ਉੱਤਰਾਖੰਡ: ਰਾਹਤ ਸਮੱਗਰੀ ਲਿਜਾ ਰਿਹਾ ਹੈਲੀਕਾਪਟਰ ਹੋਇਆ ਕ੍ਰੈਸ਼, 3 ਲੋਕਾਂ ਦੀ ਮੌਤ

By  Jashan A August 21st 2019 02:04 PM

ਉੱਤਰਾਖੰਡ: ਰਾਹਤ ਸਮੱਗਰੀ ਲਿਜਾ ਰਿਹਾ ਹੈਲੀਕਾਪਟਰ ਹੋਇਆ ਕ੍ਰੈਸ਼, 3 ਲੋਕਾਂ ਦੀ ਮੌਤ,ਉੱਤਰਕਾਸ਼ੀ: ਉੱਤਰਾਖੰਡ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਸਮੱਗਰੀ ਲੈ ਕੇ ਜਾ ਰਿਹਾ ਇੱਕ ਜਹਾਜ਼ ਅੱਜ ਉੱਤਰਕਾਸ਼ੀ 'ਚ ਹਾਦਸਾਗ੍ਰਸਤ ਹੋ ਗਿਆ। ਜਿਸ ਦੌਰਾਨ ਇਸ ਜਹਾਜ਼ 'ਚ ਸਵਾਰ 3 ਲੋਕਾਂ ਦੀ ਮੌਤ ਹੋ ਗਈ ਹੈ।

https://twitter.com/ANI/status/1164080106664583168?s=20

ਦੱਸਿਆ ਜਾ ਰਿਹਾ ਹੈ ਕਿ ਉਤਰਕਾਸ਼ੀ 'ਚ ਬੱਦਲ ਫਟਣ ਕਾਰਨ ਹੋਏ ਹਾਦਸੇ ਤੋਂ ਬਾਅਦ ਚਲਾਏ ਜਾ ਰਹੇ ਰਾਹਤ ਅਤੇ ਬਚਾਅ ਕੰਮ 'ਚ ਇਸ ਹੈਲੀਕਾਪਟਰ ਨੂੰ ਲਗਾਇਆ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਇਹ ਜਹਾਜ਼ ਰਾਸ਼ਨ ਲੈ ਕੇਮੋਰੀ ਟਾਮ ਮਲੋਦੀ ਜਾ ਰਿਹਾ ਸੀ ਤੇ ਉਤਰਕਾਸ਼ੀ ਪਹੁੰਚਣ 'ਤੇ ਇਹ ਕ੍ਰੈਸ਼ ਹੋ ਗਿਆ।

https://twitter.com/ANI/status/1164086380303134720?s=20

ਹੋਰ ਪੜ੍ਹੋ: ਪੇਰੂ 'ਚ ਮਿੰਨੀ ਬੱਸ ਹੋਈ ਹਾਦਸਾਗ੍ਰਸਤ, 19 ਲੋਕਾਂ ਦੀ ਮੌਤ, ਕਈ ਜ਼ਖਮੀ

ਜਾਣਕਾਰੀ ਅਨੁਸਾਰ ਰਾਹਤ ਅਤੇ ਬਚਾਅ ਕੰਮ 'ਚ ਜੁਟਿਆ ਇਹ ਹੈਲੀਕਾਪਟਰ ਅਚਾਨਕ ਬਿਜਲੀ ਦੀਆਂ ਤਾਰਾਂ 'ਚ ਉਲਝ ਕੇ ਡਿੱਗ ਗਿਆ। ਹੈਲੀਕਾਪਟਰ 'ਚ ਪਾਇਲਟ, ਕੋ-ਪਾਇਲਟ ਅਤੇ ਐੱਸ.ਡੀ.ਆਰ.ਐੱਫ. ਦੇ ਜਵਾਨ ਸਮੇਤ ਤਿੰਨ ਲੋਕ ਸਵਾਰ ਸਨ। ਜਿਨ੍ਹਾਂ ਦੀ ਇਸ ਹਾਦਸੇ 'ਚ ਮੌਤ ਹੋ ਗਈ।

https://twitter.com/ANI/status/1164092481937559552?s=20

ਜ਼ਿਕਰਯੋਗ ਹੈ ਕਿ ਉਤਰਾਖੰਡ ਦੇ ਕਈ ਇਲਾਕਿਆਂ 'ਚ ਭਿਆਨਕ ਹੜ੍ਹ ਆ ਚੁਕਿਆ ਹੈ। ਅਜਿਹੇ 'ਚ ਐੱਨ.ਡੀ.ਆਰ.ਐੱਫ. ਅਤੇ ਫੌਜ ਦੇ ਜਵਾਨ ਜਿੱਥੇ ਰਾਹਤ ਕੰਮ ਕਰ ਰਹੇ ਹਨ।

-PTC News

Related Post