ਰਾਸ਼ਟਰਪਤੀ ਚੋਣ ਲਈ ਵੋਟਿੰਗ ਹੋਈ ਸ਼ੁਰੂ

By  Pardeep Singh July 18th 2022 06:54 AM -- Updated: July 21st 2022 12:06 PM

ਨਵੀਂ ਦਿੱਲੀ: ਦੇਸ਼ ਦੇ ਰਾਸ਼ਟਰਪਤੀ ਦੀ ਚੋਣ ਲਈ ਅੱਜ ਸੋਮਵਾਰ ਨੂੰ ਵੋਟਿੰਗ ਹੋਵੇਗੀ। ਇਸ ਵਿੱਚ ਸੰਸਦ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਰਾਜਾਂ ਦੇ ਵਿਧਾਇਕ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਵੋਟਾਂ 18 ਜੁਲਾਈ ਭਾਵ ਅੱਜ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ। ਇਸ ਚੋਣ ਵਿੱਚ ਐਨਡੀਏ ਦੀ ਰਾਸ਼ਟਰਪਤੀ ਉਮੀਦਵਾਰ ਦ੍ਰੋਪਦੀ ਮੁਰਮੂ ਹੈ, ਜਦੋਂ ਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਯਸ਼ਵੰਤ ਸਿਨਹਾ ਹਨ। ਵੋਟਾਂ ਦੀ ਗਿਣਤੀ 21 ਜੁਲਾਈ ਨੂੰ ਹੋਵੇਗੀ ਅਤੇ ਨਵੇਂ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ 25 ਜੁਲਾਈ ਨੂੰ ਹੋਵੇਗਾ।



ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖਤਮ

ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ। ਚੋਣ ਕਮਿਸ਼ਨ ਮੁਤਾਬਿਕ ਇਸ ਵਾਰ ਇੱਕ ਸੰਸਦ ਮੈਂਬਰ ਦੀ ਵੋਟ ਦਾ ਮੁੱਲ 700 ਹੈ। ਵੱਖ-ਵੱਖ ਰਾਜਾਂ ਵਿੱਚ ਹਰੇਕ ਵਿਧਾਇਕ ਦੀ ਵੋਟ ਦਾ ਮੁੱਲ ਵੱਖ-ਵੱਖ ਹੁੰਦਾ ਹੈ। ਉਦਾਹਰਨ ਲਈ, ਯੂਪੀ ਵਿੱਚ ਹਰੇਕ ਵਿਧਾਇਕ ਦਾ ਵੋਟ ਮੁੱਲ 208 ਹੈ, ਇਸ ਤੋਂ ਬਾਅਦ ਝਾਰਖੰਡ ਅਤੇ ਤਾਮਿਲਨਾਡੂ ਵਿੱਚ 176 ਹੈ। ਜਦੋਂ ਕਿ ਸਿੱਕਮ ਵਿੱਚ ਪ੍ਰਤੀ ਵਿਧਾਇਕ ਵੋਟ ਦਾ ਮੁੱਲ 7 ਅਤੇ ਨਾਗਾਲੈਂਡ ਵਿੱਚ 9 ਅਤੇ ਮਿਜ਼ੋਰਮ ਵਿੱਚ 8 ਹੈ।ਰਾਸ਼ਟਰਪਤੀ ਚੋਣਾਂ 2022 ਲਈ ਐਨਡੀਏ ਦੀ ਰਾਸ਼ਟਰਪਤੀ ਉਮੀਦਵਾਰ ਦ੍ਰੋਪਦੀ ਮੁਰਮੂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਪ੍ਰਧਾਨ ਮੰਤਰੀ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਭਾਜਪਾ ਦੇ ਵੱਡੇ ਨੇਤਾ ਮੌਜੂਦ ਸਨ। ਇਸ ਦੇ ਨਾਲ ਹੀ, ਦ੍ਰੋਪਦੀ ਮੁਰਮੂ ਦੀ ਨਾਮਜ਼ਦਗੀ ਵਿੱਚ, ਪੀਐਮ ਮੋਦੀ ਪ੍ਰਸਤਾਵਕ ਬਣੇ ਅਤੇ ਰਾਜਨਾਥ ਸਿੰਘ ਸਹਾਇਕ ਬਣੇ।








ਯਸ਼ਵੰਤ ਸਿਨਹਾ ਅਤੇ ਦ੍ਰੋਪਤੀ ਮੁਰਮੂ ਵਿਚਾਲੇ ਮੁਕਾਬਲਾ







ਇਸੇ ਤਰ੍ਹਾਂ ਕਾਂਗਰਸ ਆਗੂ ਰਾਹੁਲ ਗਾਂਧੀ ਸ਼ਰਦ ਪਵਾਰ ਸਮੇਤ 17 ਵਿਰੋਧੀ ਪਾਰਟੀਆਂ ਦੇ ਆਗੂ ਰਾਸ਼ਟਰਪਤੀ ਅਹੁਦੇ ਲਈ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਦੀ ਨਾਮਜ਼ਦਗੀ ਵਿੱਚ ਸ਼ਾਮਿਲ ਹੋਏ। ਸਿਨਹਾ ਦੀ ਨਾਮਜ਼ਦਗੀ 'ਚ ਰਾਹੁਲ ਗਾਂਧੀ, ਸ਼ਰਦ ਪਵਾਰ, ਅਖਿਲੇਸ਼ ਯਾਦਵ, ਜਯੰਤ ਚੌਧਰੀ, ਮੱਲਿਕਾਰਜੁਨ ਖੜਗੇ, ਸੀਤਾਰਾਮ ਯੇਚੁਰੀ, ਤੇਲੰਗਾਨਾ ਰਾਸ਼ਟਰ ਸਮਿਤੀ (ਟੀ.ਆਰ.ਐੱਸ.) ਦੇ ਕਾਰਜਕਾਰੀ ਪ੍ਰਧਾਨ ਅਤੇ ਤੇਲੰਗਾਨਾ ਦੇ ਮੰਤਰੀ ਕੇ.ਟੀ. ਰਾਮਾ ਰਾਓ, ਸੰਸਦ ਮੈਂਬਰ ਨਮਾ ਨਾਗੇਸ਼ਵਰ ਰਾਓ, ਰਣਜੀਤ ਰੈੱਡੀ, ਸੁਰੇਸ਼ ਰੈੱਡੀ, ਬੀਬੀ ਪਾਟਿਲ, ਸੁਰੇਸ਼ ਰੈੱਡੀ ਸ਼ਾਮਲ ਹਨ। ਵੈਂਕਟੇਸ਼ ਨੇਤਾ ਅਤੇ ਪ੍ਰਭਾਕਰ ਰੈਡੀ ਵੀ ਮੌਜੂਦ ਸਨ।







ਰਾਸ਼ਟਰਪਤੀ  ਦੀ ਚੋਣ ਲਈ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।

 


ਇਹ ਵੀ ਪੜ੍ਹੋ: ਅਮਿਤ ਸ਼ਾਹ ਨੇ 'ਹਰ ਘਰ ਤਿਰੰਗਾ' ਮੁਹਿੰਮ ਤਹਿਤ ਸੂਬਿਆ ਦੇ ਮੁੱਖ ਮੰਤਰੀਆਂ ਅਤੇ ਰਾਜਪਾਲਾਂ ਨਾਲ ਕੀਤੀ ਮੀਟਿੰਗ









-PTC News

Related Post