West Bengal Election : ਬੰਗਾਲ 'ਚ ਸਵੇਰੇ 9 ਵਜੇ ਤੱਕ 7.72 ਪ੍ਰਤੀਸ਼ਤ ਵੋਟਿੰਗ , ਕਈ ਥਾਵਾਂ 'ਤੇ ਈਵੀਐਮ ਖ਼ਰਾਬ  

By  Shanker Badra March 27th 2021 10:50 AM

ਪੱਛਮੀ ਬੰਗਾਲ : ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿਚ 30 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।ਇਥੇ ਸਖ਼ਤ ਸੁਰੱਖਿਆ ਦੇ ਵਿਚਕਾਰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6.30 ਵਜੇ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 2 ਮਈ ਨੂੰ ਹੋਵੇਗੀ। ਬੰਗਾਲ ’ਚ ਚੋਣਾਂ ਨੂੰ ਲੈ ਕੇ ਸਰਗਰਮੀਆਂ ਕਾਫ਼ੀ ਤੇਜ਼ ਹੈ।

ਪੜ੍ਹੋ ਹੋਰ ਖ਼ਬਰਾਂ : ਹੋਲੀ ਤੋਂ ਪਹਿਲਾਂ ਇਸ ਸੂਬੇ 'ਚ ਲੱਗਿਆ ਸਖ਼ਤ ਲਾਕਡਾਊਨ , ਪੜ੍ਹੋ ਕੀ ਰਹੇਗਾ ਖੁੱਲ੍ਹਾ , ਕੀ ਰਹੇਗਾ ਬੰਦ

West Bengal, Assam Election 2021: 30 Seats In Bengal, 47 In Assam Vote In Phase 1 Of Polls Today West Bengal Election : ਬੰਗਾਲ 'ਚ ਸਵੇਰੇ 9 ਵਜੇ ਤੱਕ7.72 ਪ੍ਰਤੀਸ਼ਤ ਵੋਟਿੰਗ , ਕਈ ਥਾਵਾਂ 'ਤੇ ਈਵੀਐਮ ਖ਼ਰਾਬ

ਪੱਛਮ ਬੰਗਾਲ ’ਚ ਪਹਿਲੇ ਪੜਾਅ ’ਚ 30 ਵਿਧਾਨ ਸਭਾ ਸੀਟਾਂ ’ਤੇ ਵੋਟਿੰਗ ਹੋ ਰਹੀ ਹੈ। ਪੱਛਮੀ ਬੰਗਾਲ ’ਚ ਕੁੱਲ 294 ਸੀਟਾਂ ਹਨ ਤੇ ਪਹਿਲੇ ਪੜਾਅ ’ਚ ਕੁੱਲ 73 ਲੱਖ ਤੋਂ ਵੱਧ ਵੋਟਰ191 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਹੋਣਾ ਹੈ। ਕੋਵਿਡ ਪ੍ਰੋਟੋਕਾਲ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਦੇ ਸਮੇਂ ’ਚ ਇਜ਼ਾਫਾ ਕੀਤਾ ਹੈ। ਇਨ੍ਹਾਂ ਸੀਟਾਂ ’ਤੇ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ ਤੇ ਸ਼ਾਮ 6.30 ਵਜੇ ਤਕ ਵੋਟਰ ਆਪਣੇ ਵੋਟ ਦਾ ਇਸਤੇਮਾਲ ਕਰ ਸਕਦੇ ਹਨ।

West Bengal, Assam Election 2021: 30 Seats In Bengal, 47 In Assam Vote In Phase 1 Of Polls Today West Bengal Election : ਬੰਗਾਲ 'ਚ ਸਵੇਰੇ 9 ਵਜੇ ਤੱਕ7.72 ਪ੍ਰਤੀਸ਼ਤ ਵੋਟਿੰਗ , ਕਈ ਥਾਵਾਂ 'ਤੇ ਈਵੀਐਮ ਖ਼ਰਾਬ

