ਰਾਜ ਕਰੇਗਾ ਖਾਲਸਾ: ਅਮਰੀਕਾ 'ਚ ਸਿੱਖਾਂ ਦੀ ਚਿਰਾਂ ਤੋਂ ਪੁਰਾਣੀ ਕੋਸ਼ਿਸ਼ ਨੂੰ ਪਿਆ ਬੂਰ 

By  Joshi November 26th 2017 12:49 PM -- Updated: November 26th 2017 12:50 PM

ਅਮਰੀਕਾ 'ਚ ਨਸਲਵਾਦ ਦੀਆਂ ਖਬਰਾਂ 'ਚ ਇੱਕ ਅਜਿਹੀ ਖਬਰ ਆਈ ਹੈ, ਜਿਸਨੇ ਸਿੱਖਾਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਉਣ ਦਾ ਕੰਮ ਕੀਤਾ ਹੈ। ਦਰਅਸਲ, ਪਿਛਲੇ ਕਾਫੀ ਸਮੇਂ ਤੋਂ ਅਮਰੀਕਾ 'ਚ ਖਾਲਸਾ ਸਕੂਲ ਬਣਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸਨ, ਜੋ ਹੁਣ ਕਾਮਯਾਬ ਹੁੰਦੀਆਂ ਦਿਖਾਈ ਦੇ ਰਹੀਆਂ ਹਨ।

ਖ਼ਾਲਸਾ ਗੁਰਮਤਿ ਸਕੂਲ ਦੀ ਜ਼ਮੀਨ ਤੇ ਰਜਿਸਟਰੀ ਕਰਵਾ ਲਈ ਗਈ ਹੈ ਅਤੇ ਜਿਸ 'ਤੇ ਪਹਿਲਾਂ ਵਿਵਾਦਪੂਰਨ ਸਥਿਤੀ ਬਣ ਗਈ ਸੀ।ਰਜਿਸਟਰੀ ਤੋਂ ਪਹਿਲਾਂ  ਅਦਾਲਤ 'ਚ ਕੇਸ ਕੀਤਾ ਗਿਆ ਸੀ ਅਤੇ ਫਿਰ ਵੇਚਣ ਵਾਲੀ ਧਿਰ ਨੂੰ ਰਜਿਸਟਰੀ ਕਰ ਕੇ ਦੇਣੀ ਪਈ ਸੀ।

ਇਸ ਦੀ ਉਸਾਰੀ ਲਈ ਘੱਟੋ-ਘੱਟ ਪੰਜ ਤੋਂ ਛੇ ਸਾਲ ਲੱਗਣਗੇ।

usa sikhs demand gurmat khalsa school fulfilled ਦੱਸਣਯੋਗ ਹੈ ਕਿ ਸਿਆਟਲ ਦੇ ਖ਼ਾਲਸਾ ਗੁਰਮਤਿ ਸਕੂਲ 'ਚ ਵੀ ਬੱਚਿਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ ਅਤੇ ਇਸ ਨਵੀਂ ਕੋਸ਼ਿਸ਼ ਨੂੰ ਬੂਰ ਪੈਣ ਨਾਲ ਸਿੱਖਾਂ 'ਚ ਭਾਰੀ ਉਤਸ਼ਾਹ ਹੈ।

—PTC News

Related Post