ਉਤਰਾਖੰਡ ਦੇ ਉਤਰਕਾਸ਼ੀ 'ਚ ਫਟਿਆ ਬੱਦਲ , ਹੁਣ ਤੱਕ 17 ਲੋਕਾਂ ਦੀ ਮੌਤ

By  Shanker Badra August 19th 2019 12:17 PM

ਉਤਰਾਖੰਡ ਦੇ ਉਤਰਕਾਸ਼ੀ 'ਚ ਫਟਿਆ ਬੱਦਲ , ਹੁਣ ਤੱਕ 17 ਲੋਕਾਂ ਦੀ ਮੌਤ:ਦੇਹਰਾਦੂਨ : ਦੇਸ਼ ਭਰ ਵਿੱਚ ਪਿਛਲੇ ਕਈ ਤੋਂ ਲਗਾਤਾਰ ਪੈ ਰਿਹਾ ਭਾਰੀ ਮੀਂਹ ਕਹਿਰ ਬਣਦਾ ਜਾ ਰਿਹਾ ਹੈ। ਇਸ ਮੀਂਹ ਦੇ ਕਾਰਨ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੈ। ਇਸ ਮੀਂਹ ਨਾਲ ਤਕਰੀਬਨ ਅੱਧਾ ਭਾਰਤ ਹੜ੍ਹ ਵਿੱਚ ਡੁੱਬ ਗਿਆ ਹੈ। ਉੱਤਰੀ ਭਾਰਤ ਵਿੱਚ ਸ਼ਨੀਵਾਰ ਰਾਤ ਤੋਂ ਪੈ ਰਹੇ ਮੀਂਹ ਨੇ ਜਨਜੀਵਨ ਅਸਤ-ਵਿਅਸਤ ਕਰ ਦਿੱਤਾ ਹੈ। ਦੇਸ਼ ਭਰ ਵਿੱਚ ਮੀਂਹ ਨਾਲ ਖ਼ਾਸ ਕਰਕੇ ਪਹਾੜੀ ਇਲਾਕਿਆਂ ਵਿੱਚ ਕਈ ਘਟਨਾਵਾਂ ਵਾਪਰੀਆਂ ਹਨ।

Uttarakhand Uttarkashi district Flash floods in after cloudburst ,17 people died ਉਤਰਾਖੰਡ ਦੇ ਉਤਰਕਾਸ਼ੀ 'ਚ ਫਟਿਆ ਬੱਦਲ , ਹੁਣ ਤੱਕ 17 ਲੋਕਾਂ ਦੀ ਮੌਤ

ਉਤਰਾਖੰਡ 'ਚ ਭਾਰੀ ਮੀਂਹ ਕਾਰਨ ਭਿਆਨਕ ਤਬਾਹੀ ਮਚੀ ਹੈ। ਇੱਥੇ ਉਤਰਕਾਸ਼ੀ ਦੇ ਮੋਰੀ ਤਹਿਸੀਲ ਇਲਾਕੇ 'ਚ ਬੱਦਲ ਫਟਣ ਨਾਲ ਹੁਣ ਤੱਕ ਕੁੱਲ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਬੰਧੀ ਆਫ਼ਤ ਪ੍ਰਬੰਧਨ ਦੇ ਸਕੱਤਰ (ਇੰਚਾਰਜ) ਵਲੋਂ ਜਾਣਕਾਰੀ ਦਿੱਤੀ ਗਈ ਹੈ।

Uttarakhand Uttarkashi district Flash floods in after cloudburst ,17 people died ਉਤਰਾਖੰਡ ਦੇ ਉਤਰਕਾਸ਼ੀ 'ਚ ਫਟਿਆ ਬੱਦਲ , ਹੁਣ ਤੱਕ 17 ਲੋਕਾਂ ਦੀ ਮੌਤ

ਇਸ ਘਟਨਾ 'ਚ ਕਈ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਉੱਥੇ ਹੀ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਲੋਕਾਂ ਨੂੰ ਦੇਹਰਾਦੂਨ ਭੇਜਿਆ ਗਿਆ ਹੈ।ਫਿਲਹਾਲ ਰਾਹਤ ਤੇ ਬਚਾਅ ਕਾਰਜ ਚੱਲ ਰਹੇ ਹਨ। ਤਿੰਨ ਮੈਡੀਕਲ ਟੀਮਾਂ ਵੀ ਉੱਥੇ ਪਹੁੰਚ ਚੁੱਕੀਆਂ ਹਨ।

Uttarakhand Uttarkashi district Flash floods in after cloudburst ,17 people died ਉਤਰਾਖੰਡ ਦੇ ਉਤਰਕਾਸ਼ੀ 'ਚ ਫਟਿਆ ਬੱਦਲ , ਹੁਣ ਤੱਕ 17 ਲੋਕਾਂ ਦੀ ਮੌਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਦਿੱਲੀ ’ਚ ਖਤਰੇ ਦੇ ਨਿਸ਼ਾਨ ਉਤੇ ਪਹੁੰਚੀ ਯਮੁਨਾ ਨਦੀ , ਮੰਡਰਾ ਰਿਹਾ ਹੜ੍ਹ ਦਾ ਖਤਰਾ ,ਸਰਕਾਰ ਨੇ ਸੱਦੀ ਐਮਰਜੈਂਸੀ ਮੀਟਿੰਗ

ਇਸ ਤੋਂ ਇਲਾਵਾ ਯਮੁਨਾ ਤੇ ਇਸ ਦੀਆਂ ਸਹਾਇਕ ਨਦੀਆਂ ਦੇ ਪਾਣੀ ਦਾ ਪੱਧਰ ਵਧਣ ਕਾਰਨ ਹੁਣ ਦਿੱਲੀ, ਹਰਿਆਣਾ, ਪੰਜਾਬ ਤਾ ਉੱਤਰ ਪ੍ਰਦੇਸ਼ 'ਚ ਹੜ੍ਹ ਦਾ ਖ਼ਤਰਾ ਵੱਧ ਗਿਆ ਹੈ। ਇਸ ਤੋਂ ਬਾਅਦ ਸਾਰੇ ਸੂਬਿਆਂ 'ਚ ਅਲਾਰਟ ਜਾਰੀ ਕਰ ਦਿੱਤਾ ਗਿਆ ਹੈ।

-PTCNews

Related Post