ਪੰਜਾਬ ਸਰਕਾਰ ਖਿਲਾਫ਼ ਸੜਕਾਂ 'ਤੇ ਉਤਰੇ ਬੇਰੁਜ਼ਗਾਰ ਅਧਿਆਪਕ , ਸਰਕਾਰੀ ਮੁਲਾਜ਼ਮ , ਡਾਕਟਰ ਤੇ ਕੱਚੇ ਬੱਸ ਮੁਲਾਜ਼ਮ

By  Shanker Badra June 28th 2021 12:11 PM -- Updated: June 28th 2021 12:12 PM

ਚੰਡੀਗੜ੍ਹ : ਸੂਬੇ ’ਚ ਕੈਪਟਨ ਸਰਕਾਰ ਖ਼ਿਲਾਫ਼ ਹੜਤਾਲਾਂ ਤੇ ਰੋਸ ਪ੍ਰਦਰਸ਼ਨਾਂ ਦਾ ਸਿਲਸਿਲਾ ਥੰਮਣ ਦਾ ਨਾਮ ਨਹੀਂ ਲੈ ਰਿਹਾ ਹੈ। ਪਹਿਲਾਂ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕ , ਸਰਕਾਰੀ ਮੁਲਾਜ਼ਮ ਫ਼ਿਰ ਸਫ਼ਾਈ ਕਰਮਚਾਰੀ ,ਹੁਣ ਡਾਕਟਰ ਤੇ ਪਨਬੱਸ ਤੇ PRTC ਦੇ ਠੇਕਾ ਮੁਲਾਜ਼ਮ ਵੀ ਹੜਤਾਲ ਦੇ ਰਾਹ ਚੱਲ ਪਏ ਹਨ। ਅੱਜ ਸੋਮਵਾਰ ਹੜਤਾਲਾਂ ਦਾ ਦਿਨ ਅਤੇ ਪੰਜਾਬ ਦਾ ਹਰ ਵਰਗ ਕੈਪਟਨ ਸਰਕਾਰ ਤੋਂ ਦੁਖੀ ਹੈ। ਸਿਵਲ ਹਸਪਤਾਲ ਅਤੇ ਮੈਡੀਕਲ ਹਸਪਤਾਲ ਦੇ ਡਾਕਟਰ, PRTC ਮੁਲਾਜ਼ਮ , DC ਦਫਤਰਾਂ ਦੇ ਕਾਮੇਂ ਅਤੇ ਸਫਾਈ ਸੇਵਕ ਅਤੇ ਟੈਕਸੀ ਡਰਾਈਵਰ ਸਭ ਹੜਤਾਲ 'ਤੇ ਹਨ।

ਪੰਜਾਬ ਸਰਕਾਰ ਖਿਲਾਫ਼ ਸੜਕਾਂ 'ਤੇ ਉਤਰੇ ਬੇਰੁਜ਼ਗਾਰ ਅਧਿਆਪਕ , ਸਰਕਾਰੀ ਮੁਲਾਜ਼ਮ , ਡਾਕਟਰ ਤੇ ਕੱਚੇ ਬੱਸ ਮੁਲਾਜ਼ਮ

ਪੜ੍ਹੋ ਹੋਰ ਖ਼ਬਰਾਂ : ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕ ਗੁਪਤ ਢੰਗ ਨਾਲ ਸਿਸਵਾਂ ਫਾਰਮ ਹਾਊਸ ਪੁੱਜੇ , ਪੁਲਿਸ ਅਤੇ ਖੁਫੀਆ ਏਜੰਸੀਆਂ ਨੂੰ ਪਈਆਂ ਭਾਜੜਾਂ

ਪਿਛਲੇ ਲੰਬੇ ਸਮੇਂ ਤੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕ (Unemployed Teachers Protest )ਵੱਡੀ ਗਿਣਤੀ ਵਿੱਚ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਹਾਊਸ ਪਹੁੰਚ ਗਏ ਹਨ। ਇਸ ਦੌਰਾਨ ਗੁਪਤ ਢੰਗ ਨਾਲ ਅਧਿਆਪਕਾਂ ਦੇ ਸਿਸਵਾਂ ਫਾਰਮ ਨੇੜੇ ਪਹੁੰਚਣ ਨਾਲ ਪੁਲਿਸ ਨੂੰ ਹੱਥਾ ਪੈਰਾਂ ਦੀ ਪੈ ਗਈ। ਬੇਰੁਜ਼ਗਾਰ ਅਧਿਆਪਕਾਂ ਦੇ ਇਸ ਐਕਸ਼ਨ ਨੇ ਪੁਲਿਸ ਦੇ ਖੁਫੀਆ ਤੰਤਰ ਨੂੰ ਫੇਲ੍ਹ ਕਰ ਦਿੱਤਾ।

