US Election Results 2020 : ਸ਼ੁਰੂਆਤੀ ਰੁਝਾਨਾਂ 'ਚ ਜੋ ਬਾਈਡਨ ਨੇ ਟਰੰਪ ਨਾਲੋਂ ਵੱਧ ਸੀਟਾਂ ਜਿੱਤ ਕੇ ਬਣਾਈ ਲੀਡ

By  Shanker Badra November 4th 2020 09:43 AM -- Updated: November 4th 2020 09:48 AM

US Election Results 2020 : ਸ਼ੁਰੂਆਤੀ ਰੁਝਾਨਾਂ 'ਚ ਜੋ ਬਾਈਡਨ ਨੇ ਟਰੰਪ ਨਾਲੋਂ ਵੱਧ ਸੀਟਾਂ ਜਿੱਤ ਕੇ ਬਣਾਈ ਲੀਡ:ਨਿਊਯਾਰਕ : ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ 2020 ਵਿਚ ਲੋਕਾਂ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ ਪਰ ਨਤੀਜੇ ਆਉਣੇ ਬਾਕੀ ਹਨ। ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਤੇ ਰੁਝਾਣ ਆਉਣੇ ਸ਼ੁਰੂ ਹੋ ਗਏ ਹਨ। ਜਿਨ੍ਹਾਂ ਵਿਚ ਜੋ ਬਾਈਡਨ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਜੋਰਦਾਰ ਟੱਕਰ ਦੇਖਣ ਨੂੰ ਮਿਲ ਰਹੀ ਹੈ।

US election 2020 results: Donald Trump takes on Joe Biden; race for White House US Election Results 2020 : ਸ਼ੁਰੂਆਤੀ ਰੁਝਾਨਾਂ 'ਚ ਜੋ ਬਾਈਡਨ ਨੇ ਟਰੰਪ ਨਾਲੋਂ ਵੱਧ ਸੀਟਾਂ ਜਿੱਤ ਕੇ ਬਣਾਈ ਲੀਡ

ਅਮਰੀਕਾ 'ਚ ਰਾਸ਼ਟਰਪਤੀ ਅਹੁਦੇ ਦੀ ਚੋਣ ਪ੍ਰਕਿਰਿਆ ਮੁਕੰਮਲ ਹੋ ਗਈ ਹੈ। ਜਿਸ ਤੋਂ ਬਾਅਦ ਸਭ ਦੀਆਂ ਨਜ਼ਰਾਂ ਚੋਣ ਨਤੀਜਿਆਂ 'ਤੇ ਟਿਕ ਗਈਆਂ ਹਨ। ਇਲਕੈਟੋਰਲ ਵੋਟ 'ਚ ਫਿਲਹਾਲ  ਜੋ ਬਾਈਡਨ ਅੱਗੇ ਚੱਲ ਰਹੇ ਹਨ।  ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ  ਜੋ ਬਾਈਡਨ ਨੂੰ 118 ਤੇ ਟਰੰਪ ਡੌਨਾਲਡ ਟਰੰਪ ਨੂੰ 105 ਇਲੈਕਟੋਰਲ ਵੋਟ ਮਿਲੇ ਹਨ।

US election 2020 results: Donald Trump takes on Joe Biden; race for White House US Election Results 2020 : ਸ਼ੁਰੂਆਤੀ ਰੁਝਾਨਾਂ 'ਚ ਜੋ ਬਾਈਡਨ ਨੇ ਟਰੰਪ ਨਾਲੋਂ ਵੱਧ ਸੀਟਾਂ ਜਿੱਤ ਕੇ ਬਣਾਈ ਲੀਡ

ਅਮਰੀਕਾ 'ਚ ਕੁੱਲ ਇਲੈਕਟਰਸ ਦੀ ਗਿਣਤੀ 538 ਹੈ ਤੇ ਬਹੁਮਤ ਲਈ 270 ਦਾ ਅੰਕੜਾ ਲੋਂੜੀਦਾਂ ਹੈ। ਡੌਨਾਲਡ ਟਰੰਪ ਅਤੇ ਜੋ ਬਿਡੇਨ ਨੂੰ ਰਾਸ਼ਟਰਪਤੀ ਬਣਨ ਲਈ 270 ਦੇ ਅੰਕੜੇ ਨੂੰ ਪਾਰ ਕਰਨਾ ਹੋਵੇਗਾ। ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੈ‌ਟਿਕ ਉਮੀਦਵਾਰ ਜੋ ਬਿਡੇਨ 131 ਵੋਟਾਂ ਨਾਲ ਰਿਪਬਲਿਕ ਪਾਰਟੀ ਦੇ ਉਮੀਦਵਾਰ ਤੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲੋਂ ਅੱਗੇ ਚੱਲ ਰਹੇ ਹਨ। ਰਿਪੋਰਟ ਮੁਤਾਬਕ ਕੁੱਲ 538 ਵਿਚੋਂ 223 ਸੀਟਾਂ ਦੇ ਨਤੀਜੇ ਆ ਚੁੱਕੇ ਹਨ।

US election 2020 results: Donald Trump takes on Joe Biden; race for White House US Election Results 2020 : ਸ਼ੁਰੂਆਤੀ ਰੁਝਾਨਾਂ 'ਚ ਜੋ ਬਾਈਡਨ ਨੇ ਟਰੰਪ ਨਾਲੋਂ ਵੱਧ ਸੀਟਾਂ ਜਿੱਤ ਕੇ ਬਣਾਈ ਲੀਡ

ਸ਼ੁਰੂਆਤੀ ਰੁਝਾਨਾਂ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਜੋ ਬਾਈਡਨ ਅੱਗੇ ਜਾ ਰਹੇ ਹਨ। ਰੀਪਬਲਿਕਨ ਪਾਰਟੀ ਵਲੋਂ ਮੁੜ ਚੋਣ ਮੈਦਾਨ ਵਿਚ ਉਤਰੇ ਡੋਨਾਲਡ ਟਰੰਪ ਥੋੜ੍ਹੇ ਪਿੱਛੇ ਦਿਖਾਈ ਦੇ ਰਹੇ ਹਨ। ਮੁਕਾਬਲਾ ਬਹੁਤ ਸਖ਼ਤ ਰਹਿਣ ਵਾਲਾ ਹੈ। ਦੋਵੇਂ ਉਮੀਦਵਾਰ ਆਪਣੀ-ਆਪਣੀ ਜਿੱਤ ਨੂੰ ਲੈ ਕੇ ਆਸਵੰਦ ਹਨ। ਦੋਵਾਂ ਉਮੀਦਵਾਰਾਂ ਨੇ 12-12 ਰਾਜਾਂ ਵਿਚ ਜਿੱਤਾਂ ਦਰਜ ਕੀਤੀਆਂ ਹਨ,ਫਿਲਹਾਲ ਫਲੋਰੀਡਾ ਵਿਚ ਸਖ਼ਤ ਮੁਕਾਬਲਾ ਚੱਲ ਰਿਹਾ ਹੈ।

-PTCNews

Related Post