ਦਲਿਤ ਮਹਿਲਾ ਦੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ, ਪੁਲਿਸ ਜਾਂਚ 'ਚ ਜੁਟੀ

By  Pardeep Singh March 28th 2022 05:54 PM

ਅੰਮ੍ਰਿਤਸਰ:  ਇਕ ਸੰਦੀਪ ਕੌਰ ਨਾਮ ਦੀ ਮਹਿਲਾ ਦੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਉਹ ਵੱਲਾ ਮੰਡੀ ਸ੍ਰੀ ਗੁਰੂ ਤੇਗ ਬਹਾਦਰ ਜੀ ਨਗਰ ਫਲੈਟਾਂ ਵਿਚ ਰਹਿੰਦੀ ਹੈ ਅਤੇ ਉਸ ਦੇ ਉਪਰ ਦੇ ਫਲੈਟ ਵਿਚ ਰਹਿਣ ਵਾਲੇ ਰਾਜਨ ਅਤੇ ਸਾਜਨ ਨਾਮ ਦੇ ਵਿਅਕਤੀ ਜੋ ਕਿ ਰੋਜ਼ਾਨਾ ਉਪਰੋਂ ਗੰਦਾ ਪਾਣੀ ਉਸਦੇ ਗੇਟ ਅੱਗੇ ਸੁੱਟਦੇ ਸੀ ਅਤੇ ਅਜ ਜਦੋਂ ਉਸਨੇ ਵਿਰੋਧ ਕੀਤਾ ਤਾ ਉਸਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ।

ਮੁਲਜ਼ਮ ਸੁਨਿਆਰਾ ਬਿਰਾਦਰੀ ਨਾਲ ਸੰਬੰਧ ਰੱਖਦਾ ਹੈ ਅਤੇ ਸਾਨੂੰ ਜਾਤੀ ਸੂਚਕ ਸਬਦ ਵੀ ਬੋਲੇ ਗਏ ਹਨ। ਮਹਿਲਾ ਨੇ ਇਨਸਾਫ਼ ਦੀ ਮੰਗ ਕੀਤੀ ਹੈ।

ਪੁਲਿਸ ਅਧਿਕਾਰੀ ਸ਼ਿਵ ਕੁਮਾਰ ਨੇ ਦੱਸਿਆ ਕਿ ਸਾਨੂੰ ਸੰਦੀਪ ਕੌਰ ਪੀੜਤ ਮਹਿਲਾ ਵੱਲੋਂ ਦਰਖਾਸਤ ਆਈ ਹੈ ਜਿਸ ਸੰਬਧੀ ਵਾਇਰਲ ਵੀਡੀਓ ਦੀ ਜਾਚ ਕਰ ਸ਼ਾਮ ਪੰਜ ਵਜੇ ਦਾ ਟਾਇਮ ਦੋਵੇ ਪਾਰਟੀਆਂ ਨੂੰ ਦਿੱਤਾ ਗਿਆ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਪਤੀ ਦੀ ਮੌਤ ਤੋਂ ਬਾਅਦ ਗਰਭਵਤੀ ਹੋਈ ਔਰਤ, ਜਾਣੋ ਪੂਰੀ ਕਹਾਣੀ

-PTC News

Related Post