ਅਮਰੀਕਾ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 52 ਹਜ਼ਾਰ ਮਾਮਲੇ ਆਏ ਸਾਹਮਣੇ

By  Shanker Badra July 2nd 2020 09:55 AM -- Updated: July 2nd 2020 10:21 AM

ਅਮਰੀਕਾ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 52 ਹਜ਼ਾਰ ਮਾਮਲੇ ਆਏ ਸਾਹਮਣੇ:ਵਾਸ਼ਿੰਗਟਨ : ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਲਈ ਇਕ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਕੋਰੋਨਾ ਨੇ ਦੁਨੀਆ ਭਰ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਅਮਰੀਕਾ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ।

ਅਮਰੀਕਾ ਵਿੱਚਪਿਛਲੇ 24 ਘੰਟਿਆਂ ਵਿੱਚ ਪਹਿਲੀ ਵਾਰ 52 ਹਜ਼ਾਰ ਤੋਂ ਵੱਧ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ। ਹਾਲਾਂਕਿ ਅਮਰੀਕਾ ਵਿਚ ਮੌਤਾਂ ਦੀ ਗਿਣਤੀ ਪਹਿਲਾਂ ਤੋਂ ਘੱਟ ਗਈ ਹੈ। ਇਨ੍ਹਾਂ ਦਿਨੀਂ ਦੁਨੀਆ ਵਿੱਚ ਸਭ ਤੋਂ ਵੱਧ ਮੌਤਾਂ ਬ੍ਰਾਜ਼ੀਲ ਵਿੱਚ ਹੋ ਰਹੀਆਂ ਹਨ। ਅਮਰੀਕਾ ਵਿਚਬੁੱਧਵਾਰ ਨੂੰ 52,000 ਨਵੇਂ ਕੇਸ ਆਏ ਹਨ।

US Records Over 52,000 Coronavirus Cases In Highest Single-Day Spike ਅਮਰੀਕਾ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 52 ਹਜ਼ਾਰ ਮਾਮਲੇ ਆਏ ਸਾਹਮਣੇ

ਵਰਲਡੋਮੀਟਰ ਮੁਤਾਬਕ, ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੀਰਵਾਰ ਸਵੇਰੇ ਤੱਕ ਵਧ ਕੇ 27 ਲੱਖ 79 ਹਜ਼ਾਰ ਹੋ ਗਈ ਹੈ। ਇਸ ਦੌਰਾਨ ਕੁੱਲ 1 ਲੱਖ 30 ਹਜ਼ਾਰ 798 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, 11 ਲੱਖ 64 ਹਜ਼ਾਰ ਲੋਕ ਵੀ ਠੀਕ ਹੋ ਗਏ ਹਨ, ਜੋ ਕਿ ਸੰਕਰਮਿਤ ਕੁਲ ਦਾ 41 ਪ੍ਰਤੀਸ਼ਤ ਹੈ। ਇਸ ਸਮੇਂ ਹਸਪਤਾਲਾਂ ਵਿੱਚ 14 ਲੱਖ 84 ਹਜ਼ਾਰ ਲੋਕਾਂ ਦਾ ਇਲਾਜ ਚੱਲ ਰਿਹਾ ਹੈ।

ਅਮਰੀਕਾ ਦੇ ਨਿਊਯਾਰਕ ਸਿਟੀ ਵਿਚ ਸਭ ਤੋਂ ਵੱਧ 418,605 ਮਾਮਲੇ ਸਾਹਮਣੇ ਆਏ ਹਨ। ਇਕੱਲੇ ਨਿਊਯਾਰਕ ਵਿਚ ਹੀ 32,143 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਕੈਲੀਫੋਰਨੀਆ ਵਿਚ 238,391 ਕੋਰੋਨਾ ਮਰੀਜ਼ਾਂ ਚੋਂ 6,164 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਨਿਊਜਰਸੀ, ਟੈਕਸਸ, ਮੈਸੇਚਿਉਸੇਟਸ, ਇਲੀਨੋਇਸ, ਫਲੋਰੀਡਾ ਵੀ ਸਭ ਤੋਂ ਪ੍ਰਭਾਵਿਤ ਹੋਏ ਹਨ।

-PTCNews

Related Post