Amarinder ਨੂੰ ਚਾਹੀਦੀ ਹੈ ਪਾਰਟੀ ਅਤੇ ਭਾਜਪਾ ਨੂੰ ਚਿਹਰਾ , ਕੀ ਹੈ ਸ਼ਾਹ- ਕੈਪਟਨ ਦੀ ਮੁਲਾਕਾਤ ਦਾ ਮਤਲਬ

By  Shanker Badra September 30th 2021 10:01 AM

ਨਵੀਂ ਦਿੱਲੀ : ਪੰਜਾਬ ਵਿਧਾਨ ਸਭਾ ਚੋਣਾਂ ਸਿਰ 'ਤੇ ਹਨ ਅਤੇ ਕਾਂਗਰਸ ਵਿੱਚ ਚੱਲ ਰਿਹਾ ਅੰਦਰੂਨੀ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਖੁੱਸ ਜਾਣ ਅਤੇ ਨਵਜੋਤ ਸਿੰਘ ਸਿੱਧੂ ਦੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਦੀ ਸਿਆਸੀ ਗਰਮਾ ਗਈ ਹੈ। ਕਾਂਗਰਸੀ ਨੇਤਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 29 ਸਤੰਬਰ ਨੂੰ ਦਿੱਲੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ।

Amarinder ਨੂੰ ਚਾਹੀਦੀ ਹੈ ਪਾਰਟੀ ਅਤੇ ਭਾਜਪਾ ਨੂੰ ਚਿਹਰਾ , ਕੀ ਹੈ ਸ਼ਾਹ- ਕੈਪਟਨ ਦੀ ਮੁਲਾਕਾਤ ਦਾ ਮਤਲਬ

ਦਰਅਸਲ 'ਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕੈਪਟਨ ਨਾਰਾਜ਼ ਹਨ ਅਤੇ ਅਜਿਹੀ ਸਥਿਤੀ ਵਿੱਚ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਭਾਜਪਾ ਵਿੱਚ ਸ਼ਾਮਲ ਹੋ ਜਾਣਗੇ।ਜਾਣਕਾਰੀ ਅਨੁਸਾਰ ਦੋਵਾਂ ਨੇਤਾਵਾਂ ਵਿਚਾਲੇ ਕਰੀਬ 50 ਮਿੰਟ ਤੱਕ ਇਹ ਮੀਟਿੰਗ ਚੱਲੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਕੈਪਟਨ ਭਾਜਪਾ ਵਿੱਚ ਸ਼ਾਮਲ ਹੋਣਗੇ ਜਾਂ ਪੰਜਾਬ ਚੋਣਾਂ ਤੋਂ ਪਹਿਲਾਂ ਨਵੀਂ ਪਾਰਟੀ ਬਣਾ ਕੇ ਭਾਜਪਾ ਦਾ ਸਮਰਥਨ ਲੈਣਗੇ। ਇਹ ਤੈਅ ਹੈ ਕਿ ਦੋਵਾਂ ਸਥਿਤੀਆਂ ਵਿੱਚ ਕਾਂਗਰਸ ਦੀਆਂ ਮੁਸ਼ਕਿਲਾਂ ਵਧਣ ਜਾ ਰਹੀਆਂ ਹਨ।

Amarinder ਨੂੰ ਚਾਹੀਦੀ ਹੈ ਪਾਰਟੀ ਅਤੇ ਭਾਜਪਾ ਨੂੰ ਚਿਹਰਾ , ਕੀ ਹੈ ਸ਼ਾਹ- ਕੈਪਟਨ ਦੀ ਮੁਲਾਕਾਤ ਦਾ ਮਤਲਬ

ਹਾਲਾਂਕਿ ਕੈਪਟਨ ਖੇਮੇ ਵੱਲੋਂ ਇਹ ਕਿਹਾ ਗਿਆ ਹੈ ਕਿ ਉਹ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਗ੍ਰਹਿ ਮੰਤਰੀ ਨੂੰ ਮਿਲੇ ਹਨ। ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਇੱਕ ਦਿਨ ਪਹਿਲਾਂ ਜਦੋਂ ਕੈਪਟਨ ਪੰਜਾਬ ਤੋਂ ਦਿੱਲੀ ਜਹਾਜ਼ ਵਿੱਚ ਵੀ ਨਹੀਂ ਬੈਠੇ ਸਨ ਅਤੇ ਮੀਡੀਆ ਵਿੱਚ ਸ਼ਾਹ ਨੂੰ ਮਿਲਣ ਦੀਆਂ ਖ਼ਬਰਾਂ ਸਨ, ਉਨ੍ਹਾਂ ਦੇ ਸਲਾਹਕਾਰ ਨੇ ਟਵੀਟ ਕਰਕੇ ਅਟਕਲਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਕਿਹਾ ਗਿਆ ਸੀ ਕਿ ਉਹ ਨਿੱਜੀ ਦੌਰੇ 'ਤੇ ਹਨ ਅਤੇ ਕਿਸੇ ਵੀ ਨੇਤਾ ਨਾਲ ਉਨ੍ਹਾਂ ਦੀ ਮੁਲਾਕਾਤ ਤੈਅ ਨਹੀਂ ਹੈ।

Amarinder ਨੂੰ ਚਾਹੀਦੀ ਹੈ ਪਾਰਟੀ ਅਤੇ ਭਾਜਪਾ ਨੂੰ ਚਿਹਰਾ , ਕੀ ਹੈ ਸ਼ਾਹ- ਕੈਪਟਨ ਦੀ ਮੁਲਾਕਾਤ ਦਾ ਮਤਲਬ

ਇਹ ਵੀ ਚਰਚਾ ਹੈ ਕਿ ਅਮਰਿੰਦਰ ਕੇਂਦਰ ਸਰਕਾਰ ਅਤੇ ਕਿਸਾਨਾਂ ਦਰਮਿਆਨ ਗੱਲਬਾਤ ਮੁੜ ਸ਼ੁਰੂ ਕਰਨ ਲਈ ਵਿਚੋਲੇ ਦੀ ਭੂਮਿਕਾ ਨਿਭਾ ਸਕਦੇ ਹਨ। ਜੇ ਇਹ ਸਫਲ ਹੁੰਦਾ ਹੈ ਤਾਂ ਤਣਾਅ ਖਤਮ ਹੋ ਜਾਵੇਗਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਦਰਸ਼ਨਕਾਰੀਆਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਦਿਖਾਈ ਦੇਣਗੇ। ਦੂਜੇ ਪਾਸੇ, ਕੈਪਟਨ ਦਾ ਧੰਨਵਾਦ ਭਾਜਪਾ ਆਪਣੇ ਆਪ ਨੂੰ ਕਿਸਾਨਾਂ ਦੇ ਨੇੜੇ ਲੈ ਜਾ ਸਕੇਗੀ।

-PTCNews

Related Post