ਜੋ ਬਾਈਡਨ ਨੇ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਹੀ ਇਨ੍ਹਾਂ ਵੱਡੇ ਫੈਸਲਿਆਂ 'ਤੇ ਕੀਤੇ ਦਸਤਖ਼ਤ

By  Shanker Badra January 21st 2021 10:55 AM -- Updated: January 21st 2021 10:57 AM

ਵਾਸ਼ਿੰਗਟਨ : ਜੋ ਬਾਈਡਨ ਹੁਣ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣ ਗਏ ਹਨ। ਦੇਸ਼ ਦੇ ਚੀਫ ਜਸਟਿਸ ਜੋਹਨ ਰਾਬਰਟਸ ਨੇ ਉਨ੍ਹਾਂ ਨੂੰ ਸਹੁੰ ਚੁਕਾਈ ਹੈ। ਜੋ ਬਾਈਡਨ ਨੇ 128 ਸਾਲ ਪੁਰਾਣੀ ਬਾਈਬਲ 'ਤੇ ਹੱਥ ਰੱਖ ਕੇ ਸਹੁੰ ਚੁੱਕੀ ਹੈ। 78 ਸਾਲਾ ਜੋ ਬਾਈਡਨ ਸਭ ਤੋਂ ਜ਼ਿਆਦਾ ਉਮਰ ਦੇ ਰਾਸ਼ਟਰਪਤੀ ਬਣਨ ਵਾਲੇ ਪਹਿਲੇ ਵਿਅਕਤੀ ਹਨ। ਉਪ ਰਾਸ਼ਟਰਪਤੀ ਚੁਣੀ ਗਈ ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਸੁਪਰੀਮ ਕੋਰਟ ਦੀ ਜਸਟਿਸ ਸੋਨੀਆ ਨੇ ਸਹੁੰ ਚੁਕਵਾਈ ਹੈ। ਦੂਜੇ ਪਾਸੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਡੋਨਾਲਡ ਟਰੰਪ ਵਾਈਟ ਹਾਊਸ ਛੱਡ ਕੇ ਚਲੇ ਗਏ ਸਨ।

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਦਾ ਅੰਦੋਲਨ ਅੱਜ 57ਵੇਂ ਦਿਨ ਵੀ ਜਾਰੀ , ਅੱਜ ਹੋਵੇਗੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ

US President Joe Biden Signs Order Rejoining Paris Climate Agreement ਜੋ ਬਾਈਡਨ ਨੇਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਹੀ ਇਨ੍ਹਾਂ ਵੱਡੇ ਫੈਸਲਿਆਂ 'ਤੇ ਕੀਤੇ ਦਸਤਖ਼ਤ

ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਅਹੁਦਾ ਸੰਭਾਲਦੇ ਹੀ ਕਈ ਵੱਡੇ ਫੈਸਲਿਆਂ 'ਤੇ ਦਸਤਖਤ ਕੀਤੇ ਹਨ। ਉਨ੍ਹਾਂ ਨੇ ਆਪਣੇ ਪਹਿਲੇ ਐਗਜ਼ੀਕਿਊਟੀਵ ਆਰਡਰ ਤਹਿਤ ਸਾਰੇ ਅਮਰੀਕੀਆਂ ਨੂੰ ਕੋਵਿਡ-19 ਲਈ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਹੈ ਅਤੇ ਪੈਰਿਸ ਜਲਵਾਯੂ ਸਮਝੌਤੇ 'ਚ ਅਮਰੀਕਾ ਦੋਬਾਰਾ ਸ਼ਾਮਿਲ ਹੋ ਗਿਆ ਹੈ। ਇਸ ਤੋਂ ਇਲਾਵਾ ਬਾਈਡਨ ਨੇ ਫਿਰ ਡਬਲਯੂਐਚਓ (WHO) 'ਚ ਸ਼ਾਮਲ ਹੋਣ ਦਾ ਫੈਸਲਾ ਕੀਤਾ।

