Visitor Visa 'ਤੇ ਕੈਨੇਡਾ ਜਾਣ ਵਾਲੇ ਸਾਵਧਾਨ, ਹੋ ਸਕਦੀ ਹੈ ਇਹ ਕਾਰਵਾਈ!!

By  Joshi December 25th 2018 09:54 PM -- Updated: December 25th 2018 09:56 PM

Visitor Visa 'ਤੇ ਕੈਨੇਡਾ ਜਾਣ ਵਾਲੇ ਸਾਵਧਾਨ, ਹੋ ਸਕਦੀ ਹੈ ਇਹ ਕਾਰਵਾਈ!!

ਹਰ ਸਾਲ ਕੈਨੇਡਾ ਗਏ ਧੀ-ਪੁੱਤ ਜਾਂ ਭੈਣ ਭਰਾ ਨੂੰ ਮਿਲਣ ਲਈ ਕਈ ਲੋਕ ਕੈਨੇਡਾ ਦਾ ਰੁਖ਼ ਕਰਦੇ ਹਨ। ਕੈਨੇਡਾ ਸਰਕਾਰ ਵੱਲੋਂ ਇਹਨਾਂ ਅਰਜ਼ੀਕਰਤਾਵਾਂ ਨੂੰ ਵਿਜ਼ਟਰ ਵੀਜ਼ਾ ਦਿੱਤਾ ਜਾਂਦਾ ਹੈ, ਜੋ ਕਿ 6 ਮਹੀਨੇ ਤੋਂ ਲੈ ਕੇ 10 ਸਾਲ ਤੱਕ ਦਾ ਹੁੰਦਾ ਹੈ।

ਆਮ ਤੌਰ 'ਤੇ ਕੈਨੇਡਾ ਵਿਜ਼ਟਰ ਵੀਜ਼ਾ 'ਤੇ ਗਏ ਲੋਕ ਇਸ ਸਮੇਂ ਦਾ ਲਾਹਾ ਲੈ ਕੇ ਗੈਰ ਕਾਨੂੰਨੀ ਢੰਗ ਨਾਲ ਉਥੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਡਾਲਰ ਕਮਾਉਣ ਦੀ ਚਾਹਤ 'ਚ ਘੱਟ ਦਿਹਾੜੀ 'ਤੇ ਵੀ ਕੰਮ ਕਰ ਲੈਂਦੇ ਹਨ।

ਇਸ ਨਾਲ ਕੈਨੇਡੀਅਨ ਕਾਮਿਆਂ ਨੂੰ ਵੀ ਘਾਟਾ ਪੈਂਦਾ ਹੈ ਅਤੇ ਕਾਨੂੰਨ ਦੀ ਉਲੰਘਣਾ ਹੁੰਦੀ ਹੈ।

visitor visa canada rules immigration Visitor Visa 'ਤੇ ਕੈਨੇਡਾ ਜਾਣ ਵਾਲੇ ਸਾਵਧਾਨ, ਹੋ ਸਕਦੀ ਹੈ ਇਹ ਕਾਰਵਾਈ!!

ਇਸ ਸੰਬੰਧੀ ਕੈਨੇਡੀਅਨ ਸਰਕਾਰ ਵੱਲੋਂ ਕਦਮ ਚੁੱਕੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ, ਜਿਸ ਦੇ ਲਾਗੂ ਹੋਣ ਨਾਲ ਕੈਨੇਡਾ ਜਾਣ ਵਾਲੇ ਵਿਜ਼ਟਰਾਂ ਨੂੰ ਆਪਣੇ ਕੈਨੇਡਾ 'ਚ ਬਿਤਾਏ ਸਮੇਂ ਦਾ ਪੂਰਾ ਬਿਓਰਾ ਦੇਣਾ ਪਿਆ ਕਰੇਗਾ। ਇਸ ਤਹਿਤ ਉਹ ਕਿੱਥੇ, ਕਿਸ ਸਮੇਂ, ਕਿੰਨ੍ਹੀ ਦੇਰ, ਕਿਸ ਕੋਲ ਰਹੇ ਸੰਬੰਧੀ ਬਿਓਰਾ ਦੇਣਾ ਪਏਗਾ।

Read More :ਕੈਨੇਡਾ ਏਅਰਪੋਰਟ ਤੋਂ ਸਟੱਡੀ ਵੀਜ਼ਾ ‘ਤੇ ਗਿਆ ਪੰਜਾਬੀ ਮੁੰਡਾ ਭੇਜਿਆ ਵਾਪਸ, Study Visa ‘ਤੇ ਜਾਣ ਵਾਲ਼ਿਆਂ ਲਈ ਝਟਕਾ!!

ਸਰਕਾਰ ਨੂੰ ਕਿਸੇ ਗਤੀਵਿਧੀ 'ਤੇ ਸ਼ੱਕ ਹੋਣ 'ਤੇ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ।

visitor visa canada rules Visitor Visa 'ਤੇ ਕੈਨੇਡਾ ਜਾਣ ਵਾਲੇ ਸਾਵਧਾਨ

ਦੱਸ ਦੇਈਏ ਕਿ ਵਿਜ਼ਟਰ ਵੀਜ਼ਾ 'ਤੇ ਕੈਨੇਡਾ ਜਾਣ ਵਾਲਿਆਂ ਨੂੰ ਕਈ ਸ਼ਰਤਾਂ 'ਤੇ ਖਰ੍ਹੇ ਉਤਰਣਾ ਪੈਂਦਾ ਹੈ, ਜਿੰਨ੍ਹਾਂ 'ਚ ਉਹ ਇਹ ਸਾਬਿਤ ਕਰ ਸਕਦੇ ਹੋਣ ਕਿ ਉਹ ਆਪਣੇ ਵਤਨ ਵਾਪਸੀ ਕਰਨਗੇ, ਜਿਵੇਂ ਕਿ ਪੁਸ਼ਤੈਨੀ ਜਾਇਦਾਦ, ਪੱਕੀ ਨੌਕਰੀ, ਘਰ ਪਰਿਵਾਰ ਆਦਿ।

ਵਿਜ਼ਟਰ/ਟੂਰਿਸਟ ਵੀਜ਼ਾ ਸੰਬੰਧੀ ਵਧੇਰੇ ਜਾਣਕਾਰੀ ਲਈ ਤੁਸੀਂ ਬ੍ਰਾਡਵੇਅ (76965-76965) 'ਤੇ ਸੰਪਰਕ ਕਰ ਸਕਦੇ ਹੋ।

—PTC News

Related Post