ਅਮਰੀਕਾ ਦੇ ਇੱਕ ਰੇਡੀਓ ਨੇ ਸਿੱਖ ਅਟਾਰਨੀ ਗੁਰਬੀਰ ਗਰੇਵਾਲ 'ਤੇ ਕੀਤਾ ਨਸਲੀ ਹਮਲਾ

By  Shanker Badra July 26th 2018 10:13 PM

ਅਮਰੀਕਾ ਦੇ ਇੱਕ ਰੇਡੀਓ ਨੇ ਸਿੱਖ ਅਟਾਰਨੀ ਗੁਰਬੀਰ ਗਰੇਵਾਲ 'ਤੇ ਕੀਤਾ ਨਸਲੀ ਹਮਲਾ:ਅਮਰੀਕਾ ਵਿਚ ਨਿਊਜਰਸੀ ਦੇ ਸਿੱਖ ਅਮਰੀਕੀ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਨਸਲੀ ਟਿੱਪਣੀ ਦਾ ਸ਼ਿਕਾਰ ਹੋਏ ਹਨ।ਇਹ ਨਸਲੀ ਟਿੱਪਣੀ ਦੋ ਰੇਡੀਓ ਹੋਸਟਾਂ ਨੇ ਉਨ੍ਹਾਂ ਦੀ ਦਸਤਾਰ ਨੂੰ ਲੈ ਕੇ ਕੀਤੀ ਹੈ।USA Radio Hosts Repeatedly Calling Sikh Attorney General 'Turban Manਇਸ ਘਟਨਾ ਦੇ ਬਾਅਦ ਦੋਵੇਂ ਹੋਸਟਾਂ ਡੈਨਿਸ ਮੋਲੋਏ ਤੇ ਜੂਡੀ ਫਰੈਂਕੋ ਦੀ ਕਾਫੀ ਆਲੋਚਨਾ ਹੋ ਰਹੀ ਹੈ।ਐੱਨ.ਜੇ. 101.5 ਐੱਫ.ਐੱਮ. 'ਤੇ 'ਡੈਨਿਸ ਐਂਡ ਜੂਡੀ ਸ਼ੋਅ' ਪੇਸ਼ ਕਰਨ ਵਾਲੇ ਡੈਨਿਸ ਮੋਲੋਏ ਅਤੇ ਜੂਡੀ ਫ੍ਰੈਂਕੋ ਨੇ ਭੰਗ ਨਾਲ ਜੁੜੇ ਮਾਮਲੇ 'ਤੇ ਇਸਤਗਾਸਾ ਪੱਖ ਨੂੰ ਮੁਅੱਤਲ ਕਰਨ ਦੇ ਗਰੇਵਾਲ ਦੇ ਫੈਸਲੇ 'ਤੇ ਪ੍ਰੋਗਰਾਮ ਦੌਰਾਨ ਚਰਚਾ ਕਰਦਿਆਂ ਉਨ੍ਹਾਂ ਨੂੰ 'ਦਸਤਾਰਧਾਰੀ ਵਿਅਕਤੀ' ਦੇ ਤੌਰ 'ਤੇ ਸੰਬੋਧਿਤ ਕੀਤਾ।USA Radio Hosts Repeatedly Calling Sikh Attorney General 'Turban Manਇੰਨਾ ਹੀ ਨਹੀਂ ਪ੍ਰੋਗਰਾਮ ਵਿੱਚ ਮਲੋਏ ਨੇ ਕਿਹਾ ,''ਤੁਸੀਂ ਅਟਾਰਨੀ ਜਨਰਲ ਨੂੰ ਜਾਣਦੇ ਹੋ ? ਮੈਂ ਉਨ੍ਹਾਂ ਦਾ ਨਾਮ ਕਦੇ ਜਾਣਨ ਦੀ ਕੋਸ਼ਿਸ਼ ਨਹੀਂ ਕਰਾਂਗਾ। ਮੈਂ ਸਿਰਫ ਉਨ੍ਹਾਂ ਨੂੰ ਦਸਤਾਰ ਪਹਿਨਿਆ ਹੋਇਆ ਵਿਅਕਤੀ ਕਹਾਂਗਾ।'' ਫ੍ਰੈਂਕੋ ਨੇ ਬਾਰ-ਬਾਰ ਗਾਣਾ ਗਾਉਣ ਦੇ ਅੰਦਾਜ਼ ਵਿਚ ਇਸ ਸ਼ਬਦ ਦੀ ਵਰਤੋਂ ਕੀਤੀ।ਮੋਲੋਏ ਨੇ ਕਿਹਾ ਕਿ ਜੇ ਤੁਸੀਂ ਇਸ ਨਾਲ ਦੁੱਖੀ ਹੁੰਦੇ ਹੋ ਤਾਂ ਤੁਸੀਂ ਦਸਤਾਰ ਨਾ ਬੰਨ੍ਹੋ। ਗਰੇਵਾਲ ਦੀ ਨਿਯੁਕਤੀ ਕਰਨ ਵਾਲੇ ਨਿਊਜਰਸੀ ਦੇ ਗਵਰਨਰ ਫਿਲ ਮਰਫੀ ਨੇ ਰੇਡੀਓ ਹੋਸਟਾਂ ਦੀ ਭਾਸ਼ਾ ਦੀ ਸਖਤ ਨਿੰਦਾ ਕੀਤੀ ਅਤੇ ਰੇਡੀਓ ਸਟੇਸ਼ਨ ਨੂੰ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ।ਮਰਫੀ ਨੇ ਟਵੀਟ ਕੀਤਾ ਕਿ ਨਫਰਤ ਫੈਲਾਉਣ ਵਾਲੀਆਂ ਟਿੱਪਣੀਆਂ ਕਰਨ ਵਾਲਿਆਂ ਲਈ ਨਿਊਜਰਸੀ ਵਿਚ ਕੋਈ ਜਗ੍ਹਾ ਨਹੀਂ ਹੈ।ਇਸ ਦਾ ਸਬੰਧ ਸਾਡੇ ਰੇਡੀਓ ਨਾਲ ਨਹੀਂ ਹੈ।ਰੇਡੀਓ ਸਟੇਸ਼ਨ ਪ੍ਰਬੰਧਨ ਨੂੰ ਅਜਿਹੀਆਂ ਅਸਹਿਣਸ਼ੀਲ ਅਤੇ ਨਸਲੀ ਟਿੱਪਣੀਆਂ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।USA Radio Hosts Repeatedly Calling Sikh Attorney General 'Turban Manਰੇਡੀਓ ਸਟੇਸ਼ਨ ਨੇ ਬਾਅਦ ਵਿਚ ਟਵੀਟ ਕਰ ਕੇ ਕਿਹਾ ਕਿ ਉਹ ਪ੍ਰਸਾਰਣ ਦੌਰਾਨ ਮੋਲੋਏ ਅਤੇ ਫ੍ਰੈਂਕੋ ਦੀਆਂ 'ਇਤਰਾਜ਼ਯੋਗ ਟਿੱਪਣੀਆਂ' ਤੋਂ ਜਾਣੂ ਹਨ।ਰੇਡੀਓ ਸਟੇਸ਼ਨ ਨੇ ਕਿਹਾ ਕਿ ਅਸੀਂ ਤੁਰੰਤ ਕਾਰਵਾਈ ਕੀਤੀ ਹੈ ਅਤੇ ਅਗਲਾ ਨੋਟਿਸ ਆਉਣ ਤੱਕ ਉਨ੍ਹਾਂ ਦੇ ਪ੍ਰੋਗਰਾਮ ਪੇਸ਼ ਕਰਨ 'ਤੇ ਰੋਕ ਲਗਾ ਦਿੱਤੀ ਹੈ।ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। -PTCNews

Related Post