ਪੰਜਾਬ ਸਰਕਾਰ ਖਿਲਾਫ਼ ਸੜਕਾਂ 'ਤੇ ਉਤਰੇ ਬੇਰੁਜ਼ਗਾਰ ਅਧਿਆਪਕ , ਸਰਕਾਰੀ ਮੁਲਾਜ਼ਮ , ਡਾਕਟਰ ਤੇ ਕੱਚੇ ਬੱਸ ਮੁਲਾਜ਼ਮ

ਜ਼ਿਕਰਯੋਗ ਹੈ ਕਿ ਪਿਛਲੇ 100 ਦਿਨ ਤੋਂ ਨੌਕਰੀ ਦੇਣ ਦੀ ਮੰਗ ਨੂੰ ਲੈ ਕੇ ਇਕ ਬੇਰੁਜ਼ਗਾਰ ਅਧਿਆਪਕ ਪਟਿਆਲਾ ਵਿਚ ਟਾਵਰ ਉੱਤੇ ਚੜ੍ਹਿਆਂ ਹੋਇਆ ਹੈ। ਜਿਸ ਦੀ ਹਾਲਤ ਦਿਨੋਂ ਦਿਨ ਵਿਗੜੀ ਜਾ ਰਹੀ ਹੈ। ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਅੱਜ ਉਸ ਨੂੰ ਇਨਸਾਫ ਦੇ ਕੇ ਉਸਦੀ ਜਾਨ ਬਚਾਈ ਜਾਵੇ। ਹਰ ਕਦਮ ਉਤੇ ਬੇਰੁਜ਼ਗਾਰ ਅਧਿਆਪਕਾਂ ਉਤੇ ਨਜ਼ਰ ਰੱਖ ਰਿਹਾ ਖੂਫੀਆ ਤੰਤਰ ਨੂੰ ਭਿਣਕ ਨਹੀਂ ਲੱਗਣ ਦਿੱਤੀ। ਇਸ ਮੌਕੇ 'ਤੇ ਪੁਲੀਸ ਅਤੇ ਬੇਰੁਜ਼ਗਾਰਾਂ ਵਿਚਕਾਰ ਬਹਿਸਬਾਜ਼ੀ ਹੋ ਰਹੀ ਹੈ।

ਪੰਜਾਬ ਸਰਕਾਰ ਖਿਲਾਫ਼ ਸੜਕਾਂ 'ਤੇ ਉਤਰੇ ਬੇਰੁਜ਼ਗਾਰ ਅਧਿਆਪਕ , ਸਰਕਾਰੀ ਮੁਲਾਜ਼ਮ , ਡਾਕਟਰ ਤੇ ਕੱਚੇ ਬੱਸ ਮੁਲਾਜ਼ਮ

ਇਸ ਦੌਰਾਨ ਪੰਜਾਬ ਰੋਡਵੇਜ਼ ਕੰਟਰੈਕਟ ਵਰਕਰਜ਼ ਯੂਨੀਅਨ ਤੇ ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮਾਂ (PUNBUS and PRTC Contract Employees Protest) ਵੱਲੋਂ ਡੀਪੂ ਬੰਦ ਕਰਕੇ 28, 29 ਤੇ 30 ਜੂਨ ਨੂੰ ਹੜਤਾਲ ਕੀਤੀ ਜਾ ਰਹੀ ਹੈ। ਪਨਬੱਸ ਤੇ ਪੀ.ਆਰ.ਟੀ.ਸੀ. ਠੇਕਾ ਕਰਮਚਾਰੀਆਂ ਦੀ ਯੂਨੀਅਨ ਵੱਲੋਂ ਸੋਮਵਾਰ ਤੋਂ 3 ਰੋਜ਼ਾ ਹੜਤਾਲ ਕਰਕੇ ਲਗਭਗ 1300 ਸਰਕਾਰੀ ਬੱਸਾਂ ਦਾ ਚੱਕਾ ਜਾਮ ਕੀਤਾ ਜਾ ਰਿਹਾ ਹੈ। ਯੂਨੀਅਨ ਬਿਨਾਂ ਸ਼ਰਤ ਠੇਕਾ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਮੰਗ ਕਰ ਰਹੀ ਹੈ, ਜਦਕਿ ਸਰਕਾਰ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੈ।

ਪੰਜਾਬ ਸਰਕਾਰ ਖਿਲਾਫ਼ ਸੜਕਾਂ 'ਤੇ ਉਤਰੇ ਬੇਰੁਜ਼ਗਾਰ ਅਧਿਆਪਕ , ਸਰਕਾਰੀ ਮੁਲਾਜ਼ਮ , ਡਾਕਟਰ ਤੇ ਕੱਚੇ ਬੱਸ ਮੁਲਾਜ਼ਮ

ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਇਨ੍ਹਾਂ ਸ਼ਰਤਾਂ ਤਹਿਤ IELTS ਇੰਸਟੀਚਿਊਟ ਖੋਲ੍ਹਣ ਦੀ ਮਨਜ਼ੂਰੀ , ਜਾਣੋ ਹੋਰ ਕੀ ਕੁਝ ਖੁੱਲ੍ਹੇਗਾ

