ਦਿੱਲੀ 'ਚ ਵੀਕਐਂਡ ਕਰਫਿਊ, 55 ਘੰਟੇ ਲਈ ਗੈਰ-ਜ਼ਰੂਰੀ ਆਵਾਜਾਈ 'ਤੇ ਲੱਗੀ ਰੋਕ

By  Riya Bawa January 15th 2022 08:23 AM

Delhi Coronavirus: ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਤੇ ਇਸ ਨਾਲ ਰੋਜਾਨਾ ਕਈ ਲੋਕ ਡੈਮ ਵੀ ਤੋੜ ਰਹੇ ਹਨ। ਇਸ ਦੇ ਚਲਦੇ ਦਿੱਲੀ ਵਿੱਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਵੀਕੈਂਡ ਕਰਫਿਊ ਸ਼ੁੱਕਰਵਾਰ ਰਾਤ ਤੋਂ ਲਾਗੂ ਹੋ ਗਿਆ ਹੈ। ਰਾਜਧਾਨੀ ਵਿਚ ਅਗਲੇ 55 ਘੰਟਿਆਂ ਲਈ ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ), ਨੇ 1 ਜਨਵਰੀ ਦੇ ਆਪਣੇ ਆਦੇਸ਼ ਦੇ ਤਹਿਤ, ਸ਼ੁੱਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਵੀਕੈਂਡ ਕਰਫਿਊ ਲਗਾਇਆ ਹੈ।

weekend curfew delhi Corona virus, दिल्ली, वीकेंड कर्फ्यू, दिल्ली, कोरोना वायरस

ਪੜ੍ਹੋ ਕੁਝ ਖਾਸ ਦਿਸ਼ਾ-ਨਿਰਦੇਸ਼ਾਂ

-ਦਿੱਲੀ ਮੈਟਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੈਟਰੋ ਰੇਲ ਸੇਵਾਵਾਂ ਵੀਕਐਂਡ (15-16 ਜਨਵਰੀ) ਨੂੰ ਪਿਛਲੇ ਹਫ਼ਤੇ ਜਾਰੀ ਡੀਡੀਐਮਏ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਵਿੱਚ ਨਿਯਮਤ ਰਹਿਣਗੀਆਂ।

-ਕਰਫਿਊ ਦੌਰਾਨ ਮੈਟਰੋ ਸੇਵਾਵਾਂ ਅਤੇ ਜਨਤਕ ਟਰਾਂਸਪੋਰਟ ਬੱਸਾਂ ਪੂਰੀ ਸੀਟ ਸਮਰੱਥਾ ਨਾਲ ਚੱਲਣਗੀਆਂ ਪਰ ਖੜ੍ਹੇ ਹੋ ਕੇ ਸਫ਼ਰ ਦੀ ਇਜਾਜ਼ਤ ਨਹੀਂ ਹੋਵੇਗੀ।

Amid surge in Omicron cases, Delhi imposes weekend curfew

-ਜ਼ਰੂਰੀ ਸੇਵਾਵਾਂ ਲਈ ਪਿਛਲੇ ਹਫ਼ਤੇ ਜਾਰੀ ਕੀਤੇ ਗਏ ਈ-ਪਾਸ ਕਰਫਿਊ ਦੌਰਾਨ ਵੈਧ ਹੋਣਗੇ। ਵੀਕਐਂਡ ਕਰਫਿਊ ਦੌਰਾਨ, ਕਰਿਆਨੇ, ਸਬਜ਼ੀਆਂ ਅਤੇ ਫਲਾਂ, ਦਵਾਈਆਂ, ਦੁੱਧ ਅਤੇ ਹੋਰ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਦੇ ਕਾਰੋਬਾਰ ਨੂੰ ਛੱਡ ਕੇ ਬਾਜ਼ਾਰ ਬੰਦ ਰਹਿਣਗੇ।

ਦੱਸਣਯੋਗ ਹੈ ਕਿ ਦਿੱਲੀ ਵਿੱਚ ਕੋਵਿਡ ਦੇ 24,383 ਨਵੇਂ ਮਾਮਲੇ ਸਾਹਮਣੇ ਆਏ ਜਦੋਂ ਕਿ 34 ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਨਫੈਕਸ਼ਨ ਦੀ ਦਰ ਵਧ ਕੇ 30.64 ਫੀਸਦੀ ਹੋ ਗਈ ਹੈ। ਹਾਲਾਂਕਿ ਨਵੇਂ ਮਾਮਲਿਆਂ ਦੀ ਗਿਣਤੀ ਵੀਰਵਾਰ ਦੇ ਮੁਕਾਬਲੇ ਘੱਟ ਹੈ ਪਰ ਲਾਗ ਦੀ ਦਰ ਵਧੀ ਹੈ। ਹਾਲਾਂਕਿ ਵੀਰਵਾਰ ਦੇ ਮੁਕਾਬਲੇ ਨਵੇਂ ਮਾਮਲਿਆਂ ਦੀ ਗਿਣਤੀ ਘੱਟ ਹੈ ਪਰ ਇਨਫੈਕਸ਼ਨ ਦੀ ਦਰ ਕਾਫੀ ਵਧ ਗਈ ਹੈ। ਜਿੱਥੇ ਵੀਰਵਾਰ ਨੂੰ ਦਿੱਲੀ ਵਿੱਚ ਕੋਰੋਨਾ ਦੇ 28,867 ਮਾਮਲੇ ਸਾਹਮਣੇ ਆਏ, ਜੋ ਕਿ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ 1 ਦਿਨ ਵਿੱਚ ਸਭ ਤੋਂ ਵੱਧ ਵਾਧਾ ਹੈ। ਇਸ ਦੇ ਨਾਲ ਹੀ, 31 ਮਰੀਜ਼ਾਂ ਦੀ ਮੌਤ ਹੋ ਗਈ ਸੀ ਜਦੋਂ ਕਿ ਲਾਗ ਦੀ ਦਰ 29.21 ਪ੍ਰਤੀਸ਼ਤ ਸੀ।

Amid surge in Covid-19 cases, night curfew imposed in Delhi

-PTC News

Related Post