਦੇਸ਼ ਭਾਰਤ ਦੀ ਮਦਦ ਦੇ ਲਈ ਅੱਗੇ ਆਏ। ਕਈ ਸਮਾਜਕ ਸੰਗਠਨਾਂ ਅਤੇ ਲੋਕਾਂ ਨੇ ਵੀ ਅੱਗੇ ਆ ਕੇ ਭਾਰਤ ਨੂੰ ਸੰਕਟ ਤੋਂ ਉਭਰਨ ਵਿਚ ਮਦਦ ਪਹੁੰਚਾਈ। ਅਜਿਹੇ ਹੀ ਇੱਕ ਸ਼ਖ਼ਸ ਜਸਪਾਲ ਸਿੰਘ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ 'ਪੁਆਇੰਟਸ ਆਫ਼ ਲਾਈਟ' ਐਵਾਰਡ ਨਾਲ ਸਨਮਾਨਤ ਕੀਤਾ ਹੈ।Raed More : ਜਦ ਆਰਮੀ ਅਫਸਰ ਨੇ ਕੀਤੀ ਅਦਾਕਾਰ ਸੋਨੂ ਸੂਦ ਤੋਂ ਮਦਦ ਦੀ ਅਪੀਲ

ਯੂਨਾਈਟਿਡ ਕਿੰਗਡਮ ਦੇ ਸਿੱਖ ਪਾਇਲਟ ਅਤੇ ਖਾਲਸਾ ਏਡ ਦੇ ਵਲੰਟੀਅਰ ਜਸਪਾਲ ਸਿੰਘ ਨੇ ਕੋਰੋਨਾ ਮਹਾਮਾਰੀ ਦੇ ਵਿਚਾਲੇ 200 ਆਕਸੀਜਨ ਕੰਸਨਟਰੇਟਰ ਭਾਰਤ ਪਹੁੰਚਾਏ। ਵਰਜਿਨ ਅਟਲਾਂਟਿਕ ਦੇ ਪਾਇਲਟ ਜਸਪਾਲ ਸਿੰਘ ਭਾਰਤ ਦੀ ਮਦਦ ਕਰਨਾ ਚਾਹੁੰਦੇ ਸੀ। ਭਾਰਤ ਵਿਚ ਕੋਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਉਨ੍ਹਾਂ ਨੇ ਅਪਣੀ ਕੰਪਨੀ ਨਾਲ ਸੰਪਰਕ ਕੀਤਾ ।

Read more : ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 2.22 ਲੱਖ ਨਵੇਂ…

ਉਸ ਤੋਂ ਬਾਅਦ ਜਸਪਾਲ ਸਿੰਘ ਖਾਲਸਾ ਏਡ ਇੰਟਰਨੈਸ਼ਨਲ ਅਤੇ ਵਰਜਿਨ ਅਟਲਾਂਟਿਕ ਦੀ ਮਦਦ ਨਾਲ ਸੈਂਕੜੇ ਆਕਸੀਜਨ ਕੰਸਨਟਰੇਟਰ-ਸਿਲੰਡਰਸ ਵਾਲੀ ਫਲਾਈਟ ਖੁਦ ਭਾਰਤ ਲੈ ਕੇ ਆਏ।ਪ੍ਰਧਾਨ ਮੰਤਰੀ ਵੱਲੋਂ ਲਿਖੇ ਨਿੱਜੀ ਪੱਤਰ ਵਿਚ ਬੋਰਿਸ ਜੌਨਸਨ ਨੇ ਕਿਹਾ ਕਿ ਕੋਰੋਨਾ ਵਾਇਰਸ ਖ਼ਿਲਾਫ਼ ਭਾਰਤ ਦੀ ਲੜਾਈ ਵਿਚ ਆਪ ਦੇ ਯੋਗਦਾਨ ਦੇ ਲਈ ਸ਼ੁਕਰੀਆ, ਸਾਡੇ ਦੇਸ਼ਾਂ ਦੇ ਵਿਚਾਲੇ ਡੂੰਘੇ ਸਬੰਧਾਂ ਵਿਚ ਭਾਰਤ ਦੇ ਲੋਕਾਂ ਦੀ ਮਦਦ ਦੇ ਲਈ ਬਰਤਾਨਵੀ ਲੋਕ ਹਜ਼ਾਰਾਂ ਦੀ ਗਿਣਤੀ ਵਿਚ ਅੱਗੇ ਆਏ ਹਨ।

Related Post