ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜ ਬੱਬਰ ਨੇ ਮੰਨੀ ਹਾਰ , ਰਾਹੁਲ ਗਾਂਧੀ ਨੂੰ ਭੇਜਿਆ ਅਸਤੀਫ਼ਾ

By  Shanker Badra May 24th 2019 01:24 PM

ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜ ਬੱਬਰ ਨੇ ਮੰਨੀ ਹਾਰ , ਰਾਹੁਲ ਗਾਂਧੀ ਨੂੰ ਭੇਜਿਆ ਅਸਤੀਫ਼ਾ:ਯੂਪੀ : ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜ ਬੱਬਰ ਨੇ ਆਪਣੀ ਹਾਰ ਮੰਨ ਲਈ ਹੈ।ਲੋਕ ਸਭਾ ਚੋਣਾਂ 'ਚ ਉੱਤਰ ਪ੍ਰਦੇਸ਼ 'ਚ ਕਾਂਗਰਸ ਨੂੰ ਮਿਲੀ ਹਾਰ ਮਗਰੋਂ ਕਾਂਗਰਸ ਪ੍ਰਧਾਨ ਰਾਜ ਬੱਬਰ ਨੇ ਆਪਣੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ।ਜਿਸ ਦੇ ਲਈ ਰਾਜ ਬੱਬਰ ਨੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ ਅਸਤੀਫ਼ਾ ਭੇਜਿਆ ਹੈ।

UP Congress chief Raj Babbar send resignation to Rahul Gandhi
ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜ ਬੱਬਰ ਨੇ ਮੰਨੀ ਹਾਰ , ਰਾਹੁਲ ਗਾਂਧੀ ਨੂੰ ਭੇਜਿਆ ਅਸਤੀਫ਼ਾ

ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ ਫਤਿਹਪੁਰ ਸਿਕਰੀ ਤੋਂ ਕਾਂਗਰਸ ਦੇ ਉਮੀਦਵਾਰ ਰਾਜ ਬੱਬਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।ਭਾਜਪਾ ਦੇ ਉਮੀਦਵਾਰ ਰਾਜਕੁਮਾਰ ਚਾਹਰ ਨੇ ਰਾਜ ਬੱਬਰ ’ਤੇ 3 ਲੱਖ ਤੋਂ ਜ਼ਿਆਦਾ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।

UP Congress chief Raj Babbar send resignation to Rahul Gandhi ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜ ਬੱਬਰ ਨੇ ਮੰਨੀ ਹਾਰ , ਰਾਹੁਲ ਗਾਂਧੀ ਨੂੰ ਭੇਜਿਆ ਅਸਤੀਫ਼ਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਦੋਂ ਰਾਹੁਲ ਗਾਂਧੀ ਹਾਰ ਗਏ ਤਾਂ ਸੋਸ਼ਲ ਮੀਡੀਆ ‘ਤੇ ਲੋਕ ਸਿੱਧੂ ਤੋਂ ਮੰਗ ਰਹੇ ਨੇ ਅਸਤੀਫ਼ਾ

ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ 'ਚ ਭਾਜਪਾ ਨੂੰ ਕੁੱਲ 80 ਸੀਟਾਂ ਚੋਂ 62 ਸੀਟਾਂ ਮਿਲੀਆਂ ਹਨ।ਇਸ ਤੋਂ ਇਲਾਵਾ ਬਸਪਾ ਨੇ 10, ਸਪਾ ਨੇ 5, ਅਪਨਾ ਦਲ-ਸੋਨੇਲਾਲ ਨੇ 2 ਅਤੇ ਕਾਂਗਰਸ ਨੇ 1 ਸੀਟ ਜਿੱਤੀ ਹੈ। ਕਾਂਗਰਸ ਨੂੰ ਜਿਹੜੀ 1 ਸੀਟ ਮਿਲੀ ਹੈ, ਉਹ ਰਾਏਬਰੇਲੀ ਤੋਂ ਯੂਪੀਏ ਪ੍ਰਧਾਨ ਅਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਜਿੱਤੀ ਹੈ।

-PTCNews

Related Post