US President Joe Biden Signs Order Rejoining Paris Climate Agreement ਜੋ ਬਾਈਡਨ ਨੇਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਹੀ ਇਨ੍ਹਾਂ ਵੱਡੇ ਫੈਸਲਿਆਂ 'ਤੇ ਕੀਤੇ ਦਸਤਖ਼ਤ

ਦਰਅਸਲ 'ਚ ਐਗਜ਼ੀਕਿਊਟੀਵ ਆਰਡਰ ਉਹ ਹੁਕਮ ਹੁੰਦੇ ਹਨ ,ਜਿਸ 'ਚ ਰਾਸ਼ਟਰਪਤੀ ਨੂੰ ਸੰਸਦ ਦੀ ਇਜਾਜ਼ਤ ਨਹੀਂ ਲੈਣੀ ਪੈਂਦੀ ਹੈ। ਬਰਾਕ ਓਬਾਮਾ ਇਸ ਦੀ ਲਗਾਤਾਰ ਵਰਤੋਂ ਕਰਦੇ ਸਨ ਅਤੇ ਡੋਨਲਾਡ ਟਰੰਪ ਨੇ ਆਪਣੇ ਕਾਰਜਕਾਲ ਦੇ ਪਹਿਲੇ ਹਫਤੇ 'ਚ ਇਸ ਦੀ ਕਾਫੀ ਵਰਤੋਂ ਕੀਤੀ ਸੀ।ਹਾਲਾਂਕਿ, ਐਗਜੀਕਿਊਟੀਵ ਆਰਡਰ ਨੂੰ ਕਾਫੀ ਵਿਵਾਦਪੂਰਨ ਸਮਝਿਆ ਜਾਂਦਾ ਹੈ।

US President Joe Biden Signs Order Rejoining Paris Climate Agreement ਜੋ ਬਾਈਡਨ ਨੇਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਹੀ ਇਨ੍ਹਾਂ ਵੱਡੇ ਫੈਸਲਿਆਂ 'ਤੇ ਕੀਤੇ ਦਸਤਖ਼ਤ

ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਸਹੁੰ ਚੁਕਦਿਆਂ ਹੀ ਸਿੱਧਾ ਆਪਣੇ ਦਫਤਰ ਪਹੁੰਚੇ ਤੇ ਉਨ੍ਹਾਂ ਨੇ ਇੱਕ ਦੇ ਬਾਅਦ ਇੱਕ ਟਰੰਪ ਦੇ 17 ਫੈਸਲਿਆਂ ਨੂੰ ਪਲਟ ਦਿੱਤਾ ਹੈ। ਰਾਸ਼ਟਰਪਤੀ ਹੋਣ ਦੇ ਨਾਤੇ ਜੋ ਬਾਈਡਨ ਨੇ ਚੋਣ ਮੁਹਿੰਮ ਦੌਰਾਨ ਆਪਣੇ ਕਈ ਵਾਅਦਿਆਂ ਤੇ ਦਸਤਖਤ ਕੀਤੇ। ਉਨ੍ਹਾਂ ਬਹੁਤ ਸਾਰੇ ਅਜਿਹੇ ਫੈਸਲੇ ਵੀ ਲਏ ਜਿਨ੍ਹਾਂ ਦੀ ਮੰਗ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਚਲ ਰਹੀ ਸੀ। ਬਾਈਡਨ ਨੇ ਕੋਰੋਨਾ ਮਹਾਂਮਾਰੀ ਨੂੰ ਕੰਟਰੋਲ ਕਰਨ ਅਤੇ ਆਮ ਲੋਕਾਂ ਨੂੰ ਵੱਡੇ ਪੱਧਰ 'ਤੇ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

US President Joe Biden Signs Order Rejoining Paris Climate Agreement ਜੋ ਬਾਈਡਨ ਨੇਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਹੀ ਇਨ੍ਹਾਂ ਵੱਡੇ ਫੈਸਲਿਆਂ 'ਤੇ ਕੀਤੇ ਦਸਤਖ਼ਤ

