ਐਮਰਜੈਂਸੀ ਸੇਵਾਵਾਂ ਦੇਣ ਵਾਲੇ ਬਰਤਾਨੀਆ ਦੇ ਪਹਿਲੇ ਸਿੱਖ ਮਨਜੀਤ ਸਿੰਘ ਰਾਇਤ ਦੀ ਕੋਰੋਨਾ ਵਾਇਰਸ ਕਾਰਨ ਹੋਈ ਮੌਤ

By  Shanker Badra April 21st 2020 01:53 PM -- Updated: April 21st 2020 01:58 PM

ਐਮਰਜੈਂਸੀ ਸੇਵਾਵਾਂ ਦੇਣ ਵਾਲੇ ਬਰਤਾਨੀਆ ਦੇ ਪਹਿਲੇ ਸਿੱਖ ਮਨਜੀਤ ਸਿੰਘ ਰਾਇਤ ਦੀ ਕੋਰੋਨਾ ਵਾਇਰਸ ਕਾਰਨ ਹੋਈ ਮੌਤ:ਲੰਡਨ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਮਾਰੂ ਵਾਇਰਸ ਦੇ ਕਾਰਨ ਭਾਰਤ ਸਮੇਤ ਕਈ ਦੇਸ਼ਾਂ ਵਿਚ ਤਾਲਾਬੰਦੀ ਕੀਤੀ ਗਈ ਹੈ।

ਐਮਰਜੈਂਸੀ ਮੈਡੀਸਨ ਕੰਸਲਟੈਂਟ ਮਨਜੀਤ ਸਿੰਘ ਰਾਇਤ ਦੀ ਰੋਇਲ ਡਰਬੀ ਹਸਪਤਾਲ ਵਿਖੇ ਕੋਰੋਨਾ ਵਾਇਰਸਕਾਰਨ ਮੌਤ ਹੋ ਗਈ ਹੈ। ਮਨਜੀਤ ਸਿੰਘ ਬੀਤੇ ਦੋ ਦਹਾਕਿਆਂ ਤੋਂ ਡਰਬੀਸ਼ਾਇਰ 'ਚ ਐਮਰਜੈਂਸੀ ਮੈਡੀਸਨ ਸਰਵਿਸ 'ਚ ਕੰਮ ਕਰ ਰਹੇ ਸਨ। ਉਹ ਬਰਤਾਨੀਆ 'ਚ ਇਸ ਅਹੁਦੇ 'ਤੇ ਕੰਮ ਕਰਨ ਵਾਲੇ ਪਹਿਲੇ ਸਿੱਖ ਸਨ।

ਦੱਸ ਦੇਈਏ ਕਿ ਹੁਣ ਤੱਕ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਕੁੱਲ 2,490,516 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ‘ਚੋਂ 170,590 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 653,577 ਲੋਕ ਠੀਕ ਹੋ ਚੁੱਕੇ ਹਨ।

-PTCNews

Related Post