ਇਸ ਸਾਲ 3 ਨਵੰਬਰ ਤੱਕ ਤਿਆਰ ਹੋ ਸਕਦੀ ਹੈ ਕੋਰੋਨਾ ਦੀ ਵੈਕਸੀਨ: ਰਾਸ਼ਟਰਪਤੀ ਟਰੰਪ

By  Shanker Badra August 7th 2020 02:35 PM

ਇਸ ਸਾਲ 3 ਨਵੰਬਰ ਤੱਕ ਤਿਆਰ ਹੋ ਸਕਦੀ ਹੈ ਕੋਰੋਨਾ ਦੀ ਵੈਕਸੀਨ: ਰਾਸ਼ਟਰਪਤੀ ਟਰੰਪ:ਵਾਸ਼ਿੰਗਟਨ :  ਦੁਨੀਆ ਭਰ ਵਿਚ ਕੋਰੋਨਾ ਆਫ਼ਤ ਦੌਰਾਨ ਲੋਕਾਂ ਨੂੰ ਵੈਕਸੀਨ ਦਾ ਇੰਤਜ਼ਾਰ ਹੈ। ਇਸ ਨੂੰ ਲੈ ਕੇ ਦੁਨੀਆ ਭਰ ਦੇ ਮਾਹਰ ਖੋਜ ਅਤੇ ਟ੍ਰਾਇਲ ਵਿਚ ਲੱਗੇ ਹੋਏ ਹਨ। ਦੁਨੀਆ ਭਰ 'ਚ ਕੋਰੋਨਾ ਵੈਕਸੀਨ ਦੇ ਕਲੀਨਿਕਲ ਟਰਾਇਲ ਚੱਲ ਰਹੇ ਹਨ। ਅਮਰੀਕਾ, ਬ੍ਰਿਟੇਨ, ਰੂਸ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ ਇਸ ਸਮੇਂ ਆਪਣੀ-ਆਪਣੀ ਕੋਰੋਨਾ ਵੈਕਸੀਨ ਦਾ ਇਨਸਾਨਾਂ 'ਤੇ ਇਲਾਜ ਕਰ ਰਹੇ ਹਨ।

ਇਸ ਸਾਲ 3 ਨਵੰਬਰ ਤੱਕ ਤਿਆਰ ਹੋ ਸਕਦੀ ਹੈ ਕੋਰੋਨਾ ਦੀ ਵੈਕਸੀਨ: ਰਾਸ਼ਟਰਪਤੀ ਟਰੰਪ

ਕੋਰੋਨਾ ਵੈਕਸੀਨ ਬਣਾਉਣ ਦੀ ਜੱਦੋ-ਜਹਿਦ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵੱਡਾ ਬਿਆਨ ਦਿੱਤਾ ਹੈ। ਰਾਸ਼ਟਰਪਤੀ ਟਰੰਪ ਨੇ ਆਪਣੇ ਇਕ ਬਿਆਨ 'ਚ ਇਸ ਸਾਲ 3 ਨਵੰਬਰ ਤੱਕ ਕੋਰੋਨਾ ਵੈਕਸੀਨ ਦੀ ਉਮੀਦ ਪ੍ਰਗਟਾਈ ਹੈ।  ਉਨ੍ਹਾਂ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਸਾਲ ਦੇ ਆਖਿਰ ਤੱਕ ਕੋਰੋਨਾ ਵਾਇਰਸ ਦੀ ਵੈਕਸੀਨ ਬਣ ਕੇ ਤਿਆਰ ਹੋ ਜਾਵੇਗੀ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਰੋਨਾ ਵੈਕਸੀਨ ਅਮਰੀਕੀ ਰਾਸ਼ਟਰਪਤੀ ਚੋਣਾਂ ਯਾਨੀ 3 ਨਵੰਬਰ ਤਕ ਬਣ ਕੇ ਤਿਆਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਚੋਣਾਂ ਦੌਰਾਨ ਕੋਰੋਨਾ ਵੈਕਸੀਨ ਆਉਣ ਵਾਲੇ ਚੋਣਾਂ 'ਤੇ ਕੋਈ ਅਸਰ ਨਹੀਂ ਹੋਵੇਗਾ। ਇਸ ਮੁਹਿੰਮ ਦਾ ਟੀਚਾ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣਾ ਹੈ। ਇਸ ਤੋਂ ਪਹਿਲਾਂ ਵੀ ਟਰੰਪ ਨੇ ਆਪਣੀ ਇਕ ਸਭਾ 'ਚ ਇਸ ਦੇ ਸੰਕੇਤ ਦਿੱਤੇ ਸਨ। ਉਸ ਸਮੇਂ ਵੀ ਉਨ੍ਹਾਂ ਕਿਹਾ ਸੀ ਕਿ 2020 ਦੇ ਅੰਤ ਤੱਕ ਅਸੀਂ ਕੋਰੋਨਾ ਵਾਇਰਸ ਦੀ ਵੈਕਸੀਨ ਬਣਾ ਲਵਾਂਗੇ।

ਇਸ ਸਾਲ 3 ਨਵੰਬਰ ਤੱਕ ਤਿਆਰ ਹੋ ਸਕਦੀ ਹੈ ਕੋਰੋਨਾ ਦੀ ਵੈਕਸੀਨ: ਰਾਸ਼ਟਰਪਤੀ ਟਰੰਪ

ਜ਼ਿਕਰਯੋਗ ਹੈ ਕਿ ਅਮਰੀਕਾ ਦੀ ਕੰਪਨੀ ਮੋਡੇਰਨਾ ਕੋਰੋਨਾ ਵੈਕਸੀਨ ਬਣਾਉਣ ਦੀ ਕੋਸ਼ਿਸ਼ਾਂ ਵਿਚ ਲੱਗੀ ਹੋਈ ਹੈ। ਅਮਰੀਕਾ ਵਿਚ ਫਿਲਹਾਲ ਮੋਡਰਨਾ ਦੀ ਕੋਰੋਨਾ ਵੈਕਸੀਨ ਦਾ ਟਰਾਇਲ ਤੀਜੇ ਪੜਾਅ ਵਿਚ ਪਹੁੰਚ ਚੁੱਕਾ ਹੈ। ਇਸ ਵੈਕਸੀਨ 'ਤੇ ਟਰੰਪ ਪ੍ਰਸ਼ਾਸਨ ਦੀ ਉਮੀਦਾਂ ਟਿਕੀਆਂ ਹਨ।ਟਰੰਪ ਪ੍ਰਸ਼ਾਸਨ ਨੂੰ ਇਸ ਤੋਂ ਕਾਫੀ ਉਮੀਦ ਹੈ।

-PTCNews

Related Post