ਪ੍ਰਿਆਗਰਾਜ 'ਚ ਬਲਬ ਚੋਰੀ ਕਰਦੇ ਸਬ ਇੰਸਪੈਕਟਰ ਦੀ ਵੀਡੀਓ ਵਾਇਰਲ, ਮੁਅੱਤਲ

By  Ravinder Singh October 15th 2022 06:47 PM

ਪ੍ਰਿਆਗਰਾਜ : ਕਾਨਪੁਰ ਵਿਚ ਪੁਲਿਸ ਮੁਲਾਜ਼ਮਾਂ ਵੱਲੋਂ ਮੋਬਾਈਲ ਚੋਰੀ ਕਰਨ ਦੀ ਘਟਨਾ ਮਗਰੋਂ ਪ੍ਰਿਆਗਰਾਜ 'ਚ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ 'ਤੇ ਇਕ ਫੁਟੇਜ ਵਾਇਰਲ ਹੋਈ ਸੀ, ਜਿਸ 'ਚ ਸਬ-ਇੰਸਪੈਕਟਰ ਕਥਿਤ ਤੌਰ 'ਤੇ ਬਲਬ ਚੋਰੀ ਕਰਦਾ ਨਜ਼ਰ ਆ ਰਿਹਾ ਸੀ। ਐਸਐਸਪੀ ਨੇ ਪੂਰੇ ਮਾਮਲੇ ਦੀ ਜਾਂਚ ਸੀਓ ਫੂਲਪੁਰ ਨੂੰ ਸੌਂਪ ਦਿੱਤੀ ਹੈ। ਇਸ ਦੇ ਨਾਲ ਹੀ ਸ਼ੁਰੂਆਤੀ ਤੌਰ 'ਤੇ ਲਾਪਰਵਾਹੀ ਦੇ ਮਾਮਲੇ ਨੂੰ ਦੇਖਦੇ ਹੋਏ ਸਬ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਬਲਬ ਚੋਰੀ ਕਰਨ ਵਾਲੇ ਸਬ ਇੰਸਪੈਕਟਰ ਰਾਜੇਸ਼ ਵਰਮਾ ਨੇ ਕਿਹਾ ਕਿ ਜਾਂਚ ਸ਼ੁਰੂ ਹੋ ਗਈ। ਸੱਚ ਜੋ ਵੀ ਹੈ, ਉਹ ਸਾਹਮਣੇ ਆਵੇਗਾ।

subinspectorstealingbulbs

ਫੁਟੇਜ ਫੂਲਪੁਰ ਥਾਣਾ ਖੇਤਰ ਦੀ ਦੱਸੀ ਜਾ ਰਹੀ ਹੈ। 28 ਸੈਕਿੰਡ ਦੀ ਇਸ ਫੁਟੇਜ 'ਚ ਪੁਲਿਸ ਮੁਲਾਜ਼ਮ ਇਕ ਸੁੰਨਸਾਨ ਜਗ੍ਹਾ ਉਤੇ ਖੜ੍ਹਾ ਨਜ਼ਰ ਆ ਰਿਹਾ ਹੈ। ਜਿਵੇਂ ਹੀ ਉਹ ਉੱਥੇ ਪਹੁੰਚਦਾ ਹੈ, ਸਭ ਤੋਂ ਪਹਿਲਾਂ ਉਹ ਇਧਰ-ਉਧਰ ਝਾਕਦਾ ਹੈ। ਇਸ ਤੋਂ ਬਾਅਦ ਉੱਥੇ ਲਗਾਏ ਗਏ ਬਲਬ ਨੂੰ ਕੱਢ ਕੇ ਜੇਬ 'ਚ ਰੱਖ ਕੇ ਚਲਾ ਜਾਂਦਾ ਹੈ।

ਇਹ ਵੀ ਪੜ੍ਹੋ : ਮੰਡੀ 'ਚ ਮਾੜੇ ਪ੍ਰਬੰਧਾਂ ਕਾਰਨ ਕਿਸਾਨ ਹੋ ਰਹੇ ਨੇ ਖੱਜਲ-ਖੁਆਰ, ਦਾਅਵੇ ਹੋਏ ਖੋਖਲੇ ਸਾਬਤ

ਸੂਤਰਾਂ ਦਾ ਕਹਿਣਾ ਹੈ ਕਿ ਇਹ ਘਟਨਾ 6 ਅਕਤੂਬਰ ਦੀ ਰਾਤ ਦੀ ਹੈ। ਉਸ ਦਿਨ ਫੂਲਪੁਰ ਇਲਾਕੇ ਵਿੱਚ ਦੁਸਹਿਰੇ ਦਾ ਮੇਲਾ ਸੀ ਤੇ ਇੰਸਪੈਕਟਰ ਦੀ ਡਿਊਟੀ ਪ੍ਰਤਾਪਪੁਰ ਬੈਰੀਅਰ ਉਤੇ ਸੀ। ਤੜਕੇ 3.50 ਵਜੇ ਵਾਪਰੀ ਇਹ ਘਟਨਾ ਨੇੜੇ ਸਥਿਤ ਇਕ ਦੁਕਾਨ 'ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਵੀਡੀਓ ਫੁਟੇਜ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਅਤੇ ਦਿਨ ਭਰ ਚਰਚਾ ਦਾ ਵਿਸ਼ਾ ਬਣੀ ਰਹੀ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਕੁਮੈਂਟ ਵੀ ਕੀਤੇ ਹਨ। ਨਾਲ ਹੀ ਸਬ ਇੰਸਪੈਕਟਰ ਖਿਲਾਫ ਕਾਰਵਾਈ ਦੀ ਮੰਗ ਕੀਤੀ। ਦੂਜੇ ਪਾਸੇ ਵੀਡੀਓ ਫੁਟੇਜ ਵਿੱਚ ਨਜ਼ਰ ਆ ਰਹੇ ਸਬ ਇੰਸਪੈਕਟਰ ਬਾਰੇ ਪਤਾ ਲੱਗਾ ਹੈ ਕਿ ਉਹ ਕਰੀਬ ਅੱਠ ਮਹੀਨੇ ਤੋਂ ਫੂਲਪੁਰ ਥਾਣੇ ਵਿੱਚ ਤਾਇਨਾਤ ਹੈ। ਫਿਲਹਾਲ ਸਬ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

-PTC News

 

Related Post