ਅਮਰੀਕਾ :ਸ਼ੈਰੀਡਨ ਫੈਡਰਲ ਜੇਲ੍ਹ 'ਚ ਸਿੱਖ ਕੈਦੀਆਂ ਨੂੰ ਜੇਲ੍ਹ ਅਧਿਕਾਰੀਆਂ ਨੇ ਦਿੱਤੀਆਂ ਦਸਤਾਰਾਂ

By  Shanker Badra August 6th 2018 10:16 PM -- Updated: August 6th 2018 10:24 PM

ਅਮਰੀਕਾ :ਸ਼ੈਰੀਡਨ ਫੈਡਰਲ ਜੇਲ੍ਹ 'ਚ ਸਿੱਖ ਕੈਦੀਆਂ ਨੂੰ ਜੇਲ੍ਹ ਅਧਿਕਾਰੀਆਂ ਨੇ ਦਿੱਤੀਆਂ ਦਸਤਾਰਾਂ:ਅਮਰੀਕਾ ਦੀ ਸ਼ੈਰੀਡਨ ਫੈਡਰਲ ਜੇਲ੍ਹ 'ਚ ਸਿੱਖ ਕੈਦੀਆਂ ਨੂੰ ਜੇਲ੍ਹ ਅਧਿਕਾਰੀਆਂ ਵੱਲੋਂ ਦਸਤਾਰਾਂ ਦਿੱਤੀਆਂ ਗਈਆਂ ਹਨ।ਇਸ ਤੋਂ ਇਲਾਵਾ ਜੇਲ੍ਹ ਅਧਿਕਾਰੀਆਂ ਵੱਲੋਂ ਸਿੱਖ ਕੈਦੀਆਂ ਨੂੰ ਪਾਠ ਕਰਨ ਲਈ ''ਸੁੰਦਰ ਗੁਟਕਾ'' ਅਤੇ "ਸੈਂਚੀਆਂ" ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ। ਸਿੱਖਾਂ ਨੇ ਪਹਿਲਾਂ ਹੀ ਸ਼ੇਰਡਨ ਜੇਲ੍ਹ ਵਿਚ 'ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ ਅਤੇ ਭੋਗ 12 ਅਗਸਤ ਦਿਨ ਐਤਵਾਰ ਨੂੰ ਪਵੇਗਾ। ਜਾਣਕਾਰੀ ਅਨੁਸਾਰ ਮਈ 2018 ਤੋਂ ਲੈ ਕੇ ਜੂਨ ਤੱਕ ਆਈ.ਸੀ.ਈ. ਦੇ 120 ਤੋਂ ਵੱਧ ਇਮੀਗ੍ਰੇਸ਼ਨ ਕੈਦੀਆਂ ਨੂੰ ਸ਼ੈਰੀਡਨ ਫੈਡਰਲ ਜੇਲ੍ਹ ਭੇਜਿਆ ਗਿਆ ਹੈ।ਇਨ੍ਹਾਂ ਵਿੱਚੋਂ 50 ਕੈਦੀ ਭਾਰਤ ਤੋਂ ਹਨ ਅਤੇ 35 ਹੋਰ ਸਿੱਖ ਹਨ।ਦੱਸ ਦੇਈਏ ਕਿ ਸ਼ੈਰੀਡਨ ਫੈਡਰਲ ਜੇਲ੍ਹ 'ਚ ਸਿੱਖ ਕੈਦੀ ਬੜੇ ਲੰਬੇ ਸਮੇਂ ਤੋਂ ਪਗੜੀ ਤੋਂ ਬਗੈਰ ਸਨ। -PTCNews

Related Post