ਬਾਲੀਵੁੱਡ ਨੂੰ ਲੱਗਾ ਵੱਡਾ ਝਟਕਾ, ਨਹੀਂ ਰਹੇ ਬਾਲੀਵੁੱਡ ਦੇ ਦਿਗਜ਼ ਅਦਾਕਾਰ ਰਿਸ਼ੀ ਕਪੂਰ

By  Shanker Badra April 30th 2020 10:52 AM -- Updated: April 30th 2020 11:17 AM

ਬਾਲੀਵੁੱਡ ਨੂੰ ਲੱਗਾ ਵੱਡਾ ਝਟਕਾ, ਨਹੀਂ ਰਹੇ ਬਾਲੀਵੁੱਡ ਦੇ ਦਿਗਜ਼ ਅਦਾਕਾਰ ਰਿਸ਼ੀ ਕਪੂਰ:ਮੁੰਬਈ : ਬਾਲੀਵੁੱਡ ਅਦਾਕਾਰ ਇਰਫਾਨ ਖ਼ਾਨ ਦੇ ਦਿਹਾਂਤ ਤੋਂ ਬਾਅਦ ਹੁਣ ਬਾਲੀਵੁੱਡ ਦੇ ਦਿਗਜ਼ ਅਦਾਕਾਰ ਰਿਸ਼ੀ ਕਪੂਰ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਹੈ। ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਇਰਫਾਨ ਖਾਨ ਨੇ ਬੁੱਧਵਾਰ ਰਾਤ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿੱਚ ਆਖਰੀ ਸਾਹ ਲਿਆ ਹੈ।

ਉਨ੍ਹਾਂ ਨੂੰ ਖ਼ਰਾਬ ਸਿਹਤ ਦੇ ਚਲਦਿਆਂ ਬੀਤੀ ਰਾਤਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ। ਉਹ 53 ਸਾਲਾਂ ਦੇ ਸਨ ਅਤੇ ਲੰਬੇ ਸਮੇਂ ਤੋਂ ਨਿਊਰੋਏਂਡੋਕਰੀਨ ਕੈਂਸਰ ਨਾਲ ਨਾਲ ਜੂਝ ਰਹੇ ਸਨ। ਰਿਸ਼ੀ ਕਪੂਰ ਦੇ ਦਿਹਾਂਤ ਨਾਲ ਫਿਲਮ ਇੰਡਸਟਰੀ ਸਿਤਾਰੇ ਅਤੇ ਸਿਆਸੀ ਹਸਤੀਆਂ ਵੀ ਸੋਗ ਵਿਚ ਡੁੱਬੀਆਂ ਹਨ ਅਤੇ ਟਵੀਟ ਰਾਹੀਂ ਸ਼ਰਧਾਂਜਲੀ ਦੇ ਰਹੀਆਂ ਹਨ।

ਇਸ ਸਬੰਧੀ ਅਮਿਤਾਭ ਬਚਨ ਨੇ ਆਪਣੀ ਆਫੀਸ਼ੀਅਲ ਟਵਿੱਟਰ ਹੈਂਡਲ 'ਤੇ ਟਵੀਟ ਕਰਕੇ ਇਸ ਬਾਰੇ 'ਚ ਜਾਣਕਾਰੀ ਦਿੱਤੀ ਹੈ। ਬਿੱਗ ਬੀਨੇ ਟਵੀਟ ਕਰਦੇ ਹੋਏ ਲਿਖਿਆ ,'ਉਹ ਚਲੇ ਗਏ, ਰਿਸ਼ੀ ਕਪੂਰ ਚਲੇ ਗਏ, ਮੈਂ ਟੁੱਟ ਹੋ ਗਿਆ ਹਾਂ। ਇਸ ਦੇ ਨਾਲ ਹੀ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਲਿਖਿਆ, ''ਦਿਲ ਭਾਰਾ ਹੈ ਕਿਉਂਕਿ ਅੱਜ ਇਕ ਸਦੀ ਖ਼ਤਮ ਹੋ ਗਈ ਹੈ।

ਦੱਸਣਯੋਗ ਹੈ ਕਿ ਪਿਛਲੇ ਵੀਰਵਾਰ ਵੀ ਉਹਨਾਂ ਦੀ ਸਿਹਤ ਖਰਾਬ ਹੋ ਗਈ ਸੀ। ਉਦੋਂ ਵੀ ਉਹਨਾਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ  ਪਰ ਚਾਰ ਘੰਟੇ ਬਾਅਦ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਸੀ। ਉਹਨਾਂ ਨੇ ਬੀਤੇ ਦਿਨੀ ਦੀਪਿਕਾ ਪਾਦੂਕੋਣ ਦੇ ਨਾਲ ਹਾਲੀਵੁੱਡ ਫਿਲਮ 'ਦ ਇੰਟਰਨ' ਦੇ ਰੀਮੇਕ 'ਚ ਕੰਮ ਕਰਨ ਦੀ ਐਲਾਨ ਵੀ ਕੀਤਾ ਸੀ

ਦੱਸ ਦੇਈਏ ਕਿ ਰਿਸ਼ੀ ਕਪੂਰ ਪਿਛਲੇ ਸਾਲ ਸਤੰਬਰ ਵਿੱਚ ਅਮਰੀਕਾ ਤੋਂ ਵਾਪਸ ਆਏ ਸਨ। ਲਗਭਗ ਇੱਕ ਸਾਲ ਤੱਕ ਉਹਨਾਂ ਦਾ ਕੈਂਸਰ ਟਰੀਟਮੈਂਟ ਚੱਲਿਆ ਸੀ। ਜਾਣਕਾਰੀ ਦੇ ਮੁਤਾਬਿਕ, ਰਿਸ਼ੀ ਕਪੂਰ ਦੀ ਛਾਤੀ ਵਿੱਚ ਇਨਫੈਸ਼ਕਸ਼ਨ, ਸਾਹ ਲੈਣ ਦੀ ਤਕਲੀਫ ਅਤੇ ਹਲਕਾ ਬੁਖਾਰ ਸੀ। ਉਸਨਾ ਦਾ ਕੋਵਿਡ -19 ਟੈਸਟ ਵੀ ਕਰਾਇਆ ਜਾਣਾ ਸੀ।

-PTCNews

Veteran Bollywood actor Rishi Kapoor passes away at 67 Veteran Bollywood actor Rishi Kapoor passes away at 67

Related Post