ਭਵਾਨੀਗੜ੍ਹ ਵਿਖੇ ਸਬਜ਼ੀ ਵਿਕਰੇਤਾਵਾਂ ਨੇ ਸਬਜ਼ੀਆਂ ਸੜਕ 'ਤੇ ਸੁੱਟ ਕੇ ਆਵਾਜਾਈ ਕੀਤੀ ਠੱਪ

By  Shanker Badra May 12th 2021 12:37 PM

ਭਵਾਨੀਗੜ੍ਹ : ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਭਵਾਨੀਗੜ੍ਹ ਵਿਖੇ ਉਸ ਸਮੇਂ ਨੈਸ਼ਨਲ ਹਾਈਵੇ 'ਤੇ ਹੰਗਾਮਾ ਹੋ ਗਿਆ ,ਜਦੋਂ ਰੇਹੜੀ ਯੂਨੀਅਨ ਦੇ ਆਗੂਆਂ ਨੇ ਵੱਡੀ ਗਿਣਤੀ ਵਿਚ ਮੁੱਖ ਸੜਕ 'ਤੇ ਪਹੁੰਚ ਕੇ ਸਬਜ਼ੀਆਂ ਸੜਕ 'ਤੇ ਸੁੱਟ ਕੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਖਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ।

Vegetable sellers Road jaam in Bhawanigarh against the police administration ਭਵਾਨੀਗੜ੍ਹ ਵਿਖੇਸਬਜ਼ੀ ਵਿਕਰੇਤਾਵਾਂ ਨੇ ਸਬਜ਼ੀਆਂਸੜਕ 'ਤੇ ਸੁੱਟ ਕੇ ਆਵਾਜਾਈ ਕੀਤੀ ਠੱਪ

ਪੜ੍ਹੋ ਹੋਰ ਖ਼ਬਰਾਂ : ਸਰਦੀ -ਜ਼ੁਕਾਮ ,ਵਾਇਰਲ ਬੁਖ਼ਾਰ ਤੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਘਰੇਲੂ ਉਪਾਅ

ਸਬਜ਼ੀ ਵਿਕਰੇਤਾਵਾਂ ਨੇ ਦੱਸਿਆ ਕਿ ਬੀਤੇ ਦਿਨੀਂ ਸਥਾਨਕ ਪੁਲਿਸ ਦੇ ਕਰਮਚਾਰੀਆਂ ਵੱਲੋਂ ਸ਼ਹਿਰ 'ਚ ਸਬਜ਼ੀ ਵਿਕਰੇਤਾਵਾਂ ਨਾਲ ਬੁਰਾ ਦੁਰਵਿਵਾਹਰ ਕੀਤਾ ਗਿਆ ਅਤੇ ਸਬਜ਼ੀ ਦੀਆਂ ਰੇਹੜੀਆਂ ਵਾਲੇ ਨੌਜਵਾਨਾਂ ਅਤੇ ਬਜ਼ੁਰਗਾਂ ਦੀ ਕੁੱਟਮਾਰ ਕੀਤੀ ਗਈ। ਜਿਸ ਦੇ ਰੋਸ ਵਜੋਂ ਅੱਜ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਮਜ਼ਬੂਰ ਹੋਣਾ ਪਿਆ ਹੈ।

Vegetable sellers Road jaam in Bhawanigarh against the police administration ਭਵਾਨੀਗੜ੍ਹ ਵਿਖੇਸਬਜ਼ੀ ਵਿਕਰੇਤਾਵਾਂ ਨੇ ਸਬਜ਼ੀਆਂਸੜਕ 'ਤੇ ਸੁੱਟ ਕੇ ਆਵਾਜਾਈ ਕੀਤੀ ਠੱਪ

ਸਬਜ਼ੀ ਵਿਕਰੇਤਾਵਾਂ ਨੇ ਇਲਜ਼ਾਮ ਲਾਏ ਹਨ ਕਿ ਜਦੋਂ ਸਬਜ਼ੀ ਵਿਕਣ ਦਾ ਟਾਇਮ ਹੁੰਦਾ , ਓਦੋਂ ਬਜ਼ਾਰ ਬੰਦ ਹੋ ਜਾਂਦੇ ਹਨ ਅਤੇਪੁਲਿਸ ਥੱਪੜ ਮਾਰਦੀ ਹੈ। ਉਨ੍ਹਾਂ ਕਿਹਾ ਕਿ ਸਵੇਰੇ 5 ਵਜੇ ਤੋਂ 9 ਵਜੇ ਤੱਕ ਅਤੇ ਸ਼ਾਮ ਨੂੰ 4 ਵਜੇ ਤੋਂ 6 ਵਜੇ ਤੱਕ ਸਬਜ਼ੀਆਂ ਵੇਚਣ ਦਾ ਸਮਾਂ ਬਹੁਤ ਜ਼ਿਆਦਾ ਘੱਟ ਹੈ।

Vegetable sellers Road jaam in Bhawanigarh against the police administration ਭਵਾਨੀਗੜ੍ਹ ਵਿਖੇਸਬਜ਼ੀ ਵਿਕਰੇਤਾਵਾਂ ਨੇ ਸਬਜ਼ੀਆਂਸੜਕ 'ਤੇ ਸੁੱਟ ਕੇ ਆਵਾਜਾਈ ਕੀਤੀ ਠੱਪ

ਉਨ੍ਹਾਂ ਕਿਹਾ ਕਿਜਦੋਂ ਗ੍ਰਾਹਕ ਸਬਜ਼ੀ ਦੀ ਖਰੀਦ ਲਈ 9 ਵਜੇ ਤੋਂ ਬਾਅਦ ਹੀ ਘਰਾਂ ਤੋਂ ਬਾਹਰ ਆਉਂਦੇ ਹਨ ਅਤੇ ਸਬਜ਼ੀ ਵੇਚਣ ਵਾਲੇ ਸਵੇਰੇ 9 ਵਜੇ ਤੱਕ ਸਬਜ਼ੀ ਮੰਡੀ 'ਚੋਂ ਸਬਜ਼ੀ ਖਰੀਦ ਲੈ ਲਿਆਉਂਦੇ ਹਨ ਅਤੇ ਫਿਰ ਆਪਣੀਆਂ ਰੇਹੜੀਆਂ ਤਿਆਰ ਕਰਕੇ ਬਾਜ਼ਾਰ 'ਚ ਵੇਚਣ ਲਈ ਆਉਂਦੇ ਹਨ।

Vegetable sellers Road jaam in Bhawanigarh against the police administration ਭਵਾਨੀਗੜ੍ਹ ਵਿਖੇਸਬਜ਼ੀ ਵਿਕਰੇਤਾਵਾਂ ਨੇ ਸਬਜ਼ੀਆਂਸੜਕ 'ਤੇ ਸੁੱਟ ਕੇ ਆਵਾਜਾਈ ਕੀਤੀ ਠੱਪ

ਉਨ੍ਹਾਂ ਕਿਹਾ ਕਿ ਸਬਜ਼ੀ ਵੇਚਣ ਲਈ ਤਾਂ ਕੁਝ ਘੰਟੇ ਦਾ ਸਮਾਂ ਦਿੱਤਾ ਗਿਆ ਹੈ। ਜਿਸ ਕਰਕੇ ਉਨ੍ਹਾਂ ਦੀਆਂ ਸਬਜ਼ੀਆਂ ਖ਼ਰਾਬ ਹੋ ਜਾਂਦੀਆਂ ਹਨ ਅਤੇ ਸੁੱਟੀਆਂ ਪੈਦੀਆਂ ਹਨ ,ਜਿਸ ਨਾਲ ਉਨ੍ਹਾਂ ਦਾ ਬਹੁਤ ਜ਼ਿਆਦਾ ਆਰਥਿਕ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਬਜ਼ੀ ਅਤੇ ਫਰੂਟ ਵਿਕਰੇਤਾਵਾਂ ਨੂੰ ਵੀ ਪੂਰਾ ਦਿਨ ਦੁਕਾਨਾਂ ਅਤੇ ਰੇਹੜੀਆਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ।

Vegetable sellers Road jaam in Bhawanigarh against the police administration ਭਵਾਨੀਗੜ੍ਹ ਵਿਖੇਸਬਜ਼ੀ ਵਿਕਰੇਤਾਵਾਂ ਨੇ ਸਬਜ਼ੀਆਂਸੜਕ 'ਤੇ ਸੁੱਟ ਕੇ ਆਵਾਜਾਈ ਕੀਤੀ ਠੱਪ

ਪੜ੍ਹੋ ਹੋਰ ਖ਼ਬਰਾਂ : ਕੀ ਮਾਸਕ ਦੀ ਜ਼ਿਆਦਾ ਵਰਤੋਂ ਆਕਸੀਜਨ ਦੀ ਕਮੀ ਦਾ ਕਾਰਨ ਬਣਦੀ ਹੈ ? ਜਾਣੋਂ ਸੱਚ   

ਇਸ ਮੌਕੇ ਪਹੁੰਚੇ ਥਾਣਾ ਮੁਖੀ ਗੁਰਦੀਪ ਸਿੰਘ ਨੇ ਸਬਜ਼ੀ ਵਿਕਰੇਤਾਵਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਐਸ.ਡੀ.ਐਮ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਇਹ ਜਾਮ ਖੁਲਵਾਇਆ ਅਤੇ ਦੁਰਵਿਵਹਾਰ ਕਰਨ ਵਾਲੇ ਪੁਲਸ ਕਰਮਚਾਰੀਆਂ ਵਿਰੁੱਧ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ।

-PTCNews

Related Post