ਡੇਰਿਆਂ ਵਰਗੀਆਂ ਦੁਕਾਨਾਂ 'ਤੇ ਵੋਟਾਂ ਵੇਚਣ ਵਾਲਿਆਂ ਦਾ ਹੋਇਆ ਪਰਦਾਫਾਸ਼ - ਸੁਨੀਲ ਜਾਖੜ

By  Jasmeet Singh March 12th 2022 08:48 AM

ਅੰਮ੍ਰਿਤਸਰ, 12 ਮਾਰਚ: ਕਾਂਗਰਸੀ ਆਗੂ ਸੁਨੀਲ ਜਾਖੜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਿਆਸੀ ਫਾਇਦੇ ਲਈ ਆਪਣੇ ਪੈਰੋਕਾਰਾਂ ਦੀਆਂ ਵੋਟਾਂ ਵੇਚਣ ਲਈ ਗੁਰੂ ਦੇ ਨਾਂ 'ਤੇ ਡੇਰਿਆਂ ਵਰਗੀਆਂ ਦੁਕਾਨਾਂ ਖੋਲ੍ਹਣ ਵਾਲਿਆਂ ਦਾ ਪੰਜਾਬ ਵਿਧਾਨ ਸਭਾ ਚੋਣ ਨਤੀਜਿਆਂ ਤੋਂ ਬਾਅਦ ਪਰਦਾਫਾਸ਼ ਹੋ ਗਿਆ ਹੈ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਡਿੱਗੀ ਸੀ ਤਕਨੀਕੀ ਖ਼ਰਾਬੀ ਕਾਰਨ ਚੱਲੀ ਭਾਰਤੀ ਮਿ਼ਜ਼ਾਇਲ

ਉਨ੍ਹਾਂ ਦੀ ਇਹ ਟਿੱਪਣੀ ਪੰਜਾਬ 'ਚ 'ਆਪ' ਦੀ ਵੱਡੀ ਜਿੱਤ ਤੋਂ ਇਕ ਦਿਨ ਬਾਅਦ ਆਈ ਹੈ, ਜਿਸ ਨੇ ਆਪਣੇ ਵਿਰੋਧੀ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਹਰਾਇਆ ਹੈ। ਰਾਜ ਵਿਚ ਸੱਤਾਧਾਰੀ ਕਾਂਗਰਸ 117 ਮੈਂਬਰੀ ਵਿਧਾਨ ਸਭਾ ਵਿਚ 18 ਸੀਟਾਂ ਹੀ ਜਿੱਤ ਪਾਈ ਹੈ।

ਜਾਖੜ ਨੇ ਏਜੇਂਸੀ ਨੂੰ ਦੱਸਿਆ "ਚੋਣਾਂ ਦੇ ਨਤੀਜਿਆਂ ਤੋਂ ਬਾਅਦ ਰਾਜਨੀਤਕ ਲਾਭ ਲਈ ਆਪਣੇ ਪੈਰੋਕਾਰਾਂ ਦੀਆਂ ਵੋਟਾਂ ਵੇਚਣ ਲਈ ਗੁਰੂ ਦੇ ਨਾਮ 'ਤੇ ਡੇਰੇ ਵਰਗੀਆਂ ਦੁਕਾਨਾਂ ਖੋਲ੍ਹਣ ਵਾਲਿਆਂ ਦਾ ਪਰਦਾਫਾਸ਼ ਹੋ ਗਿਆ ਹੈ। ਪੰਜਾਬ ਦੇ ਆਗੂਆਂ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ। ਲੋਕਾਂ ਨੂੰ ਅਜਿਹੇ ਡੇਰਿਆਂ ਦੀ ਸ਼ਰਨ ਨਹੀਂ ਲੈਣੀ ਚਾਹੀਦੀ। ਉਹ ਲੋਕ (ਡੇਰਾ ਚਲਾਉਣ ਵਾਲੇ) ਜੋ ਬਲਾਤਕਾਰ ਵਰਗੇ ਮਾਮਲਿਆਂ ਵਿੱਚ ਦੋਸ਼ੀ ਹਨ ਅਤੇ ਜੇਲ੍ਹ ਵਿੱਚ ਬੰਦ ਹਨ।"

ਉਨ੍ਹਾਂ ਅੱਗੇ ਕਿਹਾ ''ਧਰਮ ਦੇ ਨਾਂ 'ਤੇ ਰਾਜਨੀਤੀ ਕਰਨ ਵਾਲੇ ਅਤੇ ਧਰਮ ਦੀ ਬੇਅਦਬੀ ਕਰਨ ਵਾਲੇ ਲੋਕ ਅੱਜ ਸਿਆਸੀ ਤੌਰ 'ਤੇ ਤਬਾਹ ਹੋ ਚੁੱਕੇ ਹਨ।

ਇਹ ਵੀ ਪੜ੍ਹੋ: ਭਗਵੰਤ ਮਾਨ ਬਣੇ ਵਿਧਾਇਕ ਦਲ ਦੇ ਨੇਤਾ

ਜਾਖੜ ਸ਼ੁੱਕਰਵਾਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਥਮਸਤਕ ਹੋਣ ਵੀ ਪਹੁੰਚੇ ਸਨ, ਜਿਥੇ ਦੀ ਇੱਕ ਤਸਵੀਰ ਨੂੰ ਸਾਂਝਾ ਕਰਦਿਆਂ ਜਾਖੜ ਨੇ ਆਪਣੇ ਟਵੀਟ 'ਚ ਲਿਖਿਆ, ਸ੍ਰੀ ਹਰਮਿੰਦਰ ਸਾਹਿਬ 'ਸ਼ੁਕਰਾਨਾ' ਕਰਨ ਮੌਕੇ, ਪੰਜਾਬੀਆਂ ਨੇ ਧਾਰਮਿਕ ਡੇਰੇ ਦਾ ਪਰਦਾਫਾਸ਼ ਕਰਕੇ ਇੱਕ ਦੁਕਾਨ ਬੰਦ ਕਰ ਦਿੱਤੀ ਹੈ ਜਿੱਥੇ ਡੇਰਾ ਮੁਖੀ ਦੀ ਆਜ਼ਾਦੀ ਜਾਂ ਆਰਥਿਕ ਲਾਭ ਲਈ ਪੈਰੋਕਾਰਾਂ ਦੀਆਂ ਵੋਟਾਂ ਨੂੰ ਵੇਚਿਆ ਜਾਂਦਾ ਸੀ।"

-PTC News

Related Post