ਰੂਸ-ਯੂਕਰੇਨ ਜੰਗ ਨੂੰ ਬਿਆਨਦੀਆਂ ਨਾ ਭੁੱਲਣ ਵਾਲੀਆਂ `ਕਹਾਣੀਆਂ'

By  Ravinder Singh March 1st 2022 06:55 PM -- Updated: March 1st 2022 09:57 PM

ਚੰਡੀਗੜ੍ਹ : ਰੂਸ ਵੱਲੋਂ ਯੂਕਰੇਨ ਉਤੇ ਕੀਤੇ ਗਏ ਹਮਲੇ ਕਾਰਨ ਹਾਲਾਤ ਕਾਫੀ ਖ਼ਰਾਬ ਹੋ ਚੁੱਕੇ ਹਨ। ਇਸ ਸਬੰਧੀ ਵੱਖ-ਵੱਖ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਜੋ ਭਿਆਨਕ ਮੰਜ਼ਰ ਨੂੰ ਬਿਆਨ ਕਰ ਰਹੀਆਂ ਹਨ। ਇਨ੍ਹਾਂ ਵੀਡੀਓਜ਼ ਨੇ ਪੂਰੀ ਦੁਨੀਆਂ ਨੂੰ ਝੰਜੋੜ ਦਿੱਤਾ ਜਿਸ ਕਾਰਨ ਵੱਖ-ਵੱਖ ਦੇਸ਼ ਯੂਕਰੇਨ ਦੀ ਹਮਾਇਤ ਵਿਚ ਆ ਗਏ। ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਭਾਵੁਕ ਤੇ ਭਿਆਨਕ ਤਸਵੀਰਾਂ ਕਾਰਨ ਪੂਰੇ ਵਿਸ਼ਵ ਦੇ ਦੇਸ਼ ਰੂਸ ਦੇ ਇਸ ਕਦਮ ਦੀ ਨਿਖੇਧੀ ਕਰ ਰਹੇ ਹਨ।

ਰੂਸ-ਯੂਕਰੇਨ ਜੰਗ ਨੂੰ ਬਿਆਨਦੀਆਂ ਨਾ ਭੁੱਲਣ ਵਾਲੀਆਂ `ਕਹਾਣੀਆਂ'ਅੱਜ ਰੂਸ ਵੱਲੋਂ ਛੱਡੀ ਗਈ ਮਿਜ਼ਾਇਲ ਨੇ ਖਾਰਕਿਵ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਰੂਸੀ ਮਿਜ਼ਾਇਲ ਸਟ੍ਰਾਈਕ 1 ਮਾਰਚ ਨੂੰ ਖਾਰਕਿਵ ਦੇ ਰਿਹਾਇਸ਼ੀ ਇਲਾਕੇ ਵਿਚ ਛੱਡੀ ਗਈ ਸੀ। ਇਸ ਤੋਂ ਬਾਅਦ ਵਾਇਰਲ ਵੀਡੀਓ ਵਿੱਚ ਤਬਾਹ ਹੋਏ ਖੰਡਰ ਹੀ ਖੰਡਰ ਨਜ਼ਰ ਆ ਰਹੇ ਹਨ। ਮਿਜ਼ਾਇਲ ਹਮਲੇ ਕਾਰਨ ਹੋਈਆਂ ਮੌਤਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਸਬੰਧੀ ਅਜੇ ਕੋਈ ਜਾਣਕਾਰੀ ਨਹੀਂ ਹੈ। ਇਹ ਦਿਲ ਨੂੰ ਝੰਜੋੜ ਦੇਣ ਵਾਲੀਆਂ ਤਸਵੀਰਾਂ ਹਨ। ਜਿਥੇ ਪਹਿਲਾਂ ਰਿਹਾਇਸ਼ੀ ਇਲਾਕੇ ਵਿਚ ਚਹਿਲ-ਪਹਿਲ ਅਤੇ ਰੌਣਕ ਸੀ ਉਥੇ ਹੀ ਹੁਣ ਤਬਾਹ ਹੋਈਆਂ ਇਮਾਰਤਾਂ ਅਤੇ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ ਹੈ।

