ਅੰਮ੍ਰਿਤਸਰ ਵਿਚ ਵਾਲਮੀਕਿ ਜਥੇਬੰਦੀਆਂ ਨੇ ਰੇਲਵੇ ਆਵਾਜਾਈ ਠੱਪ ਕਰਕੇ ਕੀਤਾ ਰੋਸ ਪ੍ਰਦਰਸ਼ਨ

By  Shanker Badra September 7th 2019 10:50 AM

ਅੰਮ੍ਰਿਤਸਰ ਵਿਚ ਵਾਲਮੀਕਿ ਜਥੇਬੰਦੀਆਂ ਨੇ ਰੇਲਵੇ ਆਵਾਜਾਈ ਠੱਪ ਕਰਕੇ ਕੀਤਾ ਰੋਸ ਪ੍ਰਦਰਸ਼ਨ:ਅੰਮ੍ਰਿਤਸਰ : ਕਲਰ ਟੀਵੀ ਚੈਨਲ 'ਤੇਵਿਖਾਏ ਜਾ ਸੀਰੀਅਲ ਰਾਮ ਸਿਆ ਕੇ ਲਵ ਕੁਸ਼ ਦੀ ਜੀਵਨੀ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਵਿਰੋਧ ਵਿਚ ਵਾਲਮੀਕਿ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਭਗਵਾਨ ਵਾਲਮੀਕਿ ਟਾਈਗਰ ਫੋਰਸ ਆਲ ਇੰਡੀਆ ਐਕਸ਼ਨ ਕਮਟੀ ਅਤੇ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਨੇ ਅੱਜ ਪੰਜਾਬ ਬੰਦ ਕਾ ਐਲਾਨ ਕੀਤਾ ਹੈ।

valmiki samaj serial against amritsar Railway traffic Close protest ਅੰਮ੍ਰਿਤਸਰ ਵਿਚ ਵਾਲਮੀਕਿ ਜਥੇਬੰਦੀਆਂ ਨੇ ਰੇਲਵੇ ਆਵਾਜਾਈ ਠੱਪ ਕਰਕੇ ਕੀਤਾ ਰੋਸ ਪ੍ਰਦਰਸ਼ਨ

ਅੱਜ ਵਾਲਮੀਕਿ ਜਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੌਰਾਨ ਬੰਦ ਦੇ ਸੱਦੇ ਉਤੇ ਅੰਮ੍ਰਿਤਸਰ , ਜਲੰਧਰ ਵਿਚ ਦੁਕਾਨਾਂ ਬੰਦ ਰੱਖੀਆਂ ਗਈਆਂ ਅਤੇ ਭਰਵਾਂ ਹੁੰਗਾਰਾ ਮਿਲਿਆ ਹੈ। ਇਸੇ ਤਰ੍ਹਾਂ ਹੀ ਪੰਜਾਬ ਦੇ ਵੱਖ -ਵੱਖ ਥਾਵਾਂ ਉਤੇ ਬਾਜ਼ਾਰ ਬੰਦ ਰੱਖੇ ਜਾ ਰਹੇ ਹਨ।

valmiki samaj serial against amritsar Railway traffic Close protest ਅੰਮ੍ਰਿਤਸਰ ਵਿਚ ਵਾਲਮੀਕਿ ਜਥੇਬੰਦੀਆਂ ਨੇ ਰੇਲਵੇ ਆਵਾਜਾਈ ਠੱਪ ਕਰਕੇ ਕੀਤਾ ਰੋਸ ਪ੍ਰਦਰਸ਼ਨ

ਇਸ ਸੀਰੀਅਲ ਨੂੰ ਬੰਦ ਕਰਨ ਅਤੇ ਸੀਰੀਅਲ ਨਾਲ ਸਬੰਧਿਤ ਸਮੂਹ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਸਮੂਹ ਵਾਲਮੀਕਿ ਜਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ 'ਤੇ ਅੱਜ ਸਵੇਰੇ ਵਾਲਮੀਕਿ ਭਾਈਚਾਰੇ ਦੇ ਸੈਂਕੜੇ ਵਰਕਰਾਂ ਨੇ ਅੰਮ੍ਰਿਤਸਰ- ਦਿੱਲੀ ਰੇਲਵੇ ਲਾਈਨ 'ਤੇ ਵੱਲਾ ਰੇਲਵੇ ਲਾਈਨ 'ਤੇ ਧਰਨਾ ਲਗਾ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਸ਼ਤਾਬਦੀ ਮੁਸਾਫ਼ਰ ਰੇਲ ਨੂੰ 40 ਮਿੰਟਾਂ ਤਕ ਰੋਕੀ ਰੱਖਿਆ ਹੈ।

valmiki samaj serial against amritsar Railway traffic Close protest ਅੰਮ੍ਰਿਤਸਰ ਵਿਚ ਵਾਲਮੀਕਿ ਜਥੇਬੰਦੀਆਂ ਨੇ ਰੇਲਵੇ ਆਵਾਜਾਈ ਠੱਪ ਕਰਕੇ ਕੀਤਾ ਰੋਸ ਪ੍ਰਦਰਸ਼ਨ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਚੰਦਰਯਾਨ-2 ਦਾ ਧਰਤੀ ਨਾਲੋਂ ਸੰਪਰਕ ਟੁੱਟਣ ‘ਤੇ ਰੋਣ ਲੱਗੇ ਇਸਰੋ ਚੀਫ , ਭਾਵੁਕ ਮੋਦੀ ਨੇ ਗਲੇ ਲਗਾ ਕੇ ਦਿੱਤੀ ਹਿੰਮਤ

ਦੱਸ ਦੇਈਏ ਕਿ ਵਾਲਮੀਕਿ ਜਥੇਬੰਦੀਆਂ ਦੇ ਵਿਰੋਧ ਨੂੰ ਦੇਖਦੇ ਹੋਏ ਕਈ ਥਾਵਾਂ 'ਤੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਲਰ ਟੀ.ਵੀ. ਚੈਨਲ ’ਤੇ ਦਿਖਾਏ ਜਾਂਦੇ ਲੜੀਵਾਰ ‘ਰਾਮ ਸੀਆ ਕੇ ਲਵ-ਕੁਸ਼’ ਦਾ ਪ੍ਰਸਾਰਣ ਤੁਰੰਤ ਪ੍ਰਭਾਵ ਨਾਲ ਇੱਕ ਮਹੀਨੇ ਵਾਸਤੇ ਮੁਲਤਵੀ ਕਰਨ ਦਾ ਹੁਕਮ ਜਾਰੀ ਕੀਤਾ ਹੈ।ਉਨ੍ਹਾਂ ਕਿਹਾ ਕਿ ਇਸ ਟੀਵੀ ਸੀਰੀਅਲ ਦੇ ਜਾਰੀ ਰਹਿਣ ਨਾਲ ਜ਼ਿਲ੍ਹੇ ’ਚ ਭਾਈਚਾਰਕ ਸਾਂਝ, ਅਮਨ ਤੇ ਕਾਨੂੰਨ ਵਿਵਸਥਾ ਭੰਗ ਹੋਣ ਦਾ ਖਦਸ਼ਾ ਬਣਨ ਤੋਂ ਰੁਕਣ ਲਈ ਉਕਤ ਸੀਰੀਅਲ ਦੇ ਪ੍ਰਸਾਰਣ ’ਤੇ ਇੱਕ ਮਹੀਨੇ ਲਈ ਰੋਕ ਲਾਈ ਜਾਂਦੀ ਹੈ।

-PTCNews

Related Post