ਕੈਲੀਫੋਰਨੀਆ ਦੇ ਚਰਚ ‘ਚ ਚੱਲੀਆਂ ਗੋਲੀਆਂ, 1 ਦੀ ਮੌਤ, ਕਈ ਗੰਭੀਰ ਜ਼ਖ਼ਮੀ

By  Riya Bawa May 16th 2022 09:22 AM

ਕੈਲੀਫੋਰਨੀਆ: ਅਮਰੀਕਾ ਵਿੱਚ ਹਰ ਰੋਜ਼ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਅਮਰੀਕਾ ਦੇ ਕੈਲੀਫੋਰਨੀਆ ਦਾ ਹੈ ਜਿੱਥੇ ਇੱਕ ਚਰਚ ਵਿੱਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਹਮਲੇ 'ਚ 1 ਦੀ ਮੌਤ ਹੋ ਗਈ ਹੈ ਜਦਕਿ ਕਈ ਗੰਭੀਰ ਰੂਪ ਨਾਲ ਜ਼ਖਮੀ ਹਨ। ਔਰੇਂਜ ਕਾਉਂਟੀ ਸ਼ੈਰਿਫ ਵਿਭਾਗ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇੱਕ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ, ਜੋ ਘਟਨਾ ਵਿੱਚ ਵਰਤਿਆ ਗਿਆ ਹੋ ਸਕਦਾ ਹੈ। ਇਹ ਘਟਨਾ ਜੇਨੇਵਾ ਪ੍ਰੈਸਬੀਟੇਰੀਅਨ ਚਰਚ ਵਿੱਚ ਵਾਪਰੀ। ਪੁਲਿਸ ਨੂੰ ਰਾਤ 1.26 ਵਜੇ ਗੋਲੀਬਾਰੀ ਦੀ ਸੂਚਨਾ ਮਿਲੀ।

 ਕੈਲੀਫੋਰਨੀਆ ਦੇ ਚਰਚ ‘ਚ  ਚੱਲੀਆਂ ਗੋਲੀਆਂ, 1 ਦੀ ਮੌਤ, ਚਾਰ ਗੰਭੀਰ ਜ਼ਖ਼ਮੀ

ਔਰੇਂਜ ਕਾਉਂਟੀ ਸ਼ੈਰਿਫ ਵਿਭਾਗ ਨੇ ਕਿਹਾ ਕਿ ਸਾਰੇ ਪੀੜਤ ਬਾਲਗ ਸਨ। ਸ਼ੈਰਿਫ ਵਿਭਾਗ ਨੇ ਟਵੀਟ ਕੀਤਾ, ''ਅਸੀਂ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਇਕ ਹਥਿਆਰ ਬਰਾਮਦ ਕੀਤਾ ਹੈ। ਸੰਭਵ ਹੈ ਕਿ ਉਹ ਇਸ ਵਿੱਚ ਸ਼ਾਮਲ ਹੋਵੇ। ਕੈਲੀਫੋਰਨੀਆ ਦੇ ਗਵਰਨਰ ਨਿਊਜ਼ਮ ਨੇ ਕਿਹਾ ਕਿ ਉਹ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ ਅਤੇ ਸਥਾਨਕ ਅਧਿਕਾਰੀਆਂ ਨਾਲ ਕੰਮ ਕਰ ਰਹੇ ਹਨ। ਕਿਸੇ ਨੂੰ ਵੀ ਬਾਹਰ ਨਿਕਲਣ ਤੋਂ ਡਰਨ ਦੀ ਲੋੜ ਨਹੀਂ ਹੈ।

 ਕੈਲੀਫੋਰਨੀਆ ਦੇ ਚਰਚ ‘ਚ  ਚੱਲੀਆਂ ਗੋਲੀਆਂ, 1 ਦੀ ਮੌਤ, ਚਾਰ ਗੰਭੀਰ ਜ਼ਖ਼ਮੀ

ਇਹ ਵੀ ਪੜ੍ਹੋ: ਹਾਏ ਗਰਮੀ: ਪੰਜਾਬ 'ਚ ਭਿਆਨਕ ਲੂ ਤੋਂ ਬਾਅਦ ਅੱਜ ਮਿਲ ਸਕਦੀ ਹੈ ਥੋੜੀ ਰਾਹਤ, ਜਾਣੋ ਜ਼ਿਲ੍ਹਿਆਂ ਦਾ ਹਾਲ

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸ਼ੈਰਿਫ ਦੇ ਬੁਲਾਰੇ ਨੇ ਦੱਸਿਆ ਕਿ ਜਿਸ ਸਮੇਂ ਗੋਲੀਬਾਰੀ ਦੀ ਘਟਨਾ ਵਾਪਰੀ ਉਸ ਸਮੇਂ ਚਰਚ 'ਚ ਘੱਟ ਤੋਂ ਘੱਟ 30 ਲੋਕ ਮੌਜੂਦ ਸਨ। ਚਰਚ ਦੇ ਜ਼ਿਆਦਾਤਰ ਲੋਕ ਤਾਈਵਾਨੀ ਮੂਲ ਦੇ ਸਨ।

 ਕੈਲੀਫੋਰਨੀਆ ਦੇ ਚਰਚ ‘ਚ  ਚੱਲੀਆਂ ਗੋਲੀਆਂ, 1 ਦੀ ਮੌਤ, ਚਾਰ ਗੰਭੀਰ ਜ਼ਖ਼ਮੀ

ਗੌਰਤਲਬ ਹੈ ਕਿ ਮਿਲਵਾਕੀ ਵਿੱਚ ਤਿੰਨ ਵੱਖ-ਵੱਖ ਗੋਲੀਬਾਰੀ ਵਿੱਚ ਇੱਕ 17 ਸਾਲਾ ਵਿਅਕਤੀ ਅਤੇ ਦੋ 20 ਸਾਲਾ ਵਿਅਕਤੀ ਮਾਰੇ ਗਏ ਸਨ। ਹਿੰਸਾ ਉਸ ਰਾਤ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ ਹੋਈ ਜਿਸ ਵਿੱਚ ਡਾਊਨਟਾਊਨ ਮਿਲਵਾਕੀ ਵਿੱਚ ਫਿਸ਼ਰ ਫੋਰਮ ਦੇ ਨੇੜੇ ਤਿੰਨ ਹੋਰ ਹਮਲਿਆਂ ਵਿੱਚ 21 ਲੋਕ ਜ਼ਖਮੀ ਹੋਏ ਸਨ। ਗੋਲੀਬਾਰੀ ਦੀਆਂ ਇਨ੍ਹਾਂ ਘਟਨਾਵਾਂ ਕਾਰਨ ਅਧਿਕਾਰੀਆਂ ਨੇ ਰਾਤ 11 ਵਜੇ ਤੋਂ ਬਾਅਦ ਕਰਫਿਊ ਲਗਾ ਦਿੱਤਾ।

-PTC News

Related Post