Weather Alert: ਪੰਜਾਬ ਦੇ ਕਈ ਹਿੱਸਿਆਂ 'ਚ ਭਾਰੀ ਬਾਰਸ਼ ਪੈਣ ਦਾ ਅਲਰਟ, ਜਾਣੋ ਆਪਣੇ ਸ਼ਹਿਰ ਦਾ ਹਾਲ

By  Riya Bawa July 10th 2022 07:17 AM -- Updated: July 10th 2022 07:18 AM

Punjab Weather Updates: ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਮਾਨਸੂਨ ਪਹੁੰਚ ਚੁੱਕਾ ਹੈ। ਉੱਤਰੀ ਭਾਰਤ ਦੇ ਹਰ ਸੂਬੇ ਵਿੱਚ ਮਾਨਸੂਨ ਸਰਗਰਮ ਹੈ। ਜੰਮੂ-ਕਸ਼ਮੀਰ ਤੋਂ ਲੈ ਕੇ ਦਿੱਲੀ ਅਤੇ ਯੂਪੀ ਤੱਕ ਭਾਰੀ ਮੀਂਹ ਪੈ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਇਸ ਵਾਰ ਮਾਨਸੂਨ ਜ਼ੋਰਦਾਰ ਹੈ। ਪੰਜਾਬ 'ਚ ਅੱਜ ਪੈ ਰਹੀ ਬਾਰਸ਼ ਨਾਲ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ।

Punjab Weather Updates:

ਅੱਜ ਚੰਡੀਗੜ੍ਹ- ਮੋਹਾਲੀ ਸਣੇ ਪੰਜਾਬ ਦੇ ਹਿੱਸਿਆਂ 'ਚ ਭਾਰੀ ਮੀਂਹ ਪੈ ਰਿਹਾ ਹੈ। ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ।  ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਅਗਲੇ ਪੰਜ ਦਿਨਾਂ ਤੱਕ ਕਈ ਸੂਬਿਆਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਸੀ। ਚੰਡੀਗੜ੍ਹ ਦੀ ਗੱਲ ਕਰੀਏ ਤਾਂ 1 ਜੁਲਾਈ ਨੂੰ ਮਾਨਸੂਨ ਨੇ ਸ਼ਹਿਰ 'ਚ ਦਸਤਕ ਦੇ ਦਿੱਤੀ ਸੀ।

ਪਿਛਲੇ 8 ਦਿਨਾਂ ਤੋਂ ਸ਼ਹਿਰ 'ਚ ਇੰਨੀ ਜ਼ਿਆਦਾ ਬਾਰਿਸ਼ ਹੋਈ ਕਿ ਜਨਜੀਵਨ ਪ੍ਰਭਾਵਿਤ ਹੋ ਗਿਆ। ਮੌਸਮ ਵਿਭਾਗ ਨੇ ਪੂਰਵ ਅਨੁਮਾਨ ਰਿਪੋਰਟ ਵਿੱਚ ਕਿਹਾ ਹੈ ਕਿ ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ਵਿੱਚ ਭਾਰੀ (64.5 ਮਿਲੀਮੀਟਰ ਤੋਂ 114.5 ਮਿਲੀਮੀਟਰ) ਤੋਂ ਬਹੁਤ ਭਾਰੀ (115.6 ਮਿਲੀਮੀਟਰ ਤੋਂ 204.4 ਮਿਲੀਮੀਟਰ) ਬਾਰਿਸ਼ ਹੋਣ ਦੀ ਸੰਭਾਵਨਾ ਹੈ। ਤਿੰਨ ਦਿਨਾਂ ਤੱਕ ਮੀਂਹ ਅਤੇ ਹਨੇਰੀ ਚੱਲਣ ਦੀ ਸੰਭਾਵਨਾ ਹੈ। ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਵਿੱਚ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।

Punjab Weather Updates:

ਜਲੰਧਰ 'ਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 29 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਇੱਥੋਂ ਦਾ ਮੌਸਮ ਵੀ ਅੰਮ੍ਰਿਤਸਰ ਵਰਗਾ ਹੀ ਰਹਿਣ ਵਾਲਾ ਹੈ। ਜਿਸ ਵਿੱਚ ਹਵਾ ਗੁਣਵੱਤਾ ਸੂਚਕ ਅੰਕ 82 ਹੈ, ਜੋ ਕਿ 'ਤਸੱਲੀਬਖਸ਼' ਸ਼੍ਰੇਣੀ ਵਿੱਚ ਆਉਂਦਾ ਹੈ।

ਇਹ ਵੀ ਪੜ੍ਹੋ: ਲੁਧਿਆਣਾ ਸਟੇਸ਼ਨ 'ਤੇ ਖੜ੍ਹੀ ਯਾਤਰੀ ਟ੍ਰੇਨ ਦੇ ਡੱਬੇ ਨੂੰ ਲੱਗੀ ਅੱਗ

Punjab Weather Updates:

ਦੱਸ ਦੇਈਏ ਕਿ ਚੰਡੀਗੜ੍ਹ ਵਿੱਚ ਮਾਨਸੂਨ ਦੇ ਆਉਣ ਤੋਂ ਬਾਅਦ ਹੁਣ ਤੱਕ 250 ਮਿਲੀਮੀਟਰ ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ ਹੈ। ਚੰਡੀਗੜ੍ਹ ਦੀ ਜੀਵਨ ਰੇਖਾ ਸੁਖਨਾ ਝੀਲ ਵੀ ਪਾਣੀ ਨਾਲ ਭਰੀ ਹੋਈ ਹੈ। ਅਜਿਹੇ 'ਚ ਜੇਕਰ ਅੱਜ ਬਾਰਿਸ਼ ਹੁੰਦੀ ਹੈ ਤਾਂ ਭਾਰੀ ਬਰਸਾਤ ਤੋਂ ਬਾਅਦ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹਣ ਦਾ ਮੌਕਾ ਆ ਸਕਦਾ ਹੈ। ਚੰਡੀਗੜ੍ਹ ਦੇ ਸੁਹਾਵਣੇ ਮੌਸਮ ਦਾ ਆਨੰਦ ਲੈਣ ਲਈ ਲੋਕ ਸ਼ਹਿਰ ਦੇ ਸੈਰ-ਸਪਾਟਾ ਸਥਾਨਾਂ 'ਤੇ ਪਹੁੰਚ ਰਹੇ ਹਨ। ਅੱਜ ਵੀਕੈਂਡ ਹੋਣ ਕਾਰਨ ਅੱਜ ਜ਼ਿਆਦਾਤਰ ਦਫ਼ਤਰਾਂ ਵਿੱਚ ਛੁੱਟੀ ਹੋਣ ਕਾਰਨ ਲੋਕ ਸੁਹਾਵਣੇ ਮੌਸਮ ਦਾ ਆਨੰਦ ਲੈਣ ਲਈ ਸੁਖਨਾ ਝੀਲ, ਰੌਕ ਗਾਰਡਨ ਅਤੇ ਬਰਡ ਪਾਰਕ ਆਦਿ ਸੈਰ-ਸਪਾਟਾ ਸਥਾਨਾਂ ਦਾ ਰੁਖ ਕਰਨਗੇ।

-PTC News

Related Post