ਕੋਵਿਡ-19: ਡੋਨਾਲਡ ਟਰੰਪ ਨੇ ਭਾਰਤ ਦੇ ਫ਼ੈਸਲੇ ਲਈ ਮੋਦੀ ਸਰਕਾਰ ਦੀ ਕੀਤੀ ਤਾਰੀਫ਼ , PM ਮੋਦੀ ਨੇ ਕੀਤਾ ਜਵਾਬੀ ਟਵੀਟ

By  Kaveri Joshi April 9th 2020 02:07 PM -- Updated: April 9th 2020 02:23 PM

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਅਮਰੀਕਾ 'ਚ ਹਾਈਡਰੋਕਸਾਈਕਲੋਰੋਕਿਨ ਦੇ ਨਿਰਯਾਤ ਨੂੰ ਮਨਜ਼ੂਰੀ ਦੀ ਸ਼ਲਾਘਾ ਕੀਤੀ ਹੈ । ਦੱਸ ਦੇਈਏ ਕਿ ਭਾਰਤ 'ਚ ਇਸ ਦਵਾਈ ਦੇ ਨਿਰਯਾਤ 'ਤੇ ਰੋਕ ਲੱਗੀ ਹੋਈ ਸੀ ਪਰ ਟਰੰਪ ਵੱਲੋਂ ਸ੍ਰੀ ਮੋਦੀ ਨਾਲ ਪਿਛਲੇ ਹਫ਼ਤੇ ਹਾਈਡਰੋਕਸਾਈਕਲੋਰੋਕਿਨ ਦੇ ਮੁੱਦੇ ਬਾਰੇ ਬਾਰੇ ਗੱਲਬਾਤ ਕੀਤੀ ਗਈ ਸੀ, ਜਿਸ ਉਪਰੰਤ ਭਾਰਤ ਇਸ ਦਵਾਈ ਦੇ ਨਿਰਯਾਤ 'ਤੇ ਲੱਗੀ ਰੋਕ ਲਗਾਉਣ ਨੂੰ ਹਟਾਉਣ ਲਈ ਰਾਜ਼ੀ ਹੋ ਗਿਆ ਸੀ।

ਕੀ ਕਿਹਾ ਅਮਰੀਕੀ ਰਾਸ਼ਟਰਪਤੀ ਟਰੰਪ ਨੇ :-

ਟਰੰਪ ਨੇ ਹਾਈਡਰੋਕਸਾਈਕਲੋਰੋਕਿਨ ਦੇ ਨਿਰਯਾਤ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਮੋਦੀ ਸਰਕਾਰ ਦੀ ਸਮੂਹ ਲੀਡਰਸ਼ਿਪ ਦੀ ਤਾਰੀਫ਼ ਕੀਤੀ ਹੈ । ਉਹਨਾਂ ਕਿਹਾ ਕਿ ਅਸਧਾਰਨ ਹਾਲਤਾਂ ਵਿੱਚ ਦੋਸਤਾਂ ਦੇ ਵਿੱਚ ਨੇੜਲੇ ਸਹਿਯੋਗ ਦੀ ਲੋੜ ਹੁੰਦੀ ਹੈ। ਭਾਰਤ ਸਰਕਾਰ ਵੱਲੋਂ ਮਾਨਵਤਾ ਦੇ ਹਿੱਤ ਨੂੰ ਮੁੱਖ ਰੱਖਕੇ ਕੀਤੀ ਗਈ ਮਦਦ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ , ਉਹਨਾਂ ਇਸ ਲਈ PM ਮੋਦੀ ਤੇ ਭਾਰਤ ਦਾ ਸ਼ੁਕਰੀਆ ਅਦਾ ਕੀਤਾ ਹੈ ।

https://twitter.com/realDonaldTrump/status/1247950299408498693

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਰੰਪ ਦੇ ਟਵੀਟ ਦਾ ਦਿੱਤਾ ਜਵਾਬ :-