ਪਹਿਲੇ ਪੜਾਅ ਤਹਿਤ ਪੁਰੂਲਿਆ ਅਤੇ ਝਾਰਗਾਮ ਜ਼ਿਲ੍ਹਿਆਂ ਦੀਆਂ ਸਾਰੀਆਂ ਸੀਟਾਂ 'ਤੇ ਵੋਟਿੰਗ ਚੱਲ ਰਹੀ ਹੈ। ਟੀਐਮਸੀ ਪੁਰੂਲਿਆ ਵਿੱਚ ਜੋਯਪੁਰ ਸੀਟ ਲਈ ਸੁਤੰਤਰ ਉਮੀਦਵਾਰ ਦੀ ਹਮਾਇਤ ਕਰ ਰਿਹਾ ਹੈ ਕਿਉਂਕਿ ਚੋਣ ਕਮਿਸ਼ਨ ਨੇ ਖਾਮੀਆਂ ਕਾਰਨ ਆਪਣੇ ਉਮੀਦਵਾਰ ਉਜਵਲ ਕੁਮਾਰ ਦੀ ਨਾਮਜ਼ਦਗੀ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਭਾਜਪਾ ਨੇ ਝਾਰਖੰਡ ਵਿਚ ਆਪਣੇ ਗੱਠਜੋੜ ਦੀ ਭਾਈਵਾਲ ਏਜੇਐਸਯੂ ਲਈ ਬਾਗਮੰਡੀ ਸੀਟ ਛੱਡ ਦਿੱਤੀ ਹੈ।

West Bengal, Assam Election 2021: 30 Seats In Bengal, 47 In Assam Vote In Phase 1 Of Polls Today West Bengal Election : ਬੰਗਾਲ 'ਚ ਸਵੇਰੇ 9 ਵਜੇ ਤੱਕ7.72 ਪ੍ਰਤੀਸ਼ਤ ਵੋਟਿੰਗ , ਕਈ ਥਾਵਾਂ 'ਤੇ ਈਵੀਐਮ ਖ਼ਰਾਬ

ਪਹਿਲੇ ਗੇੜ ਵਿਚ ਪੁਰੂਲੀਆ ਜ਼ਿਲ੍ਹੇ ਦੀਆਂ 9 ਸੀਟਾਂ, ਬਾਂਕੁਰਾ ਦੀਆਂ ਚਾਰ ਸੀਟਾਂ, ਝਾਰਗ੍ਰਾਮ ਦੀਆਂ ਚਾਰ ਅਤੇ ਪੱਛਮੀ ਮੇਦਨੀਪੁਰ ਜ਼ਿਲ੍ਹੇ ਦੀਆਂ 6 ਸੀਟਾਂ ਉਤੇ ਵੋਟਾਂ ਪੈਣਗੀਆਂ। ਇਸ ਤੋਂ ਇਲਾਵਾ ਵੱਕਾਰ ਦਾ ਸਵਾਲ ਬਣੇ ਪੂਰਬੀ ਮੇਦਨੀਪੁਰ ਜ਼ਿਲ੍ਹੇ ਦੀਆਂ ਸੱਤ ਸੀਟਾਂ ਉਤੇ ਵੀ ਵੋਟਾਂ ਪੈਣਗੀਆਂ।ਕੇਂਦਰੀ ਬਲਾਂ ਦੀਆਂ ਕਰੀਬ 684 ਕੰਪਨੀਆਂ 10,288 ਚੋਣ ਬੂਥਾਂ ਦੀ ਰਾਖੀ ਕਰਨਗੀਆਂ। ਪ੍ਰਧਾਨ ਮੰਤਰੀ ਮੋਦੀ ਅਤੇ ਮਮਤਾ ਬੈਨਰਜੀ ਨੇ ਲੋਕਾਂ ਨੂੰ ਰਿਕਾਰਡ ਬਦਲਣ ਦੀ ਅਪੀਲ ਕੀਤੀ।

West Bengal, Assam Election 2021: 30 Seats In Bengal, 47 In Assam Vote In Phase 1 Of Polls Today West Bengal Election : ਬੰਗਾਲ 'ਚ ਸਵੇਰੇ 9 ਵਜੇ ਤੱਕ7.72 ਪ੍ਰਤੀਸ਼ਤ ਵੋਟਿੰਗ , ਕਈ ਥਾਵਾਂ 'ਤੇ ਈਵੀਐਮ ਖ਼ਰਾਬ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਾਲੀ ਅਤੇ ਅੰਗਰੇਜ਼ੀ ਵਿਚ ਟਵੀਟ ਕਰਕੇ ਵੋਟਰਾਂ ਨੂੰ ਆਪਣੇ ਅਧਿਕਾਰ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ। ਪੀਐਮ ਮੋਦੀ ਨੇ ਲਿਖਿਆ, "ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਮੈਂ ਹਲਕੇ ਵਿੱਚ ਰਹਿੰਦੇ ਸਾਰੇ ਵੋਟਰਾਂ ਨੂੰ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਪਣਾ ਰਿਕਾਰਡ ਬਣਾਉਣ।

-PTCNews

Related Post