ਵਿਰਾਟ ਕੋਹਲੀ ਨੇ ਛੱਡੀ ਭਾਰਤੀ ਟੈਸਟ ਕ੍ਰਿਕਟ ਟੀਮ ਦੀ ਕਪਤਾਨੀ

By  Jasmeet Singh January 16th 2022 02:56 PM -- Updated: January 16th 2022 04:56 PM

ਵਿਰਾਟ ਕੋਹਲੀ ਨੇ ਭਾਰਤੀ ਟੈਸਟ ਕ੍ਰਿਕਟ ਟੀਮ ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ ਹੈ। ਇਸਦੇ ਪਿੱਛੇ ਕਾਰਨ ਇਹ ਹੈ ਕਿ ਭਾਰਤ ਹਾਲ ਹੀ ਵਿੱਚ ਦੱਖਣੀ ਅਫਰੀਕਾ ਦੇ ਖਿਲਾਫ ਬਹੁਤ ਬੁਰੀ ਤਰ੍ਹਾਂ ਹਾਰਿਆ ਹੈ।ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਰਾਟ ਕੋਹਲੀ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਕੰਮ ਬਹੁਤ ਇਮਾਨਦਾਰੀ ਨਾਲ ਕੀਤਾ ਹੈ। ਹੁਣ ਸਮਾਂ ਆ ਗਿਆ ਹੈ ਕਿ ਉਹ ਲੀਡਰਸ਼ਿਪ ਤੋਂ ਅਸਤੀਫਾ ਦੇਵੇ।

ਵਿਰਾਟ ਕੋਹਲੀ ਦੇ ਇਸ ਫੈਸਲੇ ਦਾ ਬਾਲੀਵੁੱਡ ਦੇ ਕਈ ਹਸਤੀਆਂ ਨੇ ਵੀ ਸਵਾਗਤ ਕੀਤਾ ਹੈ। ਜਿਨ੍ਹਾਂ ਵਿੱਚ ਰਣਵੀਰ ਸਿੰਘ, ਆਲੀਆ ਭੱਟ ਅਤੇ ਵਰੁਣ ਧਵਨ ਸ਼ਾਮਲ ਹਨ।

ਇੰਸਟਾਗ੍ਰਾਮ 'ਤੇ ਕਪਤਾਨੀ ਛੱਡਣ ਦਾ ਐਲਾਨ ਕੀਤਾ ਨੂੰ 24 ਘੈਂਟੇ ਵੀ ਨਹੀਂ ਬੀਤੇ ਨੇ 'ਤੇ ਕੋਹਲੀ ਦੀ ਪੋਸਟ 'ਤੇ 3 ਕਰੋੜ ਤੋਂ ਉੱਤੇ ਲਾਇਕ ਆ ਚੁੱਕੇ ਹਨ। ਜਦਕਿ ਕਈ ਲੋਕ ਇਸ 'ਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।ਕਈ ਲੋਕ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਮੰਗ ਵੀ ਕਰ ਰਹੇ ਹਨ।

ਇਸ ਤੋਂ ਪਹਿਲਾਂ ਵਨਡੇ ਅਤੇ ਟੀ-20 ਦੀ ਕਪਤਾਨੀ ਵਿਰਾਟ ਕੋਹਲੀ ਤੋਂ ਲੈ ਕੇ ਰੋਹਿਤ ਸ਼ਰਮਾ ਨੂੰ ਦਿੱਤੀ ਗਈ ਸੀ। ਟੀ-20 ਅਤੇ ਵਨਡੇ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਵਿਰਾਟ ਕੋਹਲੀ ਦੇ ਅਚਾਨਕ ਟੈਸਟ ਕਪਤਾਨੀ ਛੱਡਣ ਦੇ ਫੈਸਲੇ 'ਤੇ ਹੈਰਾਨੀ ਜਤਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸਾਬਕਾ ਕਪਤਾਨ ਨੂੰ ਭਵਿੱਖ ਲਈ ਵਧਾਈ ਵੀ ਦਿੱਤੀ ਹੈ। ਰੋਹਿਤ ਨੇ ਲਿਖਿਆ, 'ਹੈਰਾਨ ਹੋਇਆ, ਪਰ ਕਪਤਾਨ ਦੇ ਤੌਰ 'ਤੇ ਸਫਲ ਕਾਰਜਕਾਲ ਲਈ ਤੁਹਾਨੂੰ ਵਧਾਈ। ਭਵਿੱਖ ਲਈ ਸ਼ੁਭ ਕਾਮਨਾਵਾਂ।

ਜ਼ਿਕਰਯੋਗ ਹੈ ਕਿ ਟੀ-20 ਅਤੇ ਵਨਡੇ ਮੈਚਾਂ 'ਚ ਟੀਮ ਇੰਡੀਆ ਦੀ ਕਪਤਾਨੀ ਛੱਡਣ ਵਾਲੇ ਵਿਰਾਟ ਕੋਹਲੀ ਹੁਣ ਟੈਸਟ ਮੈਚਾਂ 'ਚ ਵੀ ਕਪਤਾਨ ਨਹੀਂ ਹੋਣਗੇ। ਉਨ੍ਹਾਂ ਨੇ ਸ਼ਨੀਵਾਰ ਸ਼ਾਮ ਨੂੰ ਇੱਕ ਟਵੀਟ ਰਾਹੀਂ ਕਪਤਾਨੀ ਛੱਡਣ ਦਾ ਐਲਾਨ ਕੀਤਾ। ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ 'ਚ ਮਿਲੀ ਹਾਰ ਦੇ ਇਕ ਦਿਨ ਬਾਅਦ ਆਇਆ ਉਸ ਦਾ ਇਹ ਫੈਸਲਾ ਸਭ ਨੂੰ ਹੈਰਾਨ ਕਰ ਦੇਣ ਵਾਲਾ ਸੀ।

-PTC News

Related Post