SC ਨੇ ਠੁਕਰਾਈ J&J ਦੀ ਅਪੀਲ, ਕਿਹਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਲਈ ਭਰਨਾ ਹੋਵੇਗਾ ਹਰਜਾਨਾ

By  Jagroop Kaur June 3rd 2021 12:00 PM

ਜੌਨਸਨ ਐਂਡ ਜੌਨਸਨ ਦੇ ਬੇਬੀ ਪਾਊਡਰ ਅਤੇ ਟੈਲਕਮ ਪਾਊਡਰ ਨਾਲ ਔਰਤਾਂ ਨੂੰ ਹੋਣ ਵਾਲੇ ਕੈਂਸਰ ਲਈ 14,500 ਕਰੋੜ ਰੁਪਏ ਦਾ ਮੁਆਵਜ਼ਾ ਦੇਣਾ ਪਏਗਾ। ਅਮਰੀਕੀ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਹੇਠਲੀਆਂ ਅਦਾਲਤਾਂ ਦੇ ਆਦੇਸ਼ਾਂ ‘ਤੇ ਮੁੜ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਕੰਪਨੀ ਨੇ ਮੁਆਵਜ਼ੇ ਦੇ ਆਦੇਸ਼ 'ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕੀਤੀ ਸੀ।

US Supreme Court Declines To Hear Johnson & Johnson Appeal Over $2 Billion Baby Powder JudgementRead More : ਜਾਣੋ ਕੋਰੋਨਾ ਦਾ ਜਲਦ ਪਤਾ ਲਗਾਉਣ ਲਈ ਐਕਸਰੇ ਸੇਤੁ ਕਿਵੇਂ ਹੋਵੇਗਾ ਸਹਾਇਕ

ਦੱਸ ਦਈਏ ਕਿ ਇਹ ਮੁਆਵਜ਼ਾ ਉਨ੍ਹਾਂ ਔਰਤਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਨੇ ਜੌਨਸਨ ਐਂਡ ਜੌਨਸਨ ਦੇ ਪਾਊਡਰ ਅਤੇ ਸਬੰਧਿਤ ਉਤਪਾਦਾਂ ਦੀ ਵਰਤੋਂ ਕਰਨ ਤੋਂ ਬਾਅਦ ਕੈਂਸਰ ਹੋਇਆ। ਕੰਪਨੀ ਨੇ ਕਿਹਾ ਕਿ ਇਸ ਨੂੰ ਮਿਸੌਰੀ ਦੀ ਹੇਠਲੀ ਅਦਾਲਤ ਵਿੱਚ ਮੁਕੱਦਮੇ ਦੌਰਾਨ ਆਪਣੇ ਕੇਸ ਨੂੰ ਸਹੀ ਢੰਗ ਨਾਲ ਪੇਸ਼ ਕਰਨ ਦਾ ਮੌਕਾ ਨਹੀਂ ਮਿਲਿਆ।

Read More :ਮੁੱਖ ਮੰਤਰੀ ਅੱਜ ਜਾਣਗੇ ਦਿੱਲੀ,3 ਮੈਂਬਰੀ ਕਮੇਟੀ ਵਿਚਕਾਰ ਹੋਵੇਗੀ ਮੁਲਾਕਾਤ

ਹੇਠਲੀ ਅਦਾਲਤ ਨੇ ਪਹਿਲਾਂ 400 ਕਰੋੜ ਡਾਲਰ ਹਰਜਾਨਾ ਤੈਅ ਕੀਤੇ ਸੀ। ਹਾਲਾਂਕਿ, ਹਾਈ ਕੋਰਟ ਵਿੱਚ ਅਪੀਲ ਕਰਨ ਤੋਂ ਬਾਅਦ ਇਸ ਨੂੰ ਘਟਾ ਕੇ ਅੱਧਾ ਕਰ ਦਿੱਤਾ ਗਿਆ ਸੀ। ਜੌਨਸਨ ਐਂਡ ਜੌਨਸਨ ਦੇ ਪਾਊਡਰ ਵਿਚ ਪਾਇਆ ਗਿਆ ਕਿਜੋ ਇਸ ਦੀ ਵਰਤੋਂ ਕਰਦੇ ਹਨ ਇਹ ਉਨ੍ਹਾਂ ਔਰਤਾਂ ਅਤੇ ਬੱਚਿਆਂ ਲਈ ਘਾਤਕ ਹੈ। ਮੁਕੱਦਮੇ ਮੁਤਾਬਕ ਔਰਤਾਂ ਦੀ ਮੌਤ ਕੈਂਸਰ ਨਾਲ ਹੋਈ ਸੀ। ਇਸ ਵੇਲੇ 22 ਔਰਤਾਂ ਨੇ ਮੁਕੱਦਮਾ ਕੀਤਾ ਸੀ।Johnson & Johnson to pay $4.7bn damages in talc cancer case - BBC News

ਇਸ ਕੇਸ ਵਿੱਚ ਪੀੜਤਾਂ ਦੇ ਵਕੀਲ ਮਾਰਕ ਲੇਨੀਅਰ ਨੇ ਸੁਪਰੀਮ ਕੋਰਟ ਦੇ ਰੁਖ ਨੂੰ ਸ਼ਲਾਘਾਯੋਗ ਦੱਸਿਆ। ਉਨ੍ਹਾਂ ਕਿਹਾ ਕਿ ਅਦਾਲਤ ਦਾ ਫ਼ੈਸਲਾ ਇਹ ਸੰਦੇਸ਼ ਦਿੰਦਾ ਹੈ ਕਿ ਭਾਵੇਂ ਤੁਸੀਂ ਕਿੰਨੇ ਅਮੀਰ ਜਾਂ ਸ਼ਕਤੀਸ਼ਾਲੀ ਹੋ, ਜੇ ਤੁਸੀਂ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਹੋ ਤਾਂ ਕਾਨੂੰਨ ਦੇ ਸਾਮਹਣੇ ਬਰਾਬਰ ਸਮਝਣ ਵਾਲੀ ਦੇਸ਼ ਦੀ ਪ੍ਰਣਾਲੀ ਤੁਹਾਨੂੰ ਜ਼ਰੂਰ ਦੋਸ਼ ਦੇਵੇਗੀ।

ਜੌਨਸਨ ਅਤੇ ਜੌਨਸਨ ਪਾਊਡਰ ਨੂੰ ਸੁਰੱਖਿਅਤ ਦੱਸਦਾ ਰਿਹਾ ਹੈ। ਪਰ ਇਸ ਸਭ ਦੇ ਬਾਅਦ ਯੂਐਸ ਅਤੇ ਕੈਨੇਡਾ ਵਿਚ ਘੱਟ ਰਹੀ ਮੰਗ ਅਤੇ ਮਾਰਕੀਟ ਵਿਚ ਪ੍ਰਚਲਿਤ ਮਾੜੀ ਭਾਵਨਾ ਦਾ ਹਵਾਲਾ ਦਿੰਦੇ ਹੋਏ ਪਾਊਡਰ ਦੀ ਵਿਕਰੀ ਨੂੰ ਵੀ ਰੋਕ ਦਿੱਤਾ ਗਿਆ।

Related Post