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਟਵੀਟ ਦਾ ਜਵਾਬ ਦਿੰਦੇ ਕਿਹਾ ਕਿ ਅਸੀਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ , ਅਜਿਹੇ ਸਮੇਂ 'ਚ ਦੋਸਤ ਦੋਸਤਾਂ ਦੇ ਹੋਰ ਨੇੜੇ ਆਉਂਦੇ ਹਨ। ਭਾਰਤ-ਅਮਰੀਕਾ ਸਾਂਝੇਦਾਰੀ ਪਹਿਲਾਂ ਨਾਲੋਂ ਵੀ ਵਧੇਰੇ ਮਜ਼ਬੂਤ ਹੋਈ ਹੈ। ਕੋਵਡ -19 ਵਿਰੁੱਧ ਮਨੁੱਖਤਾ ਦੀ ਲੜਾਈ ਵਿਚ ਸਹਾਇਤਾ ਲਈ ਭਾਰਤ ਹਰ ਸੰਭਵ ਕੋਸ਼ਿਸ਼ ਕਰੇਗਾ। ਅਸੀਂ ਮਿਲ ਕੇ ਇਹ ਜਿੱਤ ਸਕਦੇ ਹਾਂ

https://twitter.com/narendramodi/status/1248110109487591424

ਕਿਹੜੀਆਂ ਕੰਪਨੀਆਂ ਕਰਨਗੀਆਂ ਨਿਰਯਾਤ :-

ਕੋਵਿਡ19 ਦੇ ਸੰਭਾਵਿਤ ਇਲਾਜ ਵਜੋਂ ਐਲਾਨੀ ਇਸ ਦਵਾਈ ਨੂੰ ਤਿੰਨ ਗੁਜਰਾਤ ਅਧਾਰਿਤ ਕੰਪਨੀਆਂ ਅਮਰੀਕਾ 'ਚ ਨਿਰਯਾਤ ਕਰਨਗੀਆਂ । ਇਸ ਸੰਦਰਭ 'ਚ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਣੀ ਦਾ ਕਹਿਣਾ ਹੈ ਕਿ ਗੁਜਰਾਤ ਸਾਰੇ ਵਿਸ਼ਵ 'ਚ ਚਮਕ ਰਿਹਾ ਹੈ , ਹੁਣ ਜਦੋਂ ਇਸ ਦਵਾਈ ਦੇ ਨਿਰਯਾਤ 'ਤੇ ਲੱਗੀ ਪਾਬੰਦੀ ਹੱਟ ਗਈ ਹੈ ਤਾਂ ਗੁਜਰਾਤ ਇਸਨੂੰ ਅਮਰੀਕਾ ਵਿਖੇ ਭਿਜਵਾਉਂਣ ਲਈ ਤਿਆਰ ਹੈ।

ਦੱਸ ਦੇਈਏ ਕਿ ਹਾਈਡਰੋਕਸਾਈਕਲੋਰੋਕਿਨ ਐਂਟੀ-ਮਲੇਰੀਆ ਦਵਾਈ ਹੈ ।ਵਿਗਿਆਨੀਆਂ ਦਾ ਕਹਿਣਾ ਹੈ ਮਲੇਰੀਆ ਨੂੰ ਠੀਕ ਕਰਨ ਲਈ ਦਿੱਤੀ ਜਾਣ ਵਾਲੀ ਹਾਈਡ੍ਰੋਸਾਈਕਲੋਰੋਕੋਇਨ ਕੋਰੋਨਾ ਨਾਲ ਲੜਨ ਵਿਚ ਕਾਰਗਰ ਸਿੱਧ ਹੋ ਸਕਦੀ ਹੈ। ਦੱਸ ਦੇਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਕੋਵਿਡ-19 ਵਿਰੁੱਧ ਲੜਨ ਲਈ ਹਾਈਡ੍ਰੋਕਸਾਈਕਲੋਰੋਕਿਨ ਦਵਾਈ ਦਾ ਸਟਾਕ ਭੇਜਣ ਲਈ ਬੇਨਤੀ ਕੀਤੀ ਸੀ , ਜਿਸਨੂੰ ਭਾਰਤ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ ।

ਜ਼ਿਕਰਯੋਗ ਹੈ ਕਿ ਅਮਰੀਕਾ ਵੱਲੋਂ ਇਸ ਦਵਾਈ ਕੋਰੋਨਾ ਦੇ ਮਰੀਜ਼ਾਂ ਵਾਸਤੇ ਵਰਤੀ ਜਾਵੇਗੀ । ਅਮਰੀਕਾ ਵਿੱਚ ਹੁਣ ਤੱਕ ਕੋਰੋਨਾ ਨਾਲ 10 ਹਜ਼ਾਰ ਤੋਂ ਵੱਧ ਲੋਕਾਂ ਦਾ ਦੇਹਾਂਤ ਹੋ ਗਿਆ ਹੈ ਅਤੇ 3 ਲੱਖ ਤੋਂ ਵੱਧ ਲੋਕ ਕੋਵਿਡ19 ਪਾਜ਼ਿਟਿਵ ਪਾਏ ਗਏ ਹਨ।

Related Post