Russia-Ukraine war: Video of a Ukrainian woman confronting Russian troops goes viralਇਸ ਤੋਂ ਇਲਾਵਾ ਯੂਕਰੇਨ ਦੀ ਇਕ ਨਿਹੱਥੀ ਔਰਤ ਰੂਸੀ ਫ਼ੌਜੀਆਂ ਨਾਲ ਟੱਕਰ ਲੈ ਰਹੀ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਭਾਰੀ ਤੇ ਖ਼ਤਰਨਾਕ ਹਥਿਆਰਾਂ ਨਾਲ ਲੈਸ ਰੂਸੀ ਫ਼ੌਜੀਆਂ ਦੇ ਸਾਹਮਣੇ ਖੜ੍ਹੀ ਔਰਤ ਫ਼ੌਜੀਆਂ ਨੂੰ ਕਹਿ ਰਹੀ ਹੈ ਕਿ ਉਹ ਇਥੇ ਕੀ ਕਰ ਰਹੇ ਹਨ ਤੇ ਫ਼ੌਜੀਆਂ ਨੂੰ ਆਪਣੇ ਦੇਸ਼ ਵਿਚੋਂ ਜਾਣ ਲਈ ਕਹਿ ਰਹੀ ਹੈ। ਇਹ ਵੀਡੀਓ ਵੀ ਕਾਫੀ ਭਾਵੁਕਤਾ ਅਤੇ ਦੇਸ਼ਭਗਤੀ ਵਾਲੀ ਹੈ। ਜਿੱਥੇ ਨਿਹੱਥੀ ਔਰਤ ਹਥਿਆਰਾਂ ਨਾਲ ਲੈਸ ਦੁਸ਼ਮਣ ਦੇਸ਼ ਦੇ ਫ਼ੌਜੀ ਨੂੰ ਲਲਕਾਰ ਰਹੀ ਅਤੇ ਉਥੋਂ ਜਾਣ ਲਈ ਕਹਿ ਰਹੀ ਹੈ।

ਰੂਸ-ਯੂਕਰੇਨ ਜੰਗ ਨੂੰ ਬਿਆਨਦੀਆਂ ਨਾ ਭੁੱਲਣ ਵਾਲੀਆਂ `ਕਹਾਣੀਆਂ'ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਵਿਚ ਰੂਸ ਦੇ ਵਿਰੋਧ ਦੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ। ਅਮਰੀਕਾ-ਕੈਨੇਡਾ ਤੇ ਹੋਰ ਦੇਸ਼ਾਂ ਵਿਚ ਰੂਸ ਵਿਚ ਬਣਾਏ ਜਾ ਰਹੇ ਉਤਪਾਦਾਂ ਦੇ ਬਾਇਕਾਟ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਆਮ ਲੋਕ ਯੂਕਰੇਨ ਉਤੇ ਕੀਤੇ ਗਏ ਹਮਲੇ ਕਾਰਨ ਰੂਸ ਵਿਰੁੱਧ ਮੁਜ਼ਾਹਰੇ ਕਰ ਰਹੇ ਹਨ। ਇਸ ਤਰ੍ਹਾਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਅਮਰੀਕਾ ਅਤੇ ਕੈਨੇਡਾ ਦੇ ਲੋਕ ਰੂਸ ਵਿਚ ਬਣੀ ਵੋਡਕਾ ਦਾ ਬਾਇਕਾਟ ਕਰ ਰਹੇ ਹਨ ਅਤੇ ਵੱਡੀ ਮਾਤਰਾ ਵਿੱਚ ਡੋਲਦੇ ਨਜ਼ਰ ਆ ਰਹੇ ਹਨ।