ਪੰਜਾਬ ਦੇ ਸਰਕਾਰੀ ਹਸਪਤਾਲ ਦੇ ਡਾਕਟਰ ( Doctors Protest )ਤੀਜੇ ਦਿਨ ਵੀ ਪੰਜਾਬ ਸਰਕਾਰ ਖਿਲਾਫ ਹੜਤਾਲ ’ਤੇ ਹਨ। ਹੜਤਾਲ ਕਾਰਨ ਹਸਪਤਾਲ ਆਉਣ ਵਾਲੇ ਮਰੀਜ਼ ਪ੍ਰੇਸ਼ਾਨ ਹੋ ਰਹੇ ਹਨ। ਪੀਸੀਐਮ‌ਐਸ ਐਸੋਸੀਏਸ਼ਨ ਦੇ ਸੱਦੇ ਸਰਹੱਦੀ ਤਹਿਸੀਲ ਅਜਨਾਲ਼ਾ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਹੜਤਾਲ ਓਪੀਡੀ ਸੇਵਾਵਾਂ ਬੰਦ ਰਹਿਣਗੀਆਂਤੇ ਸਿਰਫ ਐਮਰਜੈਂਸੀ ਸੇਵਾਵਾਂ ਹੀ ਖੁੱਲੀਆਂ ਰਹਿਣਗੀਆਂ। ਸਰਹੱਦੀ ਖੇਤਰ ਹੋਣ ਕਰਕੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਤਨਖਾਹ ਕਮਿਸ਼ਨ ਦੇ ਵਿਰੋਧ ਵਿੱਚ ਸਰਕਾਰੀ ਹਸਪਤਾਲ ਦੇ ਡਾਕਟਰ ਲਗਾਤਾਰ ਦੂਜੀ ਵਾਰ ਹੜਤਾਲ ‘ਤੇ ਗਏ ਹਨ। ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਲਗਾਤਾਰ ਦੋ ਦਿਨਾਂ ਦੀ ਛੁੱਟੀ ਤੋਂ ਬਾਅਦ ਸੋਮਵਾਰ ਨੂੰ ਹਸਪਤਾਲ ਖੁੱਲ੍ਹਦਿਆਂ ਹੀ ਡਾਕਟਰ ਹੜਤਾਲ ’ਤੇ ਚਲੇ ਗਏ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਸਰਕਾਰ ਦੁਆਰਾ ਜਾਰੀ ਕੀਤੇ ਗਏ ਤਨਖਾਹ ਕਮਿਸ਼ਨ ਨਾਲ ਆਪਣੀ ਤਨਖਾਹ ਵਧਾਉਣ ਦੀ ਬਜਾਏ ਕੰਮ ਕੀਤਾ ਜਾਵੇਗਾ। ਕੋਰੋਨਾਵਾਇਰਸ ਦੇ ਕਾਲ ਵਿਚ ਫਰੰਟਲਾਈਨ 'ਤੇ ਕੰਮ ਕਰਨ ਦੇ ਬਾਵਜੂਦ ਸਰਕਾਰ ਨੇ ਉਨ੍ਹਾਂ ਦਾ ਹੌਂਸਲਾ ਵਧਾਉਣ ਦੀ ਬਜਾਏ ਉਨ੍ਹਾਂ ਦਾ ਹੌਂਸਲਾ ਘੱਟ ਕੀਤਾ ਹੈ। 6ਵੇਂ ਤਨਖਾਹ ਕਮਿਸ਼ਨ ਦੇ ਖਿਲਾਫ ਸਿਹਤ ਵਿਭਾਗ ਦੇ ਕਰਮਚਾਰੀ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਰੋਪੜ ਦੇ ਵਿੱਚ ਲੈਬ ਟੈਕਨੀਸ਼ਨਾ ਨੇ ਸੰਕੇਤਕ ਹੜਤਾਲ਼ ਕਰਕੇ ਸਰਕਾਰ ਤੋਂ ਉਨ੍ਹਾਂ ਦੀਆਂ ਮੰਗਾਂ ਮੰਨੇ ਜਾਣ ਦੀ ਅਪੀਲ ਕੀਤੀ ਹੈ ਤੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆ ਗਈਆਂ ਤਾਂ ਉਹ ਤਿੱਖਾ ਸੰਘਰਸ਼ ਵਿੱਢਣਗੇ। ਲੈਬ ਟੈਕਨੀਸ਼ਨਾ ਵੱਲੋਂ ਡੀਸੀ ਦੇ ਦੁਆਰਾ ਸਰਕਾਰ ਨੂੰ ਮੰਗ ਪੱਤਰ ਵੀ ਭੇਜਿਆ ਗਿਆ ਹੈ। ਇਸ ਦੇ ਇਲਾਵਾ ਅੰਮ੍ਰਿਤਸਰ ਵਿਚ ਯੂਥ ਅਕਾਲੀ ਦਲ ਵਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਘਰ ਦਾ ਘਿਰਾਓ ਕੀਤਾ ਗਿਆ।

-PTCNews

Related Post