ਅਮਰੀਕਾ ਨੇ 12 ਤੋਂ 15 ਸਾਲ ਦੇ ਬੱਚਿਆਂ ਲਈ ਫਾਈਜ਼ਰ ਦੀ ਕੋਰੋਨਾ ਵੈਕਸੀਨ ਨੂੰ ਦਿੱਤੀ ਮਨਜ਼ੂਰੀ 

By  Shanker Badra May 11th 2021 01:09 PM

ਵਾਸ਼ਿੰਗਟਨ : ਹੁਣ ਅਮਰੀਕਾ 'ਚ ਬੱਚਿਆਂ ਨੂੰ ਵੀ ਕੋਰੋਨਾ ਦੀ ਵੈਕਸੀਨ ਲੱਗਣ ਦਾ ਰਾਹ ਪੱਧਰਾ ਹੋ ਗਿਆ ਹੈ।ਅਮਰੀਕਾ ਵਿਚ ਹੁਣ 12 ਸਾਲ ਤੋਂ 15 ਦੇ ਬੱਚਿਆਂ ਨੂੰ ਵੀ ਕੋਵਿਡ ਵੈਕਸੀਨ ਦਿੱਤੀ ਜਾਵੇਗੀ। ਜਿਸ ਦੀ ਸ਼ੁਰੂਆਤ 13 ਮਈ ਤੋਂ ਹੋ ਸਕਦੀ ਹੈ। ਅਮਰੀਕੀ ਖ਼ੁਰਾਕ ਤੇ ਔਸ਼ਧੀ ਪ੍ਰਸ਼ਾਸਨ (FDA) ਨੇ ਫਾਈਜ਼ਰ-ਬਾਇਓਐੱਨਟੈੱਕ ਦੀ ਕੋਵਿਡ-19 ਵੈਕਸੀਨ ਨੂੰ 12 ਤੋਂ 15 ਸਾਲ ਦੇ ਬੱਚਿਆਂ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਹੈ।

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਦੇ ਕੇਸਾਂ 'ਚ ਆਈ ਕਮੀ, ਪਿਛਲੇ 24 ਘੰਟਿਆਂ ਦੌਰਾਨ 3 .56 ਲੱਖ ਮਰੀਜ਼ ਹੋਏ ਸਿਹਤਯਾਬ

US approves Pfizer Covid-19 vaccine for kids between 12 and 15 years of age ਅਮਰੀਕਾ ਨੇ 12 ਤੋਂ 15 ਸਾਲ ਦੇ ਬੱਚਿਆਂ ਲਈ ਫਾਈਜ਼ਰ ਦੀ ਕੋਰੋਨਾ ਵੈਕਸੀਨ ਨੂੰ ਦਿੱਤੀ ਮਨਜ਼ੂਰੀ

ਫਾਈਜ਼ਰ-ਬਾਇਓਐੱਨਟੈੱਕ ਦੀ ਕੋਵਿਡ-19 ਵੈਕਸੀਨ ਦਾ ਇਸਤੇਮਾਲ ਇਸ ਵੇਲੇ ਭਾਰਤ ਸਮੇਤ ਕਈ ਦੇਸ਼ਾਂ ਵਿਚ ਬਾਲਗਾਂ 'ਤੇ ਹੋ ਰਿਹਾ ਹੈ। ਉੱਥੇ ਹੀ ਅਮਰੀਕਾ 'ਚ ਇਸ ਨੂੰ 16 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਲਈ ਪਹਿਲਾਂ ਹੀ ਮਨਜ਼ੂਰ ਕੀਤਾ ਜਾ ਚੁੱਕਾ ਹੈ। ਇਹ ਪਾਇਆ ਗਿਆ ਹੈ ਕਿ ਇਹ ਵੈਕਸੀਨ ਛੋਟੇ ਬੱਚਿਆਂ ਲਈ ਵੀ ਠੀਕ ਹੈ।

US approves Pfizer Covid-19 vaccine for kids between 12 and 15 years of age ਅਮਰੀਕਾ ਨੇ 12 ਤੋਂ 15 ਸਾਲ ਦੇ ਬੱਚਿਆਂ ਲਈ ਫਾਈਜ਼ਰ ਦੀ ਕੋਰੋਨਾ ਵੈਕਸੀਨ ਨੂੰ ਦਿੱਤੀ ਮਨਜ਼ੂਰੀ

ਦਰਅਸਲ 'ਚ ਬਜ਼ੁਰਗਾਂ ਤੇ ਬਾਲਗਾਂ ਨੂੰ ਕੋਰੋਨਾ ਵੈਕਸੀਨ ਦੇਣ ਤੋਂ ਬਾਅਦ ਹੁਣ ਸਾਰੇ ਬੱਚਿਆਂ ਲਈ ਚਿੰਤਤ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਹੁਣ ਬੱਚਿਆਂ ਨੂੰ ਵੀ ਆਪਣੀ ਗ੍ਰਿਫਤ ਵਿਚ ਲੈ ਸਕਦਾ ਹੈ।  ਅਜਿਹੇ ਵਿਚ ਫਾਈਜ਼ਰ ਨੇ ਮਾਰਚ ਵਿਚ ਅੰਕੜੇ ਜਾਰੀ ਕਰ ਕੇ ਦੱਸਿਆ ਸੀ ਕਿ 12-15 ਸਾਲ ਦੇ 2,260 ਵਾਲੰਟੀਅਰਜ਼ ਨੂੰ ਵੈਕਸੀਨ ਦਿੱਤੀ ਗਈ।

ਅਮਰੀਕਾ ਨੇ 12 ਤੋਂ 15 ਸਾਲ ਦੇ ਬੱਚਿਆਂ ਲਈ ਫਾਈਜ਼ਰ ਦੀ ਕੋਰੋਨਾ ਵੈਕਸੀਨ ਨੂੰ ਦਿੱਤੀ ਮਨਜ਼ੂਰੀ

ਪੜ੍ਹੋ ਹੋਰ ਖ਼ਬਰਾਂ : ਸਰਦੀ -ਜ਼ੁਕਾਮ ,ਵਾਇਰਲ ਬੁਖ਼ਾਰ ਤੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਘਰੇਲੂ ਉਪਾਅ

ਟੈਸਟ ਦੇ ਡਾਟਾ ਵਿਚ ਪਾਇਆ ਗਿਆ ਕਿ ਪੂਰੇ ਵੈਕਸੀਨੇਸ਼ਨ ਤੋਂ ਬਾਅਦ ਇਨ੍ਹਾਂ ਬੱਚਿਆਂ ਵਿਚ ਕੋਰੋਨਾ ਇਨਫੈਕਸ਼ਨ ਦਾ ਕੋਈ ਕੇਸ ਨਹੀਂ ਮਿਲਿਆ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਬੱਚਿਆਂ 'ਤੇ ਉਨ੍ਹਾਂ ਦੀ ਵੈਕਸੀਨ 100 ਫ਼ੀਸਦ ਅਸਰਦਾਰ ਹੈ। ਓਧਰ ਭਾਰਤ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਤੀਸਰੀ ਲਹਿਰ ਨਾਲ ਨਜਿੱਠਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

-PTCNews

Related Post