Ukrainian mother embraces stranger who helped her children cross border, video goes viralਰੂਸ ਤੇ ਯੂਕਰੇਨ ਵਿਚਕਾਰ ਛਿੜੀ ਜੰਗ ਕਈ ਕਹਾਣੀਆਂ ਤੇ ਇਤਿਹਾਸ ਲਿਖ ਰਹੀ ਹੈ। ਜਿਥੇ ਇਕ ਗੁਆਂਢੀ ਦੇਸ਼ ਤੁਹਾਨੂੰ ਤਬਾਹ ਕਰਨ ਉਤੇ ਤੁਲਿਆ ਹੋਇਆ ਹੈ ਉਥੇ ਹੀ ਕਈ ਅਣਜਾਣ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਕੇ ਤੁਹਾਡੀ ਜ਼ਿੰਦਗੀ ਨੂੰ ਬਚਾਅ ਰਹੇ ਹਨ। ਅਜਿਹੀ ਹੀ ਮਿਸਾਲ ਇਕ ਅਜਨਬੀ ਨੇ ਪੇਸ਼ ਕੀਤੀ। ਜਿਥੇ ਇਕ ਵਿਅਕਤੀ ਨੇ ਯੂਕਰੇਨ ਤੋਂ ਲੈ ਕੇ ਹੰਗਰੀ ਸਰਹੱਦ ਤੱਕ ਦੋ ਬੱਚਿਆਂ ਨੂੰ ਸਹੀ ਸਲਾਮਤ ਮੰਜ਼ਿਲ ਤੱਕ ਪਹੁੰਚਾਇਆ। ਇਸ ਦੌਰਾਨ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਸਫਰ ਦੌਰਾਨ ਇਨ੍ਹਾਂ ਨੇ ਇਕ ਨਵੀਂ ਜ਼ਿੰਦਗੀ ਜੀਅ ਜਿਥੇ ਇਕ ਅਣਜਾਣ ਨੇ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿਚ ਕੇ ਉਨ੍ਹਾਂ ਨੂੰ ਸਰਹੱਦ ਉਤੇ ਪਹੁੰਚਾਇਆ। ਇਸ ਤੋਂ ਬਾਅਦ ਬੱਚਿਆਂ ਦੀ ਮਾਂ ਨੇ ਇਸ ਅਣਜਾਣ ਵਿਅਕਤੀ ਨੂੰ ਗਲਵੱਕੜੀ ਪਾ ਲਈ। ਇਹ ਦੋਵੇਂ ਇਕ ਦੂਜੇ ਤੋਂ ਅਣਜਾਣ ਸਨ ਪਰ ਹਾਲਾਤ ਨੇ ਇਨ੍ਹਾਂ ਨੂੰ ਇਕ ਦੂਜੇ ਦੇ ਨੇੜੇ ਲਿਆ ਦਿੱਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ।

ਰੂਸ-ਯੂਕਰੇਨ ਜੰਗ ਨੂੰ ਬਿਆਨਦੀਆਂ ਨਾ ਭੁੱਲਣ ਵਾਲੀਆਂ `ਕਹਾਣੀਆਂ'ਇਸ ਸਭ ਦੇ ਵਿਚਕਾਰ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਨਸਕੀ ਦੀਆਂ ਵੱਖ-ਵੱਖ ਵੀਡੀਓ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਦੀ ਪੁਰਾਣੀ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਹਨ। ਉਨ੍ਹਾਂ ਦੇ ਹਾਸਰਸ ਪ੍ਰੋਗਰਾਮ ਸਰਵੈਂਟ ਆਫ ਪੀਪਲ ਦੀ ਵੀਡੀਓ ਵਾਇਰਲ ਹੋ ਰਹੀ ਹੈ। ਬਾਅਦ ਵਿਚ ਹੁਣ ਜੰਗ ਦੌਰਾਨ ਗੰਭੀਰਤਾ ਵਾਲੀਆਂ ਤਸਵੀਰਾਂ ਪੇਸ਼ ਕੀਤੀਆਂ ਜਾ ਰਹੀਆਂ ਹਨ। ਜਿਸ ਤੋਂ ਬਿਆਨ ਹੁੰਦਾ ਕਿ ਲੋਕਾਂ ਨੂੰ ਹਸਾਉਣ ਵਾਲਾ ਵਿਅਕਤੀ ਆਪਣੇ ਦੇਸ਼ ਲੋਕਾਂ ਦੀ ਸੁਰੱਖਿਆ ਲਈ ਆਪਣੀ ਜ਼ਿੰਦਗੀ ਜੋਖ਼ਮ ਵਿਚ ਪਾ ਸਕਦਾ ਹੈ। ਉਸ ਦੇ ਫ਼ੈਸਲੇ, ਦ੍ਰਿੜਤਾ ਅਤੇ ਸੰਜੀਦਗੀ ਨੂੰ ਬਿਆਨ ਕਰਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ : ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਬਿਆਨ ਆਇਆ ਸਾਹਮਣੇ

Related Post