WhatsApp ਚਲਾਉਣ ਵਾਲੇ ਸਾਵਧਾਨ ! ਵਟਸਐਪ ਨੇ ਲਗਾਈ ਇਹ ਪਾਬੰਦੀ

By  Shanker Badra July 20th 2018 12:52 PM -- Updated: July 20th 2018 12:56 PM

WhatsApp ਚਲਾਉਣ ਵਾਲੇ ਸਾਵਧਾਨ ! ਵਟਸਐਪ ਨੇ ਲਗਾਈ ਇਹ ਪਾਬੰਦੀ:WhatsApp 'ਤੇ ਧੜਾ-ਧੜ ਮੈਸੇਜ ਫਾਰਵਰਡ ਕਰਨ ਵਾਲਿਆਂ ਲਈ ਮਾੜੀ ਖਬਰ ਹੈ।ਜਿਸ ਦੇ ਲਈ ਵਟਸਐਪ ਨੇ ਨਵਾਂ ਅੱਪਡੇਟ ਜਾਰੀ ਕੀਤਾ ਹੈ।ਜਾਣਕਾਰੀ ਅਨੁਸਾਰ ਹੁਣ ਵਟਸੈਪ ਨੇ ਸੰਦੇਸ਼ ਅੱਗੇ ਦੀ ਅੱਗੇ ਭੇਜਣ 'ਤੇ ਪਾਬੰਦੀ ਲਗਾ ਦਿੱਤੀ ਹੈ। ਵੀਰਵਾਰ ਨੂੰ ਇਕ ਬਲਾਗ ਪੋਸਟ 'ਚ ਵਟਸਐਪ ਨੇ ਇਹ ਐਲਾਨ ਕੀਤਾ ਕਿ ਉਹ ਭਾਰਤ 'ਚ ਪੰਜ ਜਾਣ‌ਿਆਂ ਤੋਂ ਵੱਧ ਨੂੰ ਇੱਕੋ ਸੰਦੇਸ਼ ਫਾਰਵਰਡ ਕਰਨ 'ਤੇ ਪਾਬੰਦੀ ਲਾਉਣ ਜਾ ਰਹੇ ਹਨ।ਜਿਸ ਨਾਲ ਜਾਅਲੀ ਖ਼ਬਰਾਂ ਦੇ ਫੈਲਾਅ 'ਚ ਕਮੀ ਆਏਗੀ।

ਇਸ ਤੋਂ ਪਹਿਲਾਂ ਭਾਰਤ ਸਰਕਾਰ ਵਟਸਐਪ ਨੂੰ ਜਾਅਲੀ ਖ਼ਬਰਾਂ 'ਤੇ ਨਕੇਲ ਨਾ ਪਾਉਣ ਲਈ ਫਿਟਕਾਰ ਲਗਾ ਚੁੱਕੀ ਹੈ।ਜਿਸ ਤੋਂ ਬਾਅਦ ਵਟਸਐਪ ਨੇ ਗਰੁੱਪ ਐਡਮਿਨ ਦੀ ਮਨਜੂਰੀ ਤੋਂ ਬਗੈਰ ਗਰੁੱਪ 'ਚ ਕੋਈ ਵੀ ਵੀਡੀੳ ਪੋਸਟ ਨਾ ਕਰਨ ਦਾ ਵਿਕਲਪ ਪੇਸ਼ ਕੀਤਾ ਸੀ ਤੇ ਹੁਣ ਵਟਸਐਪ ਆਪਣੇ ਇਹ ਨਵੇਂ ਟੂਲ ਦੀ ਟੈਸਟਿੰਗ ਕਰ ਰਿਹਾ ਹੈ।

-PTCNews

Related Post