ਕਲਾਸ ਵਿੱਚ ਨਮਾਜ਼ ਅਦਾ ਕਰਦਿਆਂ ਦੀ ਵੀਡੀਓ ਵਾਇਰਲ, ਯੂਨੀਵਰਸਿਟੀ ਨੇ ਦਿੱਤੇ ਜਾਂਚ ਦੇ ਹੁਕਮ

By  Jasmeet Singh March 28th 2022 05:34 PM -- Updated: March 28th 2022 05:36 PM

ਸਾਗਰ, 28 ਮਾਰਚ 2022: ਮੱਧ ਪ੍ਰਦੇਸ਼ ਦੇ ਸਾਗਰ ਵਿੱਚ ਇੱਕ ਕੇਂਦਰੀ ਯੂਨੀਵਰਸਿਟੀ ਨੇ ਇੱਕ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ ਜਿੱਥੇ ਇੱਕ ਲੜਕੀ ਨੂੰ ਇੱਕ ਕਲਾਸਰੂਮ ਵਿੱਚ ਨਮਾਜ਼ ਪੜ੍ਹਦਿਆਂ ਦੇਖਿਆ ਗਿਆ ਸੀ। ਇਹ ਵੀ ਪੜ੍ਹੋ: ਬਿਜਲੀ ਸੰਕਟ : ਕੋਲੇ ਦੀ ਆਮਦ 73 ਫ਼ੀਸਦੀ ਤੋਂ ਵੱਧ ਘਟੀ, ਕੇਂਦਰ ਨੇ ਕੀਤੇ ਹੱਥ ਖੜ੍ਹੇ ਮੱਧ ਪ੍ਰਦੇਸ਼ ਦੇ ਸਾਗਰ ਵਿੱਚ ਡਾਕਟਰ ਹਰੀਸਿੰਘ ਗੌੜ ਸੈਂਟਰਲ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਦਾ ਵੀਡੀਓ ਵਾਇਰਲ ਹੋਇਆ ਹੈ। ਵਿਦਿਆਰਥਣ ਨੂੰ ਕਲਾਸ ਰੂਮ ਦੇ ਅੰਦਰ ਹਿਜਾਬ ਪਹਿਨ ਨਮਾਜ਼ ਅਦਾ ਕਰਦੇ ਦੇਖਿਆ ਜਾ ਸਕਦਾ ਹੈ। ਦੱਸਿਆ ਜਾਂਦਾ ਹੈ ਕਿ ਲੜਕੀ ਸਿੱਖਿਆ ਵਿਭਾਗ ਵਿੱਚ ਪੜ੍ਹਦੀ ਹੈ ਅਤੇ ਫਾਈਨਲ ਈਅਰ ਵਿੱਚ ਹੈ। ਘਟਨਾ ਤੋਂ ਬਾਅਦ ਇਕ ਹਿੰਦੂ ਸੰਗਠਨ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਇਸ ਮੁੱਦੇ 'ਤੇ ਬੋਲਦਿਆਂ ਕੇਂਦਰੀ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਡਾ: ਨੀਲਿਮਾ ਗੁਪਤਾ ਨੇ ਕਿਹਾ ਕਿ ਇੱਕ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਸਾਰੇ ਤੱਥ ਸਾਹਮਣੇ ਰੱਖੇਗੀ। ਇਸ ਦੇ ਨਾਲ ਹੀ ਸਾਰੇ ਵਿਦਿਆਰਥੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਸਾਰੇ ਧਾਰਮਿਕ ਕੰਮ ਨਿੱਜੀ ਸਥਾਨਾਂ ਜਾਂ ਧਾਰਮਿਕ ਸਥਾਨਾਂ 'ਤੇ ਹੀ ਕੀਤੇ ਜਾਣ। ਇਹ ਵੀ ਪੜ੍ਹੋ: ਅਜਿਹਾ ਮੰਦਿਰ ਜਿੱਥੇ ਮੁਸਲਿਮ ਮਰਦ-ਔਰਤਾਂ ਵੀ ਨਤਮਸਤਕ ਹੁੰਦੇ ਨੇ, ਕਾਰਨ ਜਾਣ ਕੇ ਤੁਸੀਂ ਵੀ ਚੌਂਕ ਜਾਓਗੇ ਵਿਦਿਆਰਥਣ ਵੱਲੋਂ ਯੂਨੀਵਰਸਿਟੀ ਦੇ ਕਲਾਸਰੂਮ 'ਚ ਨਮਾਜ਼ ਅਦਾ ਕਰਨ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਯੂਨੀਵਰਸਿਟੀ 'ਚ ਪਹੁੰਚ ਕੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਅਤੇ ਕਿਹਾ ਕਿ ਜੇਕਰ ਅਜਿਹੀ ਕੋਈ ਗਤੀਵਿਧੀ ਦੁਬਾਰਾ ਹੋਈ ਤਾਂ ਉਹ ਕਲਾਸਰੂਮ 'ਚ ਪਹੁੰਚ ਕੇ ਹਨੂੰਮਾਨ ਚਾਲੀਸਾ ਦਾ ਪਾਠ ਕਰਨਗੇ। -PTC News

Related Post