ਈਦ ਮੌਕੇ ਵਾਹਗਾ ਬਾਰਡਰ 'ਤੇ ਭਾਰਤ-ਪਾਕਿਸਤਾਨ ਦੇ ਜਵਾਨਾਂ ਨੇ ਇੱਕ ਦੂਜੇ ਨੂੰ ਦਿੱਤੀ ਮਠਿਆਈ

By  Shanker Badra June 5th 2019 05:28 PM

ਈਦ ਮੌਕੇ ਵਾਹਗਾ ਬਾਰਡਰ 'ਤੇ ਭਾਰਤ-ਪਾਕਿਸਤਾਨ ਦੇ ਜਵਾਨਾਂ ਨੇ ਇੱਕ ਦੂਜੇ ਨੂੰ ਦਿੱਤੀ ਮਠਿਆਈ:ਅਟਾਰੀ : ਪੰਜਾਬ ਸਮੇਤ ਸਮੁੱਚੇ ਭਾਰਤ ਵਿੱਚ ਅੱਜ ਈਦ-ਉਲ-ਫਿਤਰ ਦਾ ਤਿਉਹਾਰ ਧੂਮ-ਧਾਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।ਮੁਸਲਿਮ ਭਾਈਚਾਰੇ ਦਾ ਸਭ ਤੋਂ ਵੱਡਾ ਤੇ ਪਵਿੱਤਰ ਤਿਉਹਾਰ ਈਦ ਉਲ ਫਿਤਰ ਜਿਸ ਨੂੰ ਮਿੱਠੀ ਈਦ ਵਜੋਂ ਵੀ ਜਾਣਿਆ ਜਾਂਦਾ ਹੈ ,ਜੋ ਕਿ ਰਮਜ਼ਾਨ ਉਲ ਮੁਬਾਰਕ ਦੇ ਇਕ ਮਹੀਨੇ ਦੇ ਰੋਜ਼ੇ ਰੱਖਣ ਤੋਂ ਬਾਅਦ ਆਉਂਦਾ ਹੈ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਰੱਬ ਦੇ ਸ਼ੁਕਰਾਨੇ ਵਜੋਂ ਈਦ ਉਲ ਫਿਤਰ ਦੀ ਨਮਾਜ਼ ਅਦਾ ਕਰਦੇ ਹਨ।

Wagah Border Eid India-Pakistan jawans given Sweets
ਈਦ ਮੌਕੇ ਵਾਹਗਾ ਬਾਰਡਰ 'ਤੇ ਭਾਰਤ-ਪਾਕਿਸਤਾਨ ਦੇ ਜਵਾਨਾਂ ਨੇ ਇੱਕ ਦੂਜੇ ਨੂੰ ਦਿੱਤੀ ਮਠਿਆਈ

ਈਦ ਦੇ ਪਵਿੱਤਰ ਦਿਹਾੜੇ ਮੌਕੇ ਅੱਜ ਅਟਾਰੀ-ਵਾਹਗਾ ਸਰਹੱਦ 'ਤੇ ਭਾਰਤ-ਪਾਕਿਸਤਾਨ ਦੇ ਜਵਾਨਾਂ ਨੇ ਮਠਿਆਈਆਂ ਦਾ ਅਦਾਨ-ਪ੍ਰਦਾਨ ਕੀਤਾ ਹੈ।ਇਸ ਮੌਕੇ ਭਾਰਤ ਵੱਲੋਂ ਕਮਾਡੈਂਟ ਐੱਮ.ਕੇ. ਝਾਅ ਅਤੇ ਪਾਕਿਸਤਾਨ ਰੇਂਜਰ ਦੇ ਵਿੰਗ ਕਮਾਂਡਰ ਕਾਜ਼ਾ ਖ਼ੁਰਸ਼ੀਦ ਵਲੋਂ ਇੱਕ-ਦੂਜੇ ਨੂੰ ਮਠਿਆਈਆਂ ਭੇਟ ਕਰਕੇ ਈਦ ਦੀ ਮੁਬਾਰਕਬਾਦ ਦਿੱਤੀ ਗਈ। ਇਸ ਦੇ ਇਲਾਵਾ ਸਿਲੀਗੁੜੀ 'ਚ ਭਾਰਤ-ਬੰਗਲਾਦੇਸ਼ ਬਾਰਡਰ ਨੇੜੇ ਸੁਰੱਖਿਆ ਬਲ ਅਤੇ ਬਾਰਡਰ ਫੋਰਸ ਬੰਗਲਾਦੇਸ਼ ਦੇ ਜਵਾਨਾਂ ਨੇ ਈਦ-ਉੱਲ-ਫਿਤਰ ਦੇ ਮੌਕੇ 'ਤੇ ਇਕ ਦੂਜੇ ਨੂੰ ਮਿਠਾਈਆਂ ਦਿੱਤੀਆਂ ਹਨ।

Wagah Border Eid India-Pakistan jawans given Sweets
ਈਦ ਮੌਕੇ ਵਾਹਗਾ ਬਾਰਡਰ 'ਤੇ ਭਾਰਤ-ਪਾਕਿਸਤਾਨ ਦੇ ਜਵਾਨਾਂ ਨੇ ਇੱਕ ਦੂਜੇ ਨੂੰ ਦਿੱਤੀ ਮਠਿਆਈ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਜ਼ਿਕਰਯੋਗ ਹੈ ਕਿ ਰਮਜ਼ਾਨ ਦਾ ਮਹੀਨਾ ਬੀਤੀ 7 ਮਈ ਨੂੰ ਸ਼ੁਰੂ ਹੋਇਆ ਸੀ ਤੇ ਇਹ ਚਾਰ ਜੂਨ ਨੂੰ ਖ਼ਤਮ ਹੋ ਗਿਆ।ਇਸ ਸਾਰੇ ਮਹੀਨੇ ਰੋਜ਼ੇਦਾਰ ਸਵੇਰੇ ਸੂਰਜ ਨਿੱਕਲਣ ਤੋਂ ਲੈ ਕੇ ਸ਼ਾਮੀਂ ਸੂਰਜ ਡੁੱਬਣ ਤੱਕ ਕੁਝ ਵੀ ਖਾਂਦੇ–ਪੀਂਦੇ ਨਹੀਂ ਹਨ ਅਤੇ ਪਾਣੀ ਤੱਕ ਵੀ ਨਹੀਂ ਪੀਤਾ ਜਾਂਦਾ।ਰੋਜ਼ੇਦਾਰਾਂ ਨੇ ਪੂਰਾ ਮਹੀਨਾ ਰੋਜ਼ੇ ਰੱਖਣ ਤੋਂ ਬਾਅਦ ਮੰਗਲਵਾਰ ਸ਼ਾਮੀਂ ਈਦ ਦੇ ਚੰਨ ਦੇ ਦੀਦਾਰ ਕੀਤੇ ਹਨ।ਚੰਨ ਦਿਸਣ ਦੇ ਨਾਲ ਹੀ ਰਮਜ਼ਾਨ ਦਾ ਪਵਿੱਤਰ ਮਹੀਨਾ ਖ਼ਤਮ ਹੋ ਗਿਆ ਹੈ।

-PTCNews

Related Post