ਗੱਲਬਾਤ ਲਈ ਬੇਲਾਰੂਸ ਦੀ ਸਰਹੱਦ 'ਤੇ ਪੁੱਜਿਆ ਯੂਕਰੇਨ ਦਾ ਵਫ਼ਦ

By  Ravinder Singh February 28th 2022 03:36 PM -- Updated: February 28th 2022 03:46 PM

ਚੰਡੀਗੜ੍ਹ : ਰੂਸ ਅਤੇ ਯੂਕਰੇਨ ਵਿਚਾਲੇ ਜੰਗ ਰੁਕੇਗੀ ਜਾਂ ਨਹੀਂ ਇਸ ਉਤੇ ਅੱਜ ਦੁਪਹਿਰ ਬਾਅਦ ਤੱਕ ਫ਼ੈਸਲਾ ਹੋ ਸਕਦਾ ਹੈ। ਅਸਲ ਵਿਚ ਰੂਸ ਨਾਲ ਗੱਲ਼ਬਾਤ ਲਈ ਯੂਕਰੇਨ ਦਾ ਵਫ਼ਦ ਬੇਲਾਰੂਸ ਦੀ ਸਰਹੱਦ ਉਤੇ ਪੁੱਜ ਚੁੱਕਿਆ ਹੈ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਇਸ ਗੱਲਬਾਤ ਨਾਲ ਕੋਈ ਸਫਲਤਾ ਨਹੀਂ ਮਿਲੇਗੀ ਜਾਂ ਨਹੀਂ। ਭਾਰਤੀ ਸਮੇਂ ਮੁਤਾਬਕ ਇਹ ਮੀਟਿੰਗ 3.30 ਵਜੇ ਹੋਵੇਗੀ।

ਗੱਲਬਾਤ ਲਈ ਬੇਲਾਰੂਸ ਦੀ ਸਰਹੱਦ ਉਤੇ ਪੁੱਜਿਆ ਯੂਕਰੇਨ ਦਾ ਵਫ਼ਦਇਸ ਦਾ ਵਫ਼ਦ ਵੀ ਗੱਲਬਾਤ ਲਈ ਬੇਲਾਰੂਸ ਪੁੱਜ ਚੁੱਕਾ ਹੈ। ਯੂਕਰੇਨ ਦੇ ਰਾਸ਼ਟਰਪਤੀ ਦਫਤਰ ਦਾ ਕਹਿਣਾ ਹੈ ਕਿ ਰੂਸ ਨਾਲ ਗੱਲ਼ਬਾਤ ਦਾ ਉਸ ਦਾ ਉਦੇਸ਼ ਤੁਰੰਤ ਜੰਗਬੰਦੀ ਅਤੇ ਰੂਸੀ ਫੌਜਾਂ ਦੀ ਵਾਪਸੀ ਹੈ।

ਗੱਲਬਾਤ ਲਈ ਬੇਲਾਰੂਸ ਦੀ ਸਰਹੱਦ ਉਤੇ ਪੁੱਜਿਆ ਯੂਕਰੇਨ ਦਾ ਵਫ਼ਦਬੇਲਾਰੂਸ ਦੇ ਵਿਦੇਸ਼ ਮੰਤਰਾਲੇ ਨੇ ਇਕ ਤਸਵੀਰ ਟਵੀਟ ਕਰ ਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਕਿ ਰੂਸ-ਯੂਕਰੇਨ ਦੀ ਮੀਟਿੰਗ ਕਰਵਾਉਣ ਲਈ ਮੰਚ ਤਿਆਰ ਕੀਤਾ ਜਾ ਚੁੱਕਾ ਹੈ। ਹੁਣ ਸਿਰਫ਼ ਦੋਵਾਂ ਦੇਸ਼ਾਂ ਦੇ ਵਫ਼ਦ ਦੀ ਉਡੀਕ ਹੈ।

ਗੱਲਬਾਤ ਲਈ ਬੇਲਾਰੂਸ ਦੀ ਸਰਹੱਦ ਉਤੇ ਪੁੱਜਿਆ ਯੂਕਰੇਨ ਦਾ ਵਫ਼ਦਜ਼ਿਕਰਯੋਗ ਹੈ ਕਿ ਰੂਸ ਵੱਲੋਂ ਯੂਕਰੇਨ ਉਤੇ ਹਮਲੇ ਕਾਰਨ ਉਥੇ ਦੇ ਹਾਲਾਤ ਕਾਫੀ ਖਰਾਬ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਯੂਕਰੇਨ ਦਾ ਰਾਸ਼ਟਰਪਤੀ ਅਤੇ ਯੂਕਰੇਨ ਦੀ ਫੌਜ ਹਾਰ ਨਹੀਂ ਮੰਨ ਰਹੀ ਹੈ। ਯੂਕਰੇਨ ਦੀ ਫ਼ੌਜ ਨੇ ਸੈਂਕੜੇ ਰੂਸੀ ਫ਼ੌਜੀਆਂ ਮੌਤ ਦੇ ਘਾਟ ਉਤਾਰ ਦਿੱਤਾ ਹੈ। ਯੂਕਰੇਨ ਦੇ ਵੀ ਸੈਂਕੜੇ ਫ਼ੌਜੀ ਅਤੇ ਆਮ ਨਾਗਰਿਕ ਮਾਰ ਜਾ ਚੁੱਕੇ ਹਨ। ਇਸ ਜੰਗ ਨਾਲ ਪੂਰੀ ਦੁਨੀਆਂ ਦੋ ਹਿੱਸਿਆਂ ਵਿਚ ਵੰਡੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ : ਭਾਰਤੀ ਦੂਤਾਵਾਸ ਦੀ ਯੂਕਰੇਨ 'ਚ ਫਸੇ ਵਿਦਿਆਰਥੀਆਂ ਨੂੰ ਸਲਾਹ

Related Post