ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਕਿਸ਼ੋਰ ਨੰਦਲਸਕਰ ਦਾ ਹੋਇਆ ਦੇਹਾਂਤ 

By  Shanker Badra April 21st 2021 10:19 AM

ਮੁੰਬਈ : ਮਰਾਠੀ ਫ਼ਿਲਮ ਇੰਡਸਟਰੀ ਲਈ ਅੱਜ ਇਹ ਬਹੁਤ ਹੀ ਦੁੱਖਦਾਈ ਖ਼ਬਰ ਹੈ। ਹਿੰਦੀ ਤੇ ਮਰਾਠੀ ਸਿਨੇਮਾ ਦੇ ਵੈਟਰਨ ਅਦਾਕਾਰ ਕਿਸ਼ੋਰ ਨੰਦਲਸਕਰ ਦਾ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਦੇਹਾਂਤ ਹੋ ਗਿਆ ਹੈ। ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਥਾਣੇ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਨ੍ਹਾਂ ਮੰਗਲਵਾਰ ਨੂੰ ਦੁਪਹਿਰ 12.30 ਵਜੇ ਆਖਰੀ ਸਾਹ ਲਿਆ।

ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ

Veteran actor Kishore Nandlaskar dies due to COVID-19 complications ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਕਿਸ਼ੋਰ ਨੰਦਲਸਕਰ ਦਾ ਹੋਇਆ ਦੇਹਾਂਤ

ਜਾਣਕਾਰੀ ਅਨੁਸਾਰ ਪਿਛਲੇ ਹਫ਼ਤੇ ਕਿਸ਼ੋਰ ਨੰਦਲਸਕਰ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਸੀ ,ਜਿਸ ਤੋਂ ਬਾਅਦ ਉਨ੍ਹਾਂ ਬੁੱਧਵਾਰ ਨੂੰ ਠਾਣੇ ਦੇ ਇਕ ਕੋਵਿਡ-19 ਸੈਂਟਰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਮੰਗਲਵਾਰ ਦੁਪਹਿਰੇ ਕਰੀਬ 12.30 ਵਜੇ ਉਨ੍ਹਾਂ ਦਾ ਸੈਂਟਰ 'ਚ ਹੀ ਦੇਹਾਂਤ ਹੋ ਗਿਆ। ਦਾਖ਼ਲ ਕਰਵਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ਼ ਹੋ ਰਹੀ ਸੀ। ਉਨ੍ਹਾਂ ਦਾ ਆਕਸੀਜਨ ਲੈਵਲ ਵੀ ਕਾਫੀ ਡਿੱਗ ਗਿਆ ਸੀ।

Veteran actor Kishore Nandlaskar dies due to COVID-19 complications ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਕਿਸ਼ੋਰ ਨੰਦਲਸਕਰ ਦਾ ਹੋਇਆ ਦੇਹਾਂਤ

ਕਿਸ਼ੋਰ ਨੰਦਲਸਕਰ ਨੇ ਕਈ ਸਫ਼ਲ ਹਿੰਦੀ ਫਿਲਮਾਂ 'ਚ ਅਹਿਮ ਕਿਰਦਾਰ ਨਿਭਾਏ ਸਨ। ਡਾਇਰੈਕਟਰ ਮਹੇਸ਼ ਮਾਂਜਰੇਕਰ ਦੀਆਂ ਫਿਲਮਾਂ 'ਚ ਉਹ ਅਕਸਰ ਨਜ਼ਰ ਆਉਂਦੇ ਸਨ। ਕਿਸ਼ੋਰ ਨੰਦਲਸਕਰ ਨੇ ਉਂਝ ਤਾਂ ਕਈ ਹਿੰਦੀ ਫਿਲਮਾਂ 'ਚ ਕੰਮ ਕੀਤਾ ਹੈ ਪਰ 'ਜਿਸ ਦੇਸ਼ ਵਿਚ ਗੰਗਾ ਰਹਿਤਾ ਹੈ' ਫਿਲਮ 'ਚ ਗੋਵਿੰਦਾ ਦੇ ਨਾਲ ਸੰਨਾਟਾ ਦਾ ਕਿਰਦਾਰ ਨਿਭਾ ਕੇ ਉਹ ਮਸ਼ਹੂਰ ਹੋਏ ਸਨ। ਇਸ ਫਿਲਮ ਦਾ ਨਿਰਦੇਸ਼ਣ ਮਹੇਸ਼ ਮਾਂਜਰੇਕਰ ਨੇ ਕੀਤਾ ਸੀ। ਇਹ ਫਿਲਮ 2000 'ਚ ਆਈ ਸੀ।

Veteran actor Kishore Nandlaskar dies due to COVID-19 complications ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਕਿਸ਼ੋਰ ਨੰਦਲਸਕਰ ਦਾ ਹੋਇਆ ਦੇਹਾਂਤ

ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਵੀ ਲੱਗਿਆ ਲੌਕਡਾਊਨ, ਜਾਣੋਂ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ

ਮਹੇਸ ਭੱਟ ਦੀ ਡਾਇਰੈਕਟੋਰੀਅਲ ਡੇਬਿਊ ਫਿਲਮ ਅਸਲ ਵਿਚ ਵੀ ਉਨ੍ਹਾਂ ਨੇ ਰਘੂ ਦੇ ਦੋਸਤ ਡੇਢ ਫੁਟੀਆ ਦੇ ਸ਼ਰਾਬੀ ਪਿਤਾ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਸਿੰਘਮ, ਖਾਕੀ ਤੇ ਸਿੰਬਾ ਵਰਗੀਆਂ ਫਿਲਮਾਂ 'ਚ ਵੀ ਉਹ ਅਲੱਗ-ਅਲੱਗ ਕਿਰਦਾਰਾਂ 'ਚ ਦਿਖਾਈ ਦਿੱਤੇ ਸਨ। ਇਸੇ ਸਾਲ ਰਿਲੀਜ਼ ਹੋਈ ਮਹੇਸ਼ ਮਾਂਜਰੇਕਟਰ ਨਿਰਦੇਸ਼ਿਤ ਵੈੱਬ ਸੀਰੀਜ਼ '1962-ਦਿ ਵਾਰ ਇਨ ਦਿ ਹਿਲਸ' 'ਚ ਕਿਸ਼ੋਰ ਨੰਦਲਸਕਰ ਨੇ ਪੋਸਟਮੈਨ ਦਾ ਕਿਰਦਾਰ ਨਿਭਾਇਆ ਸੀ।

-PTCNews

Related Post