ਉੱਤਰ ਪ੍ਰਦੇਸ਼ 'ਚ ਹਵਾਈ ਫੌਜ ਦਾ ਜਹਾਜ਼ ਹੋਇਆ ਹਾਦਸਾਗ੍ਰਸਤ ,ਸੁਰੱਖਿਅਤ ਬਾਹਰ ਕੱਢੇ ਪਾਇਲਟ

By  Shanker Badra October 5th 2018 12:44 PM

ਉੱਤਰ ਪ੍ਰਦੇਸ਼ 'ਚ ਹਵਾਈ ਫੌਜ ਦਾ ਜਹਾਜ਼ ਹੋਇਆ ਹਾਦਸਾਗ੍ਰਸਤ ,ਸੁਰੱਖਿਅਤ ਬਾਹਰ ਕੱਢੇ ਪਾਇਲਟ:ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ 'ਚ ਅੱਜ ਭਾਰਤੀ ਹਵਾਈ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ।ਜਾਣਕਾਰੀ ਅਨੁਸਾਰ ਇਸ ਜਹਾਜ਼ 'ਚ ਦੋ ਪਾਇਲਟ ਸਵਾਰ ਸਨ ਅਤੇ ਹਾਦਸੇ ਤੋਂ ਬਾਅਦ ਉਹ ਦੋਵੇਂ ਸੁਰੱਖਿਅਤ ਹਨ।ਇਹ ਹਾਦਸਾ ਅੱਜ ਸਵੇਰੇ 10 ਵਜੇ ਵਾਪਰਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਹਵਾਈ ਫੌਜ ਦੇ ਇਸ ਜਹਾਜ਼ ਨੇ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਤੋਂ ਉਡਾਣ ਭਰੀ ਸੀ।ਇਹ ਜਹਾਜ਼ 'ਏਅਰਫੋਰਸ ਡੇਅ' (ਹਵਾਈ ਫੌਜ ਦਿਵਸ) ਦੀ ਤਿਆਰੀ ਕਰ ਰਿਹਾ ਸੀ।

ਜਦੋਂ ਇਹ ਜਹਾਜ਼ ਬਾਗਪਤ ਦੇ ਕੋਲ ਪਹੁੰਚਿਆ ਤਾਂ ਇਹ ਖੇਤਾਂ ਵਾਲੇ ਇੱਕ ਇਲਾਕੇ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ।ਬਾਗਿਪਟ ਦੇ ਜ਼ਿਲ੍ਹਾ ਮੈਜਿਸਟਰੇਟ ਰਿਸ਼ੀਂਦਰ ਕੁਮਾਰ ਨੇ ਕਿਹਾ ਕਿ ਜਹਾਜ਼ ਦੇ ਨੱਕ ਨੂੰ ਛੱਡ ਕੇ ਕੋਈ ਹੋਰ ਨੁਕਸਾਨ ਨਹੀਂ ਹੋਇਆ।

-PTCNews

Related Post