ਚਰਨਜੀਤ ਸਿੰਘ ਚੱਢਾ ਮਾਮਲਾ: 2 ਸਾਲ ਤੱਕ ਚੱਢਾ ਦੇ ਚਾਲ ਚਲਣ 'ਤੇ ਰੱਖੀ ਜਾਵੇਗੀ ਨਜ਼ਰ ਅਤੇ..! 

By  Joshi January 23rd 2018 04:43 PM -- Updated: January 23rd 2018 04:54 PM

Viral Video Case: Charanjeet Singh Chadda's resignation should be accepted, Giani Gurbachan Singh:

ਅਸ਼ਲੀਲ ਵੀਡੀਓ ਮਾਮਲੇ 'ਚ ਚੱਢਾ ਨੇ ਸ੍ਰੀ ਅਕਾਲ ਤਖਤ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਿਆ ਸੀ, ਜਿਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਖਤ ਕਾਰਵਾਈ ਕੀਤੀ ਗਈ ਹੈ।

ਜਾਰੀ ਹੋਏ ਪ੍ਰੈਸ ਨੋਟ ਮੁਤਾਬਕ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਹੋਰ ਧਾਰਮਿਕ ਜਥੇਬੰਦੀਆਂ ਤੋਂ ਪੁੱਜੀਆਂ ਸ਼ਿਕਾਇਤਾਂ ਨੂੰ ਮੁੱਖ ਰੱਖਦਿਆਂ ਸਿੰਘ ਸਾਹਿਬਾਨ ਨੇ ਫੈਸਲਾ ਲਿਆ ਹੈ ਕਿ ਚੱਢਾ ਦਾ ਅਸਤੀਫਾ ਆਨਰੇਰੀ ਸਕੱਤਰ ਚੀਫ ਖਾਲਸਾ ਦੀਵਾਨ ਨੂੰ ਭੇਜ ਕੇ, ਉਹਨਾਂ ਤੋਂ ਇਸਦੀ ਪ੍ਰਵਾਨਗੀ ਅਤੇ ਚੱਢਾ ਦੀ ਮੁੱਢਲੀ ਮੈਂਬਰਸ਼ਿਪ ਖਾਰਜ ਕਰਨ ਦੀ ਇਤਲਾਹ ਲਈ ਜਾਵੇਗੀ।

Viral Video Case: Charanjeet Singh Chadda's resignation should be accepted, Giani Gurbachan Singhਚੱਢਾ ਵੱਇਰਲ ਵੀਡੀਓ 'ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਫੈਸਲਾ ਲੈਂਦਿਆਂ ਕਿਹਾ ਹੈ ਕਿ ਅਗਲੇ 2 ਸਾਲ ਤਕ ਚੱਢਾ ਦੇ ਚਾਲ ਚਲਣ 'ਤੇ ਨਜ਼ਰ ਰੱਖੀ ਜਾਵੇਗੀ ਅਤੇ ਕਿਸੇ ਤਰ੍ਹਾਂ ਦੇ ਵੀ ਵਿਦਿਅਕ, ਸਮਾਜਿਕ ਜਾਂ ਧਾਰਮਿਕ ਸਮਾਗਮ ਵਿਚ ਬੋਲਣ 'ਤੇ ਮੁਕੰਮਲ ਪਾਬੰਦੀ ਲਗਾਈ ਜਾਵੇਗੀ।

Viral Video Case: Charanjeet Singh Chadda's resignation should be accepted, Giani Gurbachan Singhਸ੍ਰੀ ਅਕਾਲ ਤਖਤ ਦੇ ਫੈਸਲੇ ਦੇ ਮੁਤਾਬਕ, 2 ਸਾਲ ਬਾਅਦ ਚੱਢਾ ਸ੍ਰੀ ਅਕਾਲ ਤਖਤ 'ਤੇ ਪੇਸ਼ ਹੋ ਕੇ ਖਿਮਾ ਯਾਚਨਾ ਕਰ ਸਕਦੇ ਹਨ, ਪਰ ਇਹਨਾਂ ਦੋ ਸਾਲਾਂ 'ਚ ਉਹਨਾਂ ਨੂੰ ਚੀਫ ਖਾਲਸਾ ਦੀਵਾਨ ਦੇ ਮੈਂਬਰ ਦੀ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Viral Video Case: Charanjeet Singh Chadda's resignation should be accepted, Giani Gurbachan Singh

ਦੱਸਣਯੋਗ ਹੈ ਕਿ ਚੱਢਾ ਸਬੰਧੀ ਸ਼੍ਰੋਮਣੀ ਕਮੇਟੀ, ਸਿੱਖ ਸਟੂਡੈਂਟ ਫੈਡਰੇਸ਼ਨ ਸਮੇਤ ਅਨੇਕਾਂ ਸਿੱਖ ਜਥੇਬੰਦੀਆਂ ਵਲੋਂ ਸ਼ਿਕਾਇਤਾਂ ਕੀਤੀਆਂ ਗਈਆਂ ਸਨ।

Viral Video Case: Charanjeet Singh Chadda's resignation should be accepted, Giani Gurbachan Singh

—PTC News

Related Post