ਅਮਰੀਕਾ :  ਫੇਡੈਕਸ ਸੈਂਟਰ ਦੇ ਬਾਹਰ ਹੋਈ ਫਾਇਰਿੰਗ 'ਚ 4 ਸਿੱਖਾਂ ਸਮੇਤ 8 ਲੋਕਾਂ ਦੀ ਹੋਈ ਮੌਤ

By  Shanker Badra April 17th 2021 10:26 AM -- Updated: April 17th 2021 10:28 AM

ਵਾਸ਼ਿੰਗਟਨ : ਅਮਰੀਕਾ ਦੇ ਇੰਡੀਆਨਾਪੋਲਿਸ ਦੇ ਇਕ ਫੇਡੈਕਸ ਸੈਂਟਰ ਵਿਚ ਫਾਇਰਿੰਗ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਗੋਲੀਬਾਰੀ ਦੀ ਘਟਨਾ ਵਿਚ ਚਾਰ ਭਾਰਤੀ-ਅਮਰੀਕੀ ਸਿੱਖਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਕਈ ਹੋਰ ਲੋਕ ਜ਼ਖਮੀ ਵੀ ਹੋਏ ਹਨ।

US: Four Sikhs among the eight killed in shooting at FedEx facility in Indianapolis ਅਮਰੀਕਾ :  ਫੇਡੈਕਸ ਸੈਂਟਰ ਦੇ ਬਾਹਰ ਹੋਈ ਫਾਇਰਿੰਗ 'ਚ 4 ਸਿੱਖਾਂ ਸਮੇਤ 8 ਲੋਕਾਂ ਦੀ ਹੋਈ ਮੌਤ

ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ  

ਜਾਣਕਾਰੀ ਅਨੁਸਾਰ ਵੀਰਵਾਰ ਨੂੰ ਇਕ ਅਪਰਾਧੀ ਨੇ ਫੇਡੈਕਸ ਸੈਂਟਰ ਗੋਲੀਬਾਰੀ ਕੀਤੀ ,ਜਿਸ ਵਿਚ ਅੱਠ ਲੋਕਾਂ ਦੀ ਜਾਨ ਚਲੀ ਗਈ। ਇਸ ਘਟਨਾ ਵਿੱਚ ਕਈ ਹੋਰ ਲੋਕ ਜ਼ਖਮੀ ਵੀ ਹੋਏ ਹਨ।ਬੰਦੂਕਧਾਰੀ ਦੀ ਪਛਾਣ ਬ੍ਰਾਂਡੇਨ ਸਕਾਟ ਵਜੋਂ ਹੋਈ ਹੈ।

US: Four Sikhs among the eight killed in shooting at FedEx facility in Indianapolis ਅਮਰੀਕਾ :  ਫੇਡੈਕਸ ਸੈਂਟਰ ਦੇ ਬਾਹਰ ਹੋਈ ਫਾਇਰਿੰਗ 'ਚ 4 ਸਿੱਖਾਂ ਸਮੇਤ 8 ਲੋਕਾਂ ਦੀ ਹੋਈ ਮੌਤ

ਪੁਲਿਸ ਦਾ ਮੰਨਣਾ ਹੈ ਕਿ ਬੰਦੂਕਧਾਰੀ ਨੇ ਫਾਇਰਿੰਗ ਤੋਂ ਬਾਅਦ ਖੁਦਕੁਸ਼ੀ ਕਰ ਲਈ ਹੈ। ਫੇਡੈਕਸ ਕੰਪਨੀ ਵਿਚ ਕੰਮ ਕਰਨ ਵਾਲੇ 90 ਪ੍ਰਤੀਸ਼ਤ ਕਰਮਚਾਰੀ ਭਾਰਤੀ ਅਮਰੀਕੀ ਹਨ ਅਤੇ ਇਸ ਵਿਚ ਸਿੱਖ ਭਾਈਚਾਰੇ ਦੇ ਲੋਕ ਵੀ ਸ਼ਾਮਲ ਹਨ।

US: Four Sikhs among the eight killed in shooting at FedEx facility in Indianapolis ਅਮਰੀਕਾ :  ਫੇਡੈਕਸ ਸੈਂਟਰ ਦੇ ਬਾਹਰ ਹੋਈ ਫਾਇਰਿੰਗ 'ਚ 4 ਸਿੱਖਾਂ ਸਮੇਤ 8 ਲੋਕਾਂ ਦੀ ਹੋਈ ਮੌਤ

ਪੜ੍ਹੋ ਹੋਰ ਖ਼ਬਰਾਂ : Corona ਦੀ ਜਿਸ ਦਵਾਈ ਨੂੰ ਲੈ ਕੇ ਦੇਸ਼ 'ਚ ਮਚਿਆ ਹਾਹਾਕਾਰ, ਹੁਣ ਇਕ ਫੋਨ ਨਾਲ ਘਰ ਮਿਲੇਗੀ ਡਿਲਿਵਰੀ

ਅਮਰੀਕਾ ਦੇ ਇੰਡੀਆਨਾਪੋਲਿਸ ਵਿੱਚ ਹੋਏ ਹਮਲੇ ਵਿੱਚ ਸਿੱਖ ਭਾਈਚਾਰੇ ਦੀ ਮੌਤ ਹੋਣ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਵਿਚ ਭਾਰਤੀ ਅਮਰੀਕੀ ਸਿੱਖ ਵੀ ਸ਼ਾਮਲ ਹਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਸ਼ਿਕਾਗੋ ਵਿੱਚ ਸਾਡੇ ਰਾਜਦੂਤ ਇੰਡੀਆਨਾਪੋਲਿਸ ਵਿੱਚ ਅਧਿਕਾਰੀਆਂ ਅਤੇ ਕਮਿਊਨਿਟੀ ਲੀਡਰਾਂ ਨਾਲ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਹਰ ਸੰਭਵ ਸਹਾਇਤਾ ਦਿੱਤੀ ਜਾਏਗੀ।

-PTCNews

Related Post