Kisan Andolan:  ਕਿਸਾਨ ਟਰੈਕਟਰ ਪਰੇਡ 'ਤੇ ਸੁਪਰੀਮ ਕੋਰਟ ਨੇ ਕੋਈ ਹੁਕਮ ਦੇਣ ਤੋਂ ਕੀਤਾ ਇਨਕਾਰ

ਪੈਰਿਸ ਜਲਵਾਯੂ ਸਮਝੌਤਾ ਗਲੋਬਲ ਵਾਰਮਿੰਗ ਨੂੰ ਸੀਮਤ ਕਰਨ ਲਈ ਸਾਲ 2015 'ਚ ਹਸਤਾਖਰ ਕੀਤੇ ਇਤਿਹਾਸਕ ਅੰਤਰਰਾਸ਼ਟਰੀ ਸਮਝੌਤਿਆਂ 'ਚੋਂ ਇਕ ਹੈ। ਸਾਬਕਾ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਦੇ ਦੌਰਾਨ ਸੰਯੁਕਤ ਰਾਜ ਨੇ ਪਿਛਲੇ ਸਾਲ ਦੇ ਅੰਤ ਵਿੱਚ ਸਮਝੌਤਾ ਛੱਡ ਦਿੱਤਾ ਸੀ। ਫਿਲਹਾਲ ਰਾਸ਼ਟਰਪਤੀ ਜੋਅ ਬਾਈਡੇਨ ਦੇ ਐਲਾਨਾਂ 'ਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਕਾਰਵਾਈਆਂ ਦੀ ਸਮੀਖਿਆ ਕਰਨ, ਮੌਸਮੀ ਤਬਦੀਲੀ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਵਾਲੇ ਇੱਕ ਵਿਆਪਕ ਆਦੇਸ਼ ਵੀ ਸ਼ਾਮਲ ਕੀਤਾ ਜਾਵੇਗਾ।

ਅਮਰੀਕੀ ਰਾਸ਼ਟਰਪਤੀਜੋ ਬਾਈਡਨ ਦੇ ਇਹ ਫੈਸਲੇ :

1. ਕੋਰੋਨਾ ਮਹਾਂਮਾਰੀ ਨੂੰ ਨਿਯੰਤਰਿਤ ਕਰਨ ਦਾ ਫੈਸਲਾ।

2. ਆਮ ਲੋਕਾਂ ਨੂੰ ਵੱਡੇ ਪੱਧਰ 'ਤੇ ਵਿੱਤੀ ਸਹਾਇਤਾ ਦੇਣ ਦਾ ਐਲਾਨ।

3.ਕਲਾਈਮੇਟ ਚੇਂਜ ਦੇ ਮੁੱਦੇ 'ਤੇ ਅਮਰੀਕਾ ਦੀ ਵਾਪਸੀ।

4. ਨਸਲਭੇਦ ਨੂੰ ਖਤਮ ਕਰਨ ਵੱਲ ਕਦਮ।

5. ਵਿਸ਼ਵ ਸਿਹਤ ਸੰਗਠਨ ਤੋਂ ਪਿੱਛੇ ਹਟਣ ਦੇ ਫੈਸਲੇ 'ਤੇ ਰੋਕ।

6. ਬਾਰਡਰ 'ਤੇ ਕੰਧ ਬਣਾਉਣ ਦੇ ਫੈਸਲੇ 'ਤੇ ਰੋਕ ਲਗਾ ਦਿੱਤੀ, ਤੇ ਫੰਡਿੰਗ ਵੀ ਬੰਦ ਕਰ ਦਿੱਤੀ।

7. ਟਰੰਪ ਪ੍ਰਸ਼ਾਸਨ ਵਲੋਂ ਜਿਨ੍ਹਾਂ ਮੁਸਲਿਮ ਦੇਸ਼ਾਂ 'ਤੇ ਪਾਬੰਦੀ ਲਗਾਈ ਗਈ ਸੀ, ਉਸ ਨੂੰ ਵਾਪਸ ਲਿਆ।

8. ਵਿਦਿਆਰਥੀ ਲੋਨ ਦੀ ਕਿਸ਼ਤ ਦੀ ਮੁੜ ਅਦਾਇਗੀ ਸਤੰਬਰ ਤੱਕ ਮੁਲਤਵੀ।

-PTCNews

Related Post