ਪ੍ਰਸਿੱਧ ਫ਼ਿਲਮ ਅਦਾਕਾਰਾ ਦੀ ਕੋਰੋਨਾ ਨਾਲ ਹੋਈ ਮੌਤ , ਬਾਲੀਵੁੱਡ 'ਚ ਛਾਇਆ ਸੋਗ

By  Shanker Badra September 22nd 2020 02:21 PM

ਪ੍ਰਸਿੱਧ ਫ਼ਿਲਮ ਅਦਾਕਾਰਾ ਦੀ ਕੋਰੋਨਾ ਨਾਲ ਹੋਈ ਮੌਤ , ਬਾਲੀਵੁੱਡ 'ਚ ਛਾਇਆ ਸੋਗ:ਮੁੰਬਈ : ਮਸ਼ਹੂਰ ਫ਼ਿਲਮ ਅਦਾਕਾਰਾ ਆਸ਼ਾਲਤਾ ਵਾਬਗਾਂਵਕਰ ਦਾ ਅੱਜ 83 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਸਤਾਰਾ (ਮਹਾਰਾਸ਼ਟਰ) ਦੇ ਹਸਪਤਾਲ 'ਚ ਅੱਜ ਸਵੇਰੇ ਕਰੀਬ 4.45 ਵਜੇ ਆਖ਼ਰੀ ਸਾਹ ਲਏ ਹਨ। ਆਸ਼ਾਲਤਾ ਵਾਬਗਾਂਵਕਰ ਦਾ ਅੰਤਿਮ ਸਸਕਾਰ ਕੋਰੋਨਾ ਕਾਰਨ ਸਤਾਰਾ 'ਚ ਹੀ ਕੀਤਾ ਜਾਵੇਗਾ।

ਪ੍ਰਸਿੱਧ ਫ਼ਿਲਮ ਅਦਾਕਾਰਾ ਦੀ ਕੋਰੋਨਾ ਨਾਲ ਹੋਈ ਮੌਤ , ਬਾਲੀਵੁੱਡ 'ਚ ਛਾਇਆ ਸੋਗ

ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਉਹ ਸਾਤਾਰਾ 'ਚ ਆਪਣੇ ਮਰਾਠੀ ਸੀਰੀਅਲ 'ਆਈ ਕਲੁਬਾਈ' ਦੀ ਸ਼ੂਟਿੰਗ ਕਰਨ ਪਹੁੰਚੀ ਸਨ। ਉਥੇ ਕੋਰੋਨਾ ਦੇ ਲੱਛਣ ਪਾਏ ਜਾਣ ਤੋਂ ਬਾਅਦ ਉਨ੍ਹਾਂ ਦਾ ਟੈਸਟ ਕਰਵਾਇਆ ਗਿਆ ਸੀ, ਜੋ ਕੀ ਪਾਜ਼ੇਟਿਵ ਆਇਆ ਸੀ। ਉਨ੍ਹਾਂ ਨੂੰ ਸਾਹ ਲੈਣ 'ਚ ਮੁਸ਼ਕਿਲ ਹੋ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਈ. ਸੀ.ਯੂ. 'ਚ ਦਾਖ਼ਲ ਕਰਵਾਇਆ ਗਿਆ ਸੀ।

ਪ੍ਰਸਿੱਧ ਫ਼ਿਲਮ ਅਦਾਕਾਰਾ ਦੀ ਕੋਰੋਨਾ ਨਾਲ ਹੋਈ ਮੌਤ , ਬਾਲੀਵੁੱਡ 'ਚ ਛਾਇਆ ਸੋਗ

ਦੱਸਣਯੋਗ ਹੈ ਕਿ 31 ਮਈ 1941 ਨੂੰ ਗੋਆ 'ਚ ਪੈਦਾ ਹੋਈ ਆਸ਼ਾਲਤਾ ਇਕ ਮਰਾਠੀ ਗਾਇਕਾ, ਨਾਟਕਕਾਰ ਤੇ ਫ਼ਿਲਮ ਅਦਾਕਾਰਾ ਦੇ ਰੂਪ 'ਚ ਪ੍ਰਸਿੱਧ ਸੀ। ਉਨ੍ਹਾਂ ਦੀ ਸਕੂਲੀ ਪੜ੍ਹਾਈ ਮੁੰਬਈ ਦੇ ਸੇਂਟ ਕੋਲੰਬੋ ਹਾਈ ਸਕੂਲ, ਗਿਰਗਾਂਵ 'ਚ ਹੋਈ ਸੀ। 12ਵੀਂ ਤੋਂ ਬਾਅਦ ਕੁਝ ਸਮੇਂ ਤੱਕ ਉਨ੍ਹਾਂ ਨੇ ਮੰਤਰਾਲੇ 'ਚ ਪਾਰਟ ਟਾਈਮ ਕੰਮ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਰਟ 'ਚ ਗ੍ਰੈਜੁਏਸ਼ਨ ਤੇ ਪੋਸਟ ਗ੍ਰੈਜੁਏਸ਼ਨ ਦੀ ਪੜ੍ਹਾਈ ਕੀਤੀ ਸੀ।

ਪ੍ਰਸਿੱਧ ਫ਼ਿਲਮ ਅਦਾਕਾਰਾ ਦੀ ਕੋਰੋਨਾ ਨਾਲ ਹੋਈ ਮੌਤ , ਬਾਲੀਵੁੱਡ 'ਚ ਛਾਇਆ ਸੋਗ

ਦੱਸ ਦਈਏ ਕਿ ਆਸ਼ਾਲਤਾ ਨੇ 100 ਤੋਂ ਜ਼ਿਆਦਾ ਹਿੰਦੀ ਤੇ ਮਰਾਠੀ ਫ਼ਿਲਮਾਂ 'ਚ ਕੰਮ ਕੀਤਾ ਹੈ। ਬਾਲੀਵੁੱਡ 'ਚ ਪਹਿਲੀ ਵਾਰ ਉਹ ਬਾਸੁ ਚਟਰਜੀ ਦੀ ਫ਼ਿਲਮ 'ਅਪਨੇ ਪਰਾਏ' 'ਚ ਨਜ਼ਰ ਆਈ। ਇਸ ਲਈ ਉਨ੍ਹਾਂ ਨੂੰ 'ਬੰਗਾਲ ਕ੍ਰਿਟਿਕਸ ਐਵਾਰਡ' ਤੇ ਬੈਸਟ ਸਹਿ ਕਲਾਕਾਰ ਦਾ ਫ਼ਿਲਮ ਫੇਅਰ ਮਿਲਿਆ ਸੀ।

-PTCNews

Related Post