ਅਮਰੀਕਾ ਨੇ ਗੁਪਤ ਢੰਗ ਨਾਲ ਇਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ 'ਤੇ ਕੀਤਾ ਸਾਈਬਰ ਹਮਲਾ

By  Shanker Badra June 24th 2019 04:56 PM

ਅਮਰੀਕਾ ਨੇ ਗੁਪਤ ਢੰਗ ਨਾਲ ਇਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ 'ਤੇ ਕੀਤਾ ਸਾਈਬਰ ਹਮਲਾ:ਅਮਰੀਕਾ : ਅਮਰੀਕਾ ਨੇ ਗੁਪਤ ਢੰਗ ਨਾਲ ਇਰਾਨੀ ਖੁਫ਼ੀਆ ਸਮੂਹ ਦੇ ਕੰਪਿਊਟਰ ਸਿਸਟਮ ਉੱਤੇ ਸਾਈਬਰ ਹਮਲੇ ਸ਼ੁਰੂ ਕੀਤੇ ਹਨ।ਇਹ ਹਮਲੇ ਉਸੇ ਦਿਨ ਤੋਂ ਸ਼ੁਰੂ ਹੋ ਗਏ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਸੈਨਿਕ ਬਲਾਂ ਦੇ ਰਵਾਇਤੀ ਢੰਗਾਂ ਦੀ ਵਰਤੋਂ ਨਾ ਕਰਨ ਦਾ ਫ਼ੈਸਲਾ ਹੈ।

USA secretly manages military systems of Iran cyber attack
ਅਮਰੀਕਾ ਨੇ ਗੁਪਤ ਢੰਗ ਨਾਲ ਇਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ 'ਤੇ ਕੀਤਾ ਸਾਈਬਰ ਹਮਲਾ

ਇਸ ਮਾਮਲੇ ਦੀ ਜਾਣਕਾਰੀ ਇੱਕ ਅਮਰੀਕੀ ਅਧਿਕਾਰੀ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਸਾਈਬਰ ਹਮਲੇ ਦਾ ਨਿਸ਼ਾਨਾ ਕੰਪਿਊਟਰ ਸਿਸਟਮ ਹਨ, ਜਿਨ੍ਹਾਂ ਦੀ ਵਰਤੋਂ ਮਿਜ਼ਾਈਲ ਅਤੇ ਰਾਕੇਟ ਲਾਂਚ ਲਈ ਕੀਤਾ ਜਾਂਦਾ ਹੈ।

USA secretly manages military systems of Iran cyber attack
ਅਮਰੀਕਾ ਨੇ ਗੁਪਤ ਢੰਗ ਨਾਲ ਇਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ 'ਤੇ ਕੀਤਾ ਸਾਈਬਰ ਹਮਲਾ

ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੰਗ ਦੇ ਫ਼ੈਸਲੇ ਤੋਂ ਪਿੱਛੇ ਹੱਟਣ ਦੇ ਬਾਅਦ ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ 'ਤੇ ਸਾਈਬਰ ਹਮਲਾ ਕੀਤਾ ਗਿਆ ਹੈ।ਇਹ ਹਮਲਾ ਟਰੰਪ ਦੀ ਇਜਾਜ਼ਤ ਨਾਲ ਕੀਤਾ ਗਿਆ।ਇਸ ਦੇ ਇਲਾਵਾ ਅਮਰੀਕਾ ਸੋਮਵਾਰ ਤੋਂ ਈਰਾਨ 'ਤੇ ਕੁਝ ਹੋਰ ਪਾਬੰਦੀਆਂ ਵੀ ਲਗਾਉਣ ਦੀ ਤਿਆਰੀ ਕਰ ਰਿਹਾ ਹੈ।

USA secretly manages military systems of Iran cyber attack
ਅਮਰੀਕਾ ਨੇ ਗੁਪਤ ਢੰਗ ਨਾਲ ਇਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ 'ਤੇ ਕੀਤਾ ਸਾਈਬਰ ਹਮਲਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬ ‘ਚ ਮੌਸਮ ਨੇ ਬਦਲਿਆ ਮਿਜ਼ਾਜ , ਮੀਂਹ ਪੈਣ ਨਾਲ ਠੰਡਾ-ਠੰਡਾ ਹੋਇਆ ਮੌਸਮ

ਇਹ ਹਮਲਾ ਮੱਧ ਪੂਰਬ ਵਿੱਚ ਕਈ ਘਟਨਾਵਾਂ ਨੂੰ ਲੈ ਕੇ ਇਰਾਨ ਅਤੇ ਅਮਰੀਕਾ ਵਿਚਕਾਰ ਇਸ ਹਫ਼ਤੇ ਵਧਦੇ ਤਣਾਅ ਦੌਰਾਨ ਸਾਹਮਣੇ ਆਇਆ ਹੈ।ਇਸ ਵਿੱਚ ਇਰਾਨ ਵੱਲੋਂ ਅਮਰੀਕੀ ਜਾਸੂਸੀ ਡ੍ਰੋਨ ਨੂੰ ਮਾਰ ਸੁੱਟਣ ਦੀ ਘਟਨਾ ਵੀ ਸ਼ਾਮਲ ਹੈ।

-PTCNews

Related Post