ਵੈਂਕਈਆ ਨਾਇਡ ਪਹੁੰਚੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਵਿਦਿਆਰਥੀਆਂ ਨਾਲ ਸਾਂਝੇ ਕੀਤੇ ਸਫਲਤਾ ਦੇ ਗੁਰ

By  Joshi March 4th 2018 03:39 PM -- Updated: March 4th 2018 03:43 PM

Venkaiah Naidu attends Punjab University 67 convocation ceremony: ਅੱਜ ਦੇਸ਼ ਦੇ ਉਪਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਐੱਮ.ਵੈਂਕਈਆ ਨਾਇਡੂ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ 'ਚ 67ਵੇਂ ਕਾਨਵੋਕੇਸ਼ਨ ਵਿਚ ਹਿੱਸਾ ਲੈਣ ਲਈ ਪਹੁੰਚੇ।

ਇਸ ਮੌਕੇ ਉਪ ਰਾਸ਼ਟਰਪਤੀ ਦੇ ਨਾਲ ਪੰਜਾਬ ਦੇ ਰਾਜਪਾਲ ਵੀ.ਪੀ ਬਦਨੌਰ ਅਤੇ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਵੀ ਮੌਜੂਦ ਰਹੇ।

ਪ੍ਰੋਗਰਾਮ ਦੀ ਸ਼ੁਰੂਆਤ ਸਮੇਂ ਜਿੱਥੇ ਭਾਰਤ ਦੇ ਸਾਬਕਾ ਜਸਟਿਸ ਜਗਦੀਸ਼ ਸਿੰਘ ਕੇਹਰ ਨੂੰ ਡਾਕਟਰੇਟ ਆਫ ਲਾੱਅ ਦੀ ਉਪਾਧੀ ਦੇਕੇ ਸਨਮਾਨਿਤ ਕੀਤਾ ਗਿਆ, ਉਥੇ ਹੀ ਪਦਮ ਵਿਭੂਸ਼ਨ ਮਸ਼ਹੂਰ ਵਿਗਿਆਨਿਕ ਮਨਮੋਹਨ ਸ਼ਰਮਾ ਨੂੰ ਉਪ ਰਾਸ਼ਟਰਪਤੀ ਨੇ ਡਾਕਟਰ ਆਫ ਸਾਇੰਸ ਦੀ ਉਪਾਧੀ ਨਾਲ ਸਨਮਾਨਿਤ ਕੀਤਾ।

ਇਸ ਤੋਂ ਇਲਾਵਾ ਪ੍ਰੋ. ਬੀ.ਐਨ ਗੋਸਵਾਮੀ ਨੂੰ ਕਲਾ ਅਤੇ ਵਿਗਿਆਨ ਦੇ ਖੇਤਰ ਵਿਚ ਬਾਕਮਾਲ ਯੋਗਦਾਨ ਦੇਣ ਲਈ ਗਿਆਨ ਰਤਨ ਅਵਾਰਡ, ਮਿਲਖਾ ਸਿੰਘ ਨੂੰ ਖੇਲ ਰਤਨ ਅਵਾਰਡ ਅਤੇ ਹੀਰੋਜ਼ ਗਰੁੱਪ ਦੇ ਸੁਨੀਲ ਕਾਂਤ ਮੁੰਜਾਲ ਨੂੰ ਉਦਯੋਗ ਰਤਨ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਖਾਸ ਗੱਲ ਇਹ ਵੀ ਰਹੀ ਕਿ ਯੂਨੀਵਰਸਿਟੀ ਵੱਲੋਂ ਇੱਕ ਖਾਸ ਆਨਲਾਈਨ ਡਿਗਰੀ ਵਿਤਰਿਤ ਪੋਰਟਲ ਦੀ ਸ਼ੁਰੂਆਤ ਕੀਤੀ ਗਈ, ਜਿਸਦਾ ਆਗਾਜ਼ ਉਪ ਰਾਸ਼ਟਰਪਤੀ ਨੇ ਕੀਤਾ।

ਇਸ ਸ਼ੁਰੂਆਤ ਨਾਲ ਪੰਜਾਬ ਯੂਨੀਵਰਸਿਟੀ ਦੇਸ਼ ਦੀ ਪਹਿਲੀ ਅਜਿਹੀ ਯੂਨੀਵਰਸਿਟੀ ਬਣ ਗਈ ਹੈ, ਜਿੱਥੇ ਡਿਗਰੀ ਵਿਤਰਨ ਲਈ ਵੈੱਬਸਾਈਟ ਤਿਆਰ ਕੀਤੀ ਗਈ ਹੋਵੇ।

ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਉਪ ਰਾਸ਼ਟਰਪਤੀ ਨੇ ਖੁਸ਼ੀ ਜਾਹਰ ਕੀਤੀ ਅਤੇ ਵਿਦਿਆਰਥੀਆਂ ਨੂੰ ਸਫਲਤਾ ਦੇ ਗੁਰ ਵੀ ਦੱਸੇ। ਉਹਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਬਹੁਤ ਲੋਕ ਬਾਹਰਲੇ ਮੁਲਕਾਂ ਵੱਲ ਭੱਜਣ ਨੂੰ ਆਕਰਸ਼ਿਤ ਰਹਿੰਦੇ ਹਨ ਜਦਕਿ ਭਾਰਤ ਬਾਰੇ ਹੁਣ ਪੂਰੀ ਦੁਨੀਆ ਜਾਣਨ ਲੱਗੀ ਹੈ। ਉਹਨਾਂ ਨੇ ਕਿਹਾ ਕਿ ਬਾਹਰਲੇ ਮੁਲਕਾਂ 'ਚ ਜਾ ਕੇ ਵੀ ਆਪਣੇ ਮੁਲਕ ਦੀ ਤਰੱਕੀ ਲਈ ਯੋਗਦਾਨ ਪਾਉਣ ਲਈ ਕੋਸ਼ਿਸ਼ਾਂ ਜਾਰੀ ਕਰਦੇ ਰਹਿਣਾ ਚਾਹੀਦਾ ਹੈ।

ਇਸ ਮੌਕੇ ਉਹਨਾਂ ਨੇ ਸਾਬਕਾ ਰਾਸ਼ਟਰਪਤੀ ਏ.ਪੀ.ਜੇ ਅਬਦੁਲ ਕਲਾਮ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਿਲਖਾ ਸਿੰਘ ਦੀਆਂ ਉਦਾਹਰਨਾਂ ਦਿੰਦਿਆਂ ਕਿਹਾ ਕਿ ਇਹ ਲੋਕ ਸਾਧਾਰਣ ਪਰਿਵਾਰਾਂ ਤੋਂ ਤਾਲੁੱਕ ਰੱਖਣ ਦੇ ਬਾਵਜੂਦ ਵੀ ਸਫਲਤਾ ਦੀਆਂ ਬੁਲੰਦੀਆਂ ਤੱੱਕ ਪਹੁੰਚੇ ਸਨ ਅਤੇ ਸਾਨੂੰ ਇਹਨਾਂ ਦੇ ਜੀਵਨ ਤੋਂ ਸਿੱਖਿਆ ਲੈ ਕੇ ਅੱਗੇ ਵੱਧਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਉਹਨਾਂ ਇਸ ਮੌਕੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਨਸੀਹਤ ਦਿਤੀ ਕਿ ਕੇਂਦਰ ਸਰਕਾਰ ਵੱਲ ਤੱਕਣ ਦੀ ਬਜਾਏ ਜ਼ਰੂਰੀ ਹੈ ਕਿ ਯੂਨੀਵਰਸਿਟੀ ਫੰਡਾਂ ਦੀ ਕਮੀ ਨਾਲ ਖੁਦ ਨਜਿੱਠਣ ਦੀ ਕੋਸ਼ਿਸ਼ ਕਰੇ, ਅਤੇ ਇਸਨੂੰ ਲੜਾਈ ਅਤੇ ਰਾਜਨੀਤੀ ਦਾ ਅੱਡਾ ਬਣਾਉਣ ਦੀ ਥਾਂ ਵਧੀਆ ਪੜ੍ਹਾਈ ਅਤੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਯੋਜਨਾਵਾਂ ਤਿਆਰ ਕਰੇ।

ਮਹਿਲਾ ਸੁਰੱਖਿਆ 'ਤੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਮਹਿਲਾਵਾਂ ਨੂੰ ਸੁਰੱਖਿਅਤ ਕਰਨ ਲਈ ਕਿਸੇ ਖਾਸ ਬਿੱਲ ਦੀ ਨਹੀਂ ਬਲਕਿ ਰਾਜਨੀਤਕ ਇੱਛਾਸ਼ਕਤੀ ਅਤੇ ਪ੍ਰਸ਼ਾਸਨਿਕ ਮੁਸਤੈਦੀ ਦੀ ਜ਼ਰੂਰਤ ਹੈ।

ਇਸ ਪ੍ਰੋਗਰਾਮ ਵਿਚ ਕੁੱਲ 809 ਡਿਗਰੀਆਂ ਵੰਡੀਆਂ ਗਈਆਂ, ਜਿਸ ਵਿਚ 324 ਪੀ.ਐਚ.ਡੀ ਦੀਆਂ ਡਿਗਰੀਆਂ, 86 ਪੰਜਾਬ ਦੇ, 48 ਯ.ੂਟੀ ਤੋਂ, 41 ਹਰਿਆਣੇ ਤੋਂ ਜਦਕਿ ਹਿਮਾਚਲ ਤੋਂ 29 ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਅਫਗਾਨਿਸਤਾਨ, ਇਰਾਨ, ਅਤੇ ਥਾਈਲੈਂਡ ਦੇ ਕੁਝ ਵਿਦਿਆਰਥੀਆਂ ਨੂੰ ਵੀ ਇਸ ਮੌਕੇ ਡਿਗਰੀਆਂ ਵੰਡੀਆਂ ਗਈਆਂ।

Venkaiah Naidu attends Punjab University 67 convocation ceremony Venkaiah Naidu attends Punjab University 67 convocation ceremony Venkaiah Naidu attends Punjab University 67 convocation ceremony Venkaiah Naidu attends Punjab University 67 convocation ceremony Venkaiah Naidu attends Punjab University 67 convocation ceremony Venkaiah Naidu attends Punjab University 67 convocation ceremony

—PTC